ਸਰਕਾਰ ਸ੍ਰੀ ਚਰਨਛੋਹ ਗੰਗਾ ਤੇ ਸਦਨ ਦੀ ਜਮੀਨ ਸਬੰਧੀ ਆਪਣਾ ਪੱਖ ਸਪਸ਼ਟ ਕਰੇ - ਸੰਤ ਸਮਾਜ

ਹੁਸ਼ਿਆਰਪੁਰ- ਸ੍ਰੀ ਗੁਰੂ ਰਵਿਦਾਸ ਸਦਨ ਸ੍ਰੀ ਖੁਰਾਲਗੜ ਸਾਹਿਬ ਦੀ ਜਮੀਨ ਤੇ ਨਜਾਇਜ ਕਬਜੇ ਅਤੇ ਸ੍ਰੀ ਚਰਨਛੋਹ ਗੰਗਾ ਦੇ ਪ੍ਰਬੰਧਾਂ ਨੂੰ ਪਾਰਦਰਸ਼ੀ ਢੰਗ ਨਾਲ ਚਲਾਉਣ ਦਾ ਮਾਮਲਾ ਫਿਰ ਭਖ ਗਿਆ ਹੈ। ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਅਤੇ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਦੇ ਸੰਤ ਸਮਾਜ ਦੀ ਇੱਕ ਸਾਂਝੀ ਮੀਟਿੰਗ ਡੇਰਾ ਸੰਤ ਨਰਾਇਣ ਦਾਸ ਡੇਰਾ ਕੱਲਰਾਂ ਸ਼ੇਰਪੁਰ ਢਕੌਂ ਵਿਖੇ ਚੇਅਰਮੈਨ ਸੰਤ ਸਰਵਣ ਦਾਸ ਜੀ ਬੋਹਣ ਦੀ ਸਰਪ੍ਰਸਤੀ ਅਤੇ ਪ੍ਰਧਾਨ ਸੰਤ ਨਿਰਮਲ ਦਾਸ ਬਾਬੇਜੌੜੇ ਦੀ ਪ੍ਰਧਾਨਗੀ ਅਤੇ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਦੀ ਹਾਜਰੀ ਵਿੱਚ ਹੋਈ, ਜਿਸ ਵਿਚ ਸੁਸਾਇਟੀ ਦੇ ਸੰਤ ਮਹਾਂਪੁਰਸ਼ਾਂ , ਮੈਂਬਰਾਂ ਤੋਂ ਇਲਾਵਾ ਕੌਮ ਦੀਆਂ ਪ੍ਰਚਾਰਕ, ਬੁੱਧੀਜੀਵੀ ਸਖਸ਼ੀਅਤਾਂ ਵੀ ਹਾਜਰ ਸਨ।

            ਇਸ ਮੌਕੇ ਚੇਅਰਮੈਨ ਸੰਤ ਸਰਵਣ ਦਾਸ ਜੀ ਵਲੋੰ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਅਤੇ ਆਦਿ ਧਰਮ ਮਿਸ਼ਨ ਦੇ  ਪੈਰੋਕਾਰਾਂ, ਮਿਸ਼ਨਰੀਆਂ, ਬੁੱਧੀਜੀਵੀਆਂ ਦੇ ਵਿਚਾਰ ਜਾਨਣ ਤੋਂ ਬਾਅਦ ਇਹ ਫੈਂਸਲਾ ਕੀਤਾ ਕਿ ਸ੍ਰੀ ਚਰਨਛੋਹ ਗੰਗਾ ਅਤੇ ਸ੍ਰੀ ਗੁਰੂ ਰਵਿਦਾਸ ਸਦਨ ਦੀ ਖ੍ਰੀਦ ਕੀਤੀ ਜਮੀਨ ਸਬੰਧੀ ਚੱਲ ਰਹੇ ਵਿਵਾਦ ਨੂੰ ਸ਼ਾਂਤੀ ਪੂਰਵਕ ਤਰੀਕੇ ਨਾਲ ਹੱਲ ਕਰਨ ਲਈ ਸ੍ਰੀ ਚਰਨਛੋਹ ਗੰਗਾ ਤੇ ਕਾਬਜ਼ ਪ੍ਰਬੰਧਕ , ਸੇਵਾਦਾਰ ਇਕ ਹਫਤੇ ਅੰਦਰ ਆਪਣਾ ਪੱਖ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਅਤੇ ਆਦਿ ਧਰਮ ਮਿਸ਼ਨ ਦੇ ਸਾਹਮਣੇ ਸਪਸ਼ਟ ਕਰਨ, ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ  ਸਤਿਗੁਰੂ ਰਵਿਦਾਸ ਨਾਮਲੇਵਾ ਦੇਸ਼ ਵਿਦੇਸ਼ ਦੀਆਂ ਲੱਖਾਂ ਸੰਗਤਾਂ ਦੀ ਸਹਿਮਤੀ ਨਾਲ ਕੋਈ ਸਖਤ ਫੈਂਸਲਾ ਲਿਆ ਜਾ ਸਕਦਾ ਹੈ ।  
              ਇਸ ਮੌਕੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਦੇ ਪ੍ਰਧਾਨ ਸੰਤ ਨਿਰਮਲ ਦਾਸ ਬਾਬੇ ਜੌੜੇ , ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਨੂੰ ਦੁਨੀਆਂ ਦੇ ਨਕਸ਼ੇ ਤੇ ਵਿਕਸਿਤ ਕਰਨ, ਨਵ-ਉਸਾਰੀ ਲਈ ਕੌਮ ਦੇ ਮਹਾਨ ਸੰਤਾਂ, ਮਹਾਂਪੁਰਸ਼ਾਂ, ਪ੍ਰਚਾਰਕਾਂ, ਬੁੱਧੀਜੀਵੀਆਂ ਨੇ ਵੱਡਾ ਯੋਗਦਾਨ ਪਾਇਆ ਹੈ । ਉਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਰਵਿਦਾਸ ਸਦਨ ਦੀ ਜਮੀਨ ਸਬੰਧੀ ਵਿਵਾਦ ਨੂੰ ਹੱਲ ਕਰਨ ਲਈ ਅਤੇ ਸ੍ਰੀ ਚਰਨਛੋਹ ਗੰਗਾ ਨੂੰ ਪਾਰਦਰਸ਼ੀ ਪ੍ਰਬੰਧਾਂ ਹੇਠ ਚਲਾਉਣ ਲਈ ਸਹਿਯੋਗ ਕਰੇ। 
           ਇਸ ਮੌਕੇ ਸੰਤ ਇੰਦਰ ਦਾਸ ਸੇਖੈ ਜਨਰਲ ਸਕੱਤਰ, ਸੰਤ ਸਰਵਣ ਦਾਸ ਸਲੇਮਟਾਵਰੀ ਸੀਨੀ.ਮੀਤ ਪ੍ਰਧਾਨ, ਸੰਤ ਪਰਮਜੀਤ ਦਾਸ ਨਗਰ ਕੈਸ਼ੀਅਰ ਨੇ ਕਿਹਾ ਸ੍ਰੀ ਚਰਨਛੋਹ ਗੰਗਾ ਅਤੇ ਸਦਨ ਦੀ ਜਮੀਨ ਸਬੰਧੀ ਸਰਕਾਰ ਆਪਣਾ ਪੱਖ ਸਪਸ਼ਟ ਕਰੇ ਅਤੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਵਲੋੰ ਸੰਗਤ ਦੇ ਭਲੇ ਲਈ ਸਕੂਲ, ਟੈਕਨੀਕਲ ਕਾਲਿਜ ਤੇ ਚੈਰੀਟੇਬਲ ਹਸਪਤਾਲ ਬਣਾਉਣ ਲਈ ਖ੍ਰੀਦੀ ਜਮੀਨ ਪੁਰੀ ਕਰਵਾਏ। 
         ਇਸ ਮੌਕੇ ਮੀਤ ਪ੍ਰਧਾਨ ਸੰਤ ਬਲਵੰਤ ਸਿੰਘ ਡੀਗਰੀਆਂ, ਮਹੰਤ ਪ੍ਰਸ਼ੋਤਮ ਲਾਲ ਚੱਕਹਕੀਮ ਸਹਾਇਕ ਕੈਸ਼ੀਅਰ, ਸੰਤ ਰਮੇਸ਼ ਦਾਸ ਕੱਲਰਾਂ ਸ਼ੇਰਪੁਰ, ਸੰਤ ਧਰਮਪਾਲ ਸ਼ੇਰਗੜ, ਸੰਤ ਜਗੀਰ ਸਿੰਘ ਸਰਬੱਤ ਭਲਾ ਆਸ਼ਰਮ ਨੰਦਾਚੌਰ, ਬਾਬਾ ਬਲਕਾਰ ਸਿੰਘ ਤੱਗੜ ਵਡਾਲਾ, ਸੰਤ ਮਨਜੀਤ ਦਾਸ ਵਿਛੋਹੀ, ਸੰਤ ਪ੍ਰੇਮ ਦਾਸ , ਸੰਤ ਗੁਰਮੀਤ ਦਾਸ ਪਿੱਪਲਾਂਵਾਲਾ, ਸੰਤ ਪ੍ਰਮੇਸ਼ਵਰੀ ਦਾਸ ਸੇਖੈ, ਸੰਤ ਬੀਬੀ ਕਮਲੇਸ਼ ਕੌਰ ਨਾਹਲਾਂ, ਭੈਣ ਸੰਤੋਸ਼ ਕੁਮਾਰੀ ਬਿਲਡਿੰਗ ਇੰਚਾਰਜ , ਸੰਤ ਨਿਰੰਜਣ ਦਾਸ, ਆਦਿ ਧਰਮ ਮਿਸ਼ਨ ਦੇ ਪ੍ਰਚਾਰਕ ਜਗਤਾਰ ਸਿੰਘ ਬਰਨਾਲਾ, ਮਾਸਟਰ ਸੁਖਵੀਰ ਦੁਗਾਲ ਮੈਨੇਜਰ ਆਦਿ ਧਰਮ ਸਤਿਸੰਗ ਅਸਥਾਨ , ਲਵਪ੍ਰੀਤ ਸੇਵਾਦਾਰ ਡੇਰਾ ਬੋਹਣ ਅਤੇ ਸੈਂਕੜੇ ਸ਼ਰਧਾਲੂ ਸੰਗਤਾਂ ਹਾਜਰ ਸਨ।