ਅੱਖਾਂ ਦਾ ਮੁਫ਼ਤ ਆਪਰੇਸ਼ਨ ਕੈਂਪ 22 ਫਰਵਰੀ ਨੂੰ
ਗੜ੍ਹਸ਼ੰਕਰ, 17 ਫਰਵਰੀ- ਇੱਥੋਂ ਦੇ ਪਿੰਡ ਚਾਹਿਲਪੁਰ ਦੇ ਧਾਰਮਿਕ ਅਸਥਾਨ ਲੱਖ ਦਾਤਾ ਪੀਰ ਵਿਖੇ 22 ਫਰਵਰੀ ਨੂੰ ਅੱਖਾਂ ਦਾ ਮੁਫ਼ਤ ਆਪਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ। ਸਰਪੰਚ ਗੁਰਸ਼ਰਨ ਕੌਰ, ਸੁਖਵਿੰਦਰ ਸਿੰਘ ਕਾਕਾ ਅਤੇ ਓਂਕਾਰ ਸਿੰਘ ਨੇ ਦਸਿਆ ਕਿ ਇਹ ਕੈਂਪ ਸ: ਦਇਆ ਸਿੰਘ ਸੰਘਾ ਅਤੇ ਸ: ਪ੍ਰਕਾਸ਼ ਸਿੰਘ ਬੜਪੱਗਾ ਦੀ ਨਿੱਗੀ ਯਾਦ ਵਿੱਚ ਸਵੇਰੇ 10:00 ਵਜੇ ਤੋਂ 1:00 ਵਜੇ ਤਕ ਲਗਾਇਆ ਜਾਵੇਗਾ।

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਦਸਿਆ ਕਿ ਇਸ ਕੈਂਪ ਵਿਚ ਲਾਇਨਜ ਕਲੱਬ ਆਦਮਪੁਰ ਅਤੇ ਲਾਇਨਜ ਆਈ ਹਸਪਤਾਲ ਸੁਸਾਇਟੀ ਦਾ ਵਿਸ਼ੇਸ਼ ਯੋਗਦਾਨ ਰਵੇਗਾ।