ਦੇਸ਼ ਅਤੇ ਸੂਬੇ ਦੀ ਤਰੱਕੀ ਵਿੱਚ ਮਜਦੂਰਾਂ ਦੀ ਅਹਿਮ ਭੂਮਿਕਾ-ਸ਼ਿਆਮ ਸਿੰਘ ਰਾਣਾ

ਚੰਡੀਗੜ੍ਹ, 17 ਸਤੰਬਰ - ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਦੇਸ਼ ਅਤੇ ਸੂਬੇ ਦੀ ਤਰੱਕੀ ਵਿੱਚ ਮਜਦੂਰਾਂ ਦੀ ਅਹਿਮ ਭੂਮਿਕਾ ਹੈ, ਇਨ੍ਹਾਂ ਕਾਰਨ ਹੀ ਰਾਸ਼ਟਰ ਵਿਕਾਸ ਦੀ ਰਾਹ 'ਤੇ ਦੌੜਦਾ ਹੈ। ਉਹ ਅੱਜ ਯਮੁਨਾਨਗਰ ਵਿੱਚ ਸ਼੍ਰਮ ਵਿਭਾਗ ਵੱਲੋਂ ਆਯੋਜਿਤ ਮਜਦੂਰ ਸਨਮਾਨ ਅਤੇ ਜਾਗਰੂਕਤਾ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਇਸ ਮੌਕੇ 'ਤੇ ਮਜਦੂਰਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਸਰਕਾਰ ਦੀ ਵੱਖ ਵੱਖ ਭਲਾਈਕਾਰੀ ਯੋਜਨਾਵਾਂ ਦੀ ਜਾਣਕਾਰੀ ਪ੍ਰਦਾਨ ਕੀਤੀ ਗਈ।

ਸ੍ਰੀ ਸ਼ਿਆਮ ਸਿੰੰਘ ਰਾਣਾ ਨੇ ਕਿਹਾ ਕਿ ਮਜਦੂਰ ਸਨਮਾਨ ਅਤੇ ਜਾਗਰੂਕਤਾ ਪ੍ਰੋਗਰਾਮ ਦਾ ਟੀਚਾ ਮਜਦੂਰਾਂ ਨੂੰ ਸਨਮਾਨਿਤ ਕਰਨਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਅਧਿਕਾਰਾਂ, ਸਰਕਾਰੀ ਯੋਜਨਾਵਾਂ ਅਤੇ ਸਿਹਤ ਸਬੰਧੀ ਜਾਗਰੂਕਤਾ ਤੋਂ ਜਾਣੂ ਕਰਵਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਨਿਰਮਾਣ ਵਿੱਚ ਮਜਦੂਰਾਂ ਦੀ ਅਹਿਮ ਭੂਮਿਕਾ ਹੈ। ਮਜਦੂਰਾਂ ਨੇ ਆਪਣੀ ਮਿਹਨਤ ਅਤੇ ਪਸੀਨੇ ਨਾਲ ਦੇਸ਼ ਨੂੰ ਨਵੀਂ ਉੱਚਾਈਆਂ ਤੱਕ ਪਹੁੰਚਾਇਆ ਹੈ, ਉਨ੍ਹਾਂ ਦਾ ਯੋਗਦਾਨ ਸਲਾਂਘਾਯੋਗ ਰਵੇਗਾ।
ਉਨ੍ਹਾਂ ਨੇ ਦੱਸਿਆ ਕਿ ਅੱਜ ਹਰਿਆਣਾ ਵਿੱਚ ਕਿਰਤ ਵਿਭਾਗ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਮਜਦੂਰਾਂ ਨੂੰ ਸਨਮਾਨਿਤ ਕਰਨ ਨਾਲ ਨਾਲ ਸਿਹਤ ਕੈਂਪ ਵੀ ਲਗਾਏ ਗਏ ਹਨ।
ਪ੍ਰੋਗਰਾਮ ਤਹਿਤ ਯਮੁਨਾਨਗਰ ਜ਼ਿਲ੍ਹੇ ਵਿੱਚ 6 ਪ੍ਰਮੁੱਖ ਲੇਬਰ-ਚੌਕਾ 'ਤੇ ਲੱਡੂ ਵੰਡੇ ਗਏ। ਆਈ.ਟੀ.ਆਈ.ਚੌਕ ਯਮੁਨਾਨਗਰ 'ਤੇ ਮੇਅਰ ਸ੍ਰੀਮਤੀ ਸੁਮਨ ਬਹਿਮਨੀ ਅਤੇ ਕਿਰਤ ਨਿਰੀਖਕ ਸ੍ਰੀਮਤੀ ਕਿਰਣ ਵਰਮਾ ਮੌਜ਼ੂਦ ਰਹੀ।  ਫ਼ਵਾਰਾ ਚੌਕ ( ਸ਼ਹੀਦ ਭਗਤ ਸਿੰਘ ਚੌਕ) ਯਮੁਨਾਨਗਰ ਵਿੱਚ ਵਿਧਾਇਕ ਸ੍ਰੀ ਘਨਸ਼ਿਆਮ ਦਾਸ ਅਰੋੜਾ ਅਤੇ ਅਸਿਸਟੈਂਟ ਲੇਬਰ ਕਮੀਸ਼ਨਰ ਸ੍ਰੀ ਰੋਸ਼ਨ ਲਾਲ ਮੌਜ਼ੂਦ ਰਹੇ। ਝੰਡਾ ਚੌਕ ਜਗਾਧਰੀ ਵਿੱਚ ਸਾਬਕਾ ਮੰਤਰੀ ਸ੍ਰੀ ਕੰਵਰ ਪਾਲ ਗੁੱਜਰ ਅਤੇ ਅਸਿਸਟੈਂਟ ਲੇਬਰ ਕਮੀਸ਼ਨਰ ਸ੍ਰੀਮਤੀ ਅੰਜਲੀ ਮੌਜ਼ੂਦ ਰਹੀਂ।
ਸਾਢੌਰਾ ਅਨਾਜ ਮੰਡੀ ਵਿੱਚ ਸਾਬਕਾ ਵਿਧਾਇਕ ਸ੍ਰੀ ਬਲਵੰਤ ਸਿੰਘ ਅਤੇ ਅਸਿਸਟੈਂਟ ਲੇਬਰ ਭਲਾਈ ਅਧਿਕਾਰੀ ਸ੍ਰੀਮਤੀ ਉਸ਼ਾ ਅਰੋੜਾ ਸ਼ਾਮਲ ਹੋਏ, ਉੱਥੇ ਲੇਬਰ ਚੌਕ ਛਿਛਰੌਲੀ ਵਿੱਚ ਜ਼ਿਲ੍ਹਾਂ ਉਪ ਪ੍ਰਧਾਨ ਸ੍ਰੀ ਰਾਮਪਾਲ ਅਤੇ ਲੇਬਰ ਇੰਸਪੈਕਟਰ ਸ੍ਰੀ ਬਲਵਿੰਦਰ ਕੁਮਾਰ ਮੌਜ਼ੂਦ ਰਹੇ।
ਇਸ ਮੌਕੇ 'ਤੇ ਮਜਦੂਰਾਂ ਨੂੰ ਲੱਡੂ, ਚਾਅ ਅਤੇ ਜਲਪਾਨ ਦੀ ਵੰਡ ਕੀਤੀ ਗਈ। ਨਾਲ ਹੀ ਕਿਰਤ ਵਿਭਾਗ ਹਰਿਆਣਾ ਸਰਕਾਰ ਦੀ ਵੱਖ ਵੱਖ ਭਲਾਈਕਾਰੀ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਗਈ। ਇਸੇ ਲੜੀ ਵਿੱਚ ਈ.ਐਸ.ਆਈ. ਵਿਭਾਗ ਵੱਲੋਂ ਮਜਦੂਰਾਂ ਦੀ ਸਿਹਤ ਸਬੰਧੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਲੋੜਮੰਦ ਦਵਾਈਆਂ ਵੀ ਮੁਹੱਈਆ ਕਰਵਾਈ ਗਈ।