
ਵਾਰਡ ਨੰਬਰ 2 ਭਾਦਸੋ ਰੋਡ ਪਟਿਆਲਾ ਦੀਆਂ ਸਮੱਸਿਆਵਾਂ ਦਾ ਜਲਦੀ ਹੱਲ ਕਰਨ ਦਾ ਕਮਿਸ਼ਨਰ ਤੇ ਮੇਅਰ ਵੱਲੋਂ ਭਰੋਸਾ
ਪਟਿਆਲਾ:- ਵੈਲਫੇਅਰ ਸੋਸਾਇਟੀ ਵਾਰਡ ਨੰ: 2 ਭਾਦਸੋ ਰੋਡ, ਪਟਿਆਲਾ ਦੇ ਨੁਮਾਇੰਦਿਆ ਅਤੇ ਮੇਅਰ ਸਮੇਤ ਕਮਿਸ਼ਨਰ ਨਗਰ ਨਿਗਮ ਪਟਿਆਲਾ ਨਾਲ ਵਾਰਡ ਨੰਬਰ 2 ਦੇ ਇਲਾਕਾ ਨਿਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਮੀਟਿੰਗ ਹੋਈ। ਮੀਟਿੰਗ ਵਧੀਆ ਮਾਹੌਲ ਵਿੱਚ ਹੋਈ। ਮੀਟਿੰਗ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਆਈ.ਏ.ਐਸ., ਮੇਅਰ ਸ੍ਰੀ ਕੁੰਦਨ ਗੋਗੀਆ ਜੀ,
ਪਟਿਆਲਾ:- ਵੈਲਫੇਅਰ ਸੋਸਾਇਟੀ ਵਾਰਡ ਨੰ: 2 ਭਾਦਸੋ ਰੋਡ, ਪਟਿਆਲਾ ਦੇ ਨੁਮਾਇੰਦਿਆ ਅਤੇ ਮੇਅਰ ਸਮੇਤ ਕਮਿਸ਼ਨਰ ਨਗਰ ਨਿਗਮ ਪਟਿਆਲਾ ਨਾਲ ਵਾਰਡ ਨੰਬਰ 2 ਦੇ ਇਲਾਕਾ ਨਿਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਮੀਟਿੰਗ ਹੋਈ। ਮੀਟਿੰਗ ਵਧੀਆ ਮਾਹੌਲ ਵਿੱਚ ਹੋਈ। ਮੀਟਿੰਗ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਆਈ.ਏ.ਐਸ., ਮੇਅਰ ਸ੍ਰੀ ਕੁੰਦਨ ਗੋਗੀਆ ਜੀ, ਐਸ.ਡੀ.ਓ. ਵਾਲੀਆ ਸਾਹਿਬ, ਚੌਪੜਾ ਸਾਹਿਬ ਸਮੇਤ ਹੋਰ ਅਧਿਕਾਰੀ ਅਤੇ ਸੋਸਾਇਟੀ ਵੱਲੋਂ ਡਾਕਟਰ ਦਰਸ਼ਨਪਾਲ ਪ੍ਰਧਾਨ, ਇੰਜ: ਕਰਮਚੰਦ ਭਾਰਦਵਾਜ ਜਨਰਲ ਸਕੱਤਰ, ਸ੍ਰੀ ਧਰਮ ਸਿੰਘ ਸੀਨੀਅਰ ਮੀਤ ਪ੍ਰਧਾਨ, ਟੇਕ ਸਿੰਘ, ਜਤਿੰਦਰ ਕੁਮਾਰ ਸ਼ਰਮਾ, ਤਰਲੋਕ ਸਿੰਘ ਸੰਧੂ, ਸੱਤ ਪ੍ਰਕਾਸ਼ ਸ਼ਰਮਾ, ਰਾਮ ਸਰੂਪ, ਦਰਸ਼ਨ ਸਿੰਘ, ਸਮੇਤ ਹੋਰ ਅਹੁਦੇਦਾਰ ਸ਼ਾਮਲ ਹੋਏ।
ਮੀਟਿੰਗ ਵਿੱਚ ਕਮਿਸ਼ਨਰ ਅਤੇ ਮੇਅਰ ਸਾਹਿਬ ਨੇ ਵਿਸ਼ਵਾਸ਼ ਦਿਵਾਇਆ ਕਿ ਇਲਾਕਾ ਨਿਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਦਾ ਜਲਦੀ ਹੱਲ ਕੀਤਾ ਜਾਵੇਗਾ। ਵਾਰਡ ਨੰਬਰ 2 ਸਮੇਤ ਦਰਸ਼ਨਾ ਕਲੋਨੀ ਵਿੱਚ ਪੀਣ ਵਾਲੇ ਪਾਣੀ ਦਾ ਪ੍ਰੈਸ਼ਰ ਅਤੇ ਸਪਲਾਈ ਨਿਰਵਿਘਨ ਬਣਾਈ ਜਾਵੇਗੀ। ਨਵੀਂ ਚੁੰੰਗੀ ਟਿਵਾਣਾ ਚੌਂਕ ਤੋਂ ਦਰਸ਼ਨਾ ਕਲੋਨੀ ਅਤੇ ਅਬਲੋਵਾਲ ਚੌਂਕ ਤੱਕ ਸਟਰੀਟ ਲਾਈਟ ਦੇ ਹੋਰ ਪੁਆਇੰਟ ਲਗਾਏ ਜਾਣਗੇ। ਵਾਰਡ ਨੰ: 2 ਵਿੱਚ ਖਰਾਬ ਲਾਈਟਾਂ ਠੀਕ ਕੀਤੀਆਂ ਜਾਣਗੀਆਂ।
ਵਾਰਡ ਦੀਆਂ ਸਮੁੱਚੀਆਂ ਟੁੱਟੀਆਂ ਸੜਕਾਂ ਦੀ ਮੁਰੰਮਤ ਜਲਦੀ ਕਰਵਾਈ ਜਾਵੇਗੀ। ਥਾਪਰ ਦੇ ਪਿਛਲੇ ਪਾਸੇ ਭਾਦਸੋਂ ਰੋਡ ਤੋਂ ਅਬਲੋਵਾਲ ਵੱਲ ਜਾਂਦੀ ਤੰਗ ਸੜਕ ਚੌੜੀ ਕਰਵਾਈ ਜਾਵੇਗੀ। ਥਾਪਰ ਪੋਲੀਟੈਕਨੀਕਲ ਕਾਲਜ ਦੇ ਗੇਟ ਅਤੇ ਗੁਰਦੁਆਰਾ ਸਾਹਿਬ ਆਦਰਸ਼ ਕਲੋਨੀ ਕੋਲ ਰੰਬਲ ਸਟਰਿਪਸ ਲਗਾਈਆਂ ਜਾਣਗੀਆਂ, ਭਾਦਸੋਂ ਰੋਡ ਤੇ ਇੰਨਕਰੋਚਮੈਂਟ ਹਟਾਈ ਜਾਵੇਗੀ।
ਥਾਪਰ ਕਾਲਜ ਚੌਂਕ ਤੋਂ ਭਾਖੜਾ ਨਹਿਰ ਤੱਕ ਨਿਰਵਿਘਨ ਆਵਾਜਾਈ ਲਈ ਪ੍ਰਬੰਧ ਕੀਤੇ ਜਾਣਗੇ। ਸੜਕਾਂ ਤੇ ਗਲੀਆਂ ਦੀ ਸਫਾਈ ਦਾ ਯੋਗ ਪ੍ਰਬੰਧ, ਕੂੜਾ ਕਰਕਟ ਤੋਂ ਨਿਜਾਤ, ਚੌਂਕਾਂ ਵਿੱਚ ਰੋਡ ਲਾਈਟਾਂ, ਕਿੰਨਰਾਂ ਨੂੰ ਵਧਾਈ ਲਈ ਯੋਗ ਰੇਟ ਨਿਸ਼ਚਿਤ ਕਰਨ, ਅਵਾਰਾ ਪਸ਼ੂਆਂ ਤੇ ਜਾਨਵਰਾਂ ਤੋਂ ਰਾਹਤ, ਬੰਦ ਸੀਵਰੇਜ਼ ਠੀਕ ਕਰਨ ਆਦਿ ਸਮੱਸਿਆਵਾਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇਗਾ।
ਕਰਮਚੰਦ ਭਾਰਦਵਾਜ ਸਕੱਤਰ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਥਾਪਰ ਕਾਲਜ ਦੇ ਪਿਛਲੇ ਪਾਸੇ ਦੀ ਸੜਕ ਚੌੜੀ ਕਰਨ ਸਬੰਧੀ ਪੱਤਰ ਚੰਡੀਗੜ੍ਹ ਸਬੰਧਤ ਅਧਿਕਾਰੀਆਂ ਪਾਸ ਭੇਜਿਆ ਹੋਇਆ ਹੈ। ਜ਼ੋ ਪਾਸ ਹੋਣ ਉਪਰੰਤ ਜਲਦੀ ਕਾਰਵਾਈ ਕੀਤੀ ਜਾਵੇਗੀ। ਜੇਲ੍ਹ ਦੇ ਪਿਛਲੇ ਪਾਸੇ ਕੂੜਾ ਕਰਕਟ ਡੰਪ ਕਰਨ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਗਿਆ ਹੈ।
ਜਲਦੀ ਹੀ ਬਾਕੀ ਸਮੱਸਿਆਵਾਂ ਦਾ ਹੱਲ ਕਰਨ ਲਈ ਮੀਟਿੰਗ ਵਿੱਚ ਮੌਜੂਦ ਅਧਿਕਾਰੀਆਂ ਨੂੰ ਕਮਿਸ਼ਨਰ ਸਾਹਿਬ ਅਤੇ ਮੇਅਰ ਸਾਹਿਬ ਨੇ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਪਟਿਆਲਾ ਨੂੰ ਸਾਫ ਸੁੱਥਰਾ ਸ਼ਹਿਰ ਰੱਖਣ ਲਈ ਸਹਿਯੋਗ ਦੀ ਅਪੀਲ ਕੀਤੀ।
