ਅੱਜ ਥਾਪਰ ਹੋਸਟਲ ਵਰਕਰਜ਼ ਯੂਨੀਅਨ ਰਜਿ: ਨੰ: 70 ਦੀ ਚੋਣ ਕਾਮਰੇਡ ਉਤਮ ਸਿੰਘ ਬਾਗੜੀ ਪ੍ਰਧਾਨ ਟਰੇਡ ਯੂਨੀਅਨ ਕੌਂਸਲ ਦੀ ਪ੍ਰਧਾਨਗੀ ਹੇਠ ਹੋਈ।
ਪਟਿਆਲਾ:- ਅੱਜ ਥਾਪਰ ਹੋਸਟਲ ਵਰਕਰਜ਼ ਯੂਨੀਅਨ ਰਜਿ: ਨੰ: 70 ਦੀ ਚੋਣ ਕਾਮਰੇਡ ਉਤਮ ਸਿੰਘ ਬਾਗੜੀ ਪ੍ਰਧਾਨ ਟਰੇਡ ਯੂਨੀਅਨ ਕੌਂਸਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਦੇ ਵਿੱਚ ਸਾਲ 2025 ਤੋਂ 2027 ਤੱਕ ਸਰਵ ਸੰਮਤੀ ਨਾਲ ਸਾਰੇ ਅਹੁਦੇਦਾਰ ਚੁਣੇ ਗਏ ਅਤੇ ਅਗਲੀ ਕਮੇਟੀ ਬਣਾਉਣ ਲਈ ਇਨ੍ਹਾਂ ਨੂੰ ਪਾਵਰਾਂ ਦਿੱਤੀਆਂ ਗਈਆਂ।

ਸਰਵ ਸੰਮਤੀ ਨਾਲ ਪ੍ਰਧਾਨ ਦਿਨੇਸ਼ ਕੁਮਾਰ, ਉਪ ਪ੍ਰਧਾਨ ਰਮੇਸ਼ ਵਰਮਾ, ਜਨਰਲ ਸਕੱਤਰ ਸੰਤੋਖ ਕੁਮਾਰ, ਸੈਕਟਰੀ ਜੀਵਨ ਆਰੀਆ, ਜੁਆਇੰਟ ਸਕੱਤਰ ਸੁਨਿਲ ਕੁਮਾਰ, ਰਮੇਸ਼ ਜੋਸ਼ੀ, ਕੈਸ਼ੀਅਰ ਦਿਨੇਸ਼ ਸਿੰਘ ਭੰਡਾਰੀ, ਅਡੀਟਰ ਕਿਸ਼ਨ ਡੋਗਰਾ, ਸਰਵ ਸੰਮਤੀ ਨਾਲ ਉਤਮ ਸਿੰਘ ਬਾਗੜੀ ਅਤੇ ਐਡਵੋਕੇਟ ਸੁਦਾਖਰ ਭਾਰਦਵਾਜ ਨੂੰ ਕਾਨੂੰਨੀ ਸਲਾਹਕਾਰ ਨਿਯੁਕਤੀ ਕੀਤਾ ਗਿਆ।
ਉਤਮ ਸਿੰਘ ਬਾਗੜੀ ਨੇ ਸੰਬੋਧਨ ਕਰਦਿਆ ਅੱਜ ਦੇ ਹਾਲਤਾਂ ਵਿੱਚ ਵਰਕਰਾਂ ਦੀਆਂ ਸਥਿਤੀ ਅਤੇ ਲੇਬਰ ਕੋਰਟ ਦੇ ਸਬੰਧ ਵਿੱਚ ਅਤੇ ਸਰਕਾਰੀ ਨੀਤੀਆਂ ਦਾ ਵਿਰੋਧਤਾ ਕਰਦੇ ਹੋਏ ਸਾਰੀਆਂ ਜਾਣਕਾਰੀਆਂ ਦਿੱਤੀਆਂ ਗਈਆਂ ਅਤੇ ਪੰਜਾਬ ਸਰਕਾਰ ਤੇ ਅਰੋਪ ਲਗਾਇਆ ਕਿ 12 ਸਾਲ ਤੋਂ ਉਪਰ ਸਮਾਂ ਹੋਣ ਦੇ ਬਾਵਜੂਦ ਵੀ ਮਿਨੀਮਮ ਵੇਜ਼ ਬੋਰਡ ਨਹੀਂ ਬਿਠਾਇਆ ਤਾਂ ਕਿ ਵਰਕਰਾਂ ਦੀ ਤਨਖਾਹ ਵਿੱਚ ਕੋਈ ਵਾਧਾ ਨਹੀਂ ਹੋ ਰਿਹਾ। ਜਦ ਕਿ ਏਟਕ ਵਲੋਂ ਘੱਟ ਤੋਂ ਘੱਟ ਮਿਨੀਮਮ ਵੇਜ਼ 35000/— ਰੁਪਏ ਪ੍ਰਤੀ ਮਹੀਨਾ ਹੋਣੀ ਚਾਹੀਦੀ ਹੈ।