ਪੰਜਾਬ ਤੇ ਧੱਕੇ ਨਾਲ ਰਾਜ ਕਰਨ ਬਾਰੇ ਸੋਚਣ ਵਾਲੇ ਲੱਖਾਂ ਆਏ ਪਰ ਖਾਲੀ ਗਏ: ਤਲਵਿੰਦਰ ਸਿੰਘ ਹੀਰ

ਹੁਸ਼ਿਆਰਪੁਰ- ਪੰਜਾਬੀਆਂ ਨਾਲ ਮੱਥਾ ਲਾਉਣ ਵਾਲਿਆਂ ਦੇ ਅੰਤ ਬਾਰੇ ਦੁਨੀਆਂ ਜਾਣਦੀ ਹੈ ਦੇਸ਼ ਦੇ ਗਲੋਂ ਗੁਲਾਮੀ ਦਾ ਜੂਲਾ ਲਾਹ ਕੇ ਦੁਨੀਆਂ ਭਰ ਵਿੱਚ ਮੱਲਾਂ ਮਾਰਨ ਵਾਲੇ ਪੰਜਾਬੀ ਪਤਾ ਨਹੀਂ ਕਿਉਂ ਦੇਸੀ ਹਾਕਮਾਂ ਦੀਆਂ ਅੱਖਾਂ ਵਿੱਚ ਹਮੇਸ਼ਾ ਰੜ੍ਹਕਦੇ ਰਹਿੰਦੇ ਹਨ।ਦੇਸ਼ ਦਾ ਅੰਨ ਭੰਡਾਰ ਭਰਨ ਵਾਲੇ ਮਿਹਨਤੀ ਕਿਸਾਨ ਮਜ਼ਦੂਰ ਅੱਜ ਵੀ ਖੁਦਕਸ਼ੀਆਂ ਕਰਨ ਲਈ ਮਜ਼ਬੂਰ ਹਨ।ਕਿਸਾਨ ਅੰਦੋਲਨ ਦੌਰਾਨ ਕੀਤੇ ਵਾਅਦਿਆਂ ਤੋਂ ਮੁਨਕਰ ਹੋਣ ਵਾਲੇ ਮੋਦੀ ਤੇ ਸ਼ਾਹ ਦੀ ਜੋੜੀ ਨੇ ਹਮੇਸ਼ਾ ਮਿਹਨਤਕਸ਼ ਲੋਕਾਂ ਦੇ ਅੱਲੇ ਜ਼ਖਮਾਂ ਤੇ ਲੂਣ ਛਿੜਕਿਆ ਕਦੇ ਕੋਈ ਸਹੀ ਬਿਆਨ ਦੇਣ,ਹੱਲ ਲੱਭਣ ਜਾਂ ਮੰਨੀਆਂ ਮੰਗਾਂ ਲਾਗੂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।

ਹੁਸ਼ਿਆਰਪੁਰ- ਪੰਜਾਬੀਆਂ ਨਾਲ ਮੱਥਾ ਲਾਉਣ ਵਾਲਿਆਂ ਦੇ ਅੰਤ ਬਾਰੇ ਦੁਨੀਆਂ ਜਾਣਦੀ ਹੈ ਦੇਸ਼ ਦੇ ਗਲੋਂ ਗੁਲਾਮੀ ਦਾ ਜੂਲਾ ਲਾਹ ਕੇ ਦੁਨੀਆਂ ਭਰ ਵਿੱਚ ਮੱਲਾਂ ਮਾਰਨ ਵਾਲੇ ਪੰਜਾਬੀ ਪਤਾ ਨਹੀਂ ਕਿਉਂ ਦੇਸੀ ਹਾਕਮਾਂ ਦੀਆਂ ਅੱਖਾਂ ਵਿੱਚ ਹਮੇਸ਼ਾ ਰੜ੍ਹਕਦੇ ਰਹਿੰਦੇ ਹਨ।ਦੇਸ਼ ਦਾ ਅੰਨ ਭੰਡਾਰ ਭਰਨ ਵਾਲੇ ਮਿਹਨਤੀ ਕਿਸਾਨ ਮਜ਼ਦੂਰ ਅੱਜ ਵੀ ਖੁਦਕਸ਼ੀਆਂ ਕਰਨ ਲਈ ਮਜ਼ਬੂਰ ਹਨ।ਕਿਸਾਨ ਅੰਦੋਲਨ ਦੌਰਾਨ ਕੀਤੇ ਵਾਅਦਿਆਂ ਤੋਂ ਮੁਨਕਰ ਹੋਣ ਵਾਲੇ ਮੋਦੀ ਤੇ ਸ਼ਾਹ ਦੀ ਜੋੜੀ ਨੇ ਹਮੇਸ਼ਾ ਮਿਹਨਤਕਸ਼ ਲੋਕਾਂ ਦੇ ਅੱਲੇ ਜ਼ਖਮਾਂ ਤੇ ਲੂਣ ਛਿੜਕਿਆ ਕਦੇ ਕੋਈ ਸਹੀ ਬਿਆਨ ਦੇਣ,ਹੱਲ ਲੱਭਣ ਜਾਂ ਮੰਨੀਆਂ ਮੰਗਾਂ ਲਾਗੂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।
ਦੇਸ਼ ਦੀਆਂ ਓਲੰਪੀਅਨ ਪਹਿਲਵਾਨ ਧੀਆਂ ਨਾਲ ਜਿਨਸੀ ਸ਼ੋਸ਼ਣ ਕਰਨ ਵਾਲੇ ਦਰਿੰਦੇ ਨੂੰ ਘਿਨਾਉਣੇਂ ਅਪਰਾਧ ਦੀ ਸਜ਼ਾ ਦੇਣ ਦੀ ਸ਼ਰੇਆਮ ਦੇਸ਼ ਦਾ ਨਾਂ ਦੁਨੀਆਂ ਚ ਰੁਸ਼ਨਾਉਣ ਵਾਲੀਆਂ ਧੀਆਂ ਨੂੰ ਸੜਕਾਂ ਤੇ ਘੜੀਸਿਆ ਤੇ ਪੁਲਿਸ ਤੋਂ ਕੁਟਵਾਇਆਗਿਆ।ਲਖੀਮਪੁਰ ਖੀਰੀ ਚ ਕਿਸਾਨਾਂ ਨੂੰ ਗੱਡੀ ਹੇਠ ਦਰੜ ਕੇ ਮਾਰਨ ਵਾਲਾ ਬ੍ਰਿਜੇਸ਼ ਮਿਸ਼ਰਾ ਆਪਣੇ ਮੰਤਰੀ ਬਾਪ ਤੇ ਤਾਨਾਸ਼ਾਹ ਹਕੂਮਤ ਦੀ ਸ਼ਹਿ ਤੇ ਗਵਾਹਾਂ ਨੂੰ ਸ਼ਰੇਆਮ ਧਮਕਾ ਰਿਹੈ।ਬਲਾਤਕਾਰੀਆਂ ਤੇ ਕਾਤਲਾਂ ਦੀਆਂ ਸਜ਼ਾਵਾਂ ਮਾਫ਼ ਕਰਕੇ ਉਨਾਂ ਦਾ ਸਰਕਾਰ ਵਲੋਂ ਮਾਨ ਸਨਮਾਨ ਕਰਵਾਇਆ ਜਾ ਰਿਹੈ।
ਹੱਕ ਤੇ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੇ ਮਨੁੱਖੀ ਅਧਿਕਾਰਾਂ ਦੇ ਰਖਵਾਲੇ ਵਿਦਵਾਨਾਂ ਨੂੰ ਝੂਠੇ ਕੇਸਾਂ ਵਿੱਚ ਉਲਝਾ ਕੇ ਜੇਲ੍ਹੀਂ ਸੁੱਟਿਆ ਹੋਇਐ।ਜੋ ਕਿ ਸਰਕਾਰਾਂ ਵਲੋਂ ਸਰਾਸਰ ਨਾਇਨਸਾਫੀ,ਧੱਕੇਸ਼ਾਹੀ ਤੇ ਬਦਸਲੂਕੀ ਹੈ।ਕੇਂਦਰ ਸਰਕਾਰ ਨੇ ਤਾਂ ਕਿਰਤੀ ਲੋਕਾਂ ਦਾ ਰੱਜ ਕੇ ਲਹੂ ਪੀਤਾ ਹੀ ਸੀ।ਹੁਣ ਉਸੇ ਤਰੀਕੇ ਉਨਾਂ ਦੇ ਇਸ਼ਾਰਿਆਂ ਤੇ ਨੱਚਣ ਵਾਲੇ ਮਨੀਸ਼ ਸਿਸੋਦੀਆ ਵਰਗੇ ਕੇਜਰੀਵਾਲ ਦੇ ਨੇੜਲੇ ਤੇ ਪਸੰਦੀਦਾ ਭ੍ਰਿਸ਼ਟ ਆਗੂ ਪੰਜਾਬ ਤੇ ਰਾਜ ਕਰਨ ਬਾਰੇ ਸ਼ਰੇਆਮ ਹੱਦੋਂ ਵੱਧ ਗਲਤ ਬਿਆਨਬਾਜੀ ਕਰ ਰਹੇ ਹਨ।ਜਿਸ ਨਾਲ ਪੰਜਾਬ ਦੇ ਲੋਕਾਂ ਸਾਹਮਣੇ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਧੋਖਾ ਦੇ ਕੇ ਸੱਤਾ ਤੇ ਕਾਬਜ਼ ਹੋਣ ਵਾਲੇ ਨਿਕੰਮੇ ਸੂਬਾਈ ਹਾਕਮਾਂ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਨੰਗਾ ਹੋ ਗਿਆ ਹੈ।
ਪੰਜਾਬ ਦੇ ਯੋਧੇ ਸੂਰਬੀਰ ਬਹਾਦਰ ਲੋਕਾਂ ਨੇ ਅੱਜ ਤੱਕ ਵਿਦੇਸ਼ੀ ਧਾੜਵੀਆਂ ਸਮੇਤ ਦੇਸੀ ਲੁਟੇਰੇ ਹਾਕਮਾਂ ਦੀ ਕਦੇ ਈਨ ਨਹੀਂ ਮੰਨੀ ਤੇ ਨਾ ਮੰਨਣਗੇ ਹੀ।ਦੇਸ਼ ਦੀ ਏਕਤਾ,ਅਖੰਡਤਾ ਤੇ ਖੁਸ਼ਹਾਲੀ ਖਾਤਰ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੇ ਵਿਕਾਸ ਲਈ ਖੇਤਾਂ ਵਿੱਚ ਹੱਡ ਭੰਨਵੀਂ ਮਿਹਨਤ ਕੀਤੀ ਤੇ ਸਰਕਾਰੀ ਜ਼ਬਰ ਵਾਰ ਵਾਰ ਸਹਿਆ।ਫੌਜੀ ਜਵਾਨਾਂ ਨੇ ਸਰਹੱਦਾਂ ਤੇ ਜਾਨ ਤਲੀ ਤੇ ਧਰ ਕੇ ਦੇਸ਼ ਦੀ ਰੱਖਿਆ ਕੀਤੀ ਇਨਾਂ ਉਨਾਂ ਦੀ ਭਰਤੀ ਬੰਦ ਕਰਕੇ ਅਗਨੀਵੀਰ ਯੋਜਨਾ ਲਾਗੂ ਕੀਤੀ ।ਪਰ ਅੱਜ ਤੱਕ ਦੇ ਸਾਰੇ ਅਕ੍ਰਿਤਘਣ ਹਾਕਮਾਂ ਨੇ ਪੰਜਾਬੀਆਂ ਨਾਲ ਵਾਰ ਵਾਰ ਲਿਖਤੀ ਸਮਝੌਤੇ ਕਰਕੇ ਉਨਾਂ ਨੂੰ ਲਾਗੂ ਕਰਨ ਤੋਂ ਇਨਕਾਰ ਕੀਤਾ।
ਦੇਸ਼ ਭਗਤ ਤੇ ਕੁਰਬਾਨੀਆਂ ਦੇ ਪੁੰਜ ਪੰਜਾਬੀਆਂ ਨੂੰ ਦੇਸ਼ ਧ੍ਰੋਹ ਤੱਕ ਦਾ ਝੂਠਾ ਬੇਬੁਨਿਆਦ ਦੋਸ਼ ਲਾ ਕੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਤੇ ਪੰਜਾਬ ਨੂੰ ਹਮੇਸ਼ਾ ਉਜਾੜਨ ਤੇ ਜਾਤਾਂ ਧਰਮਾਂ ਇਲਾਕਿਆਂ ਦੇ ਨਾਂ ਤੇ ਵੰਡਣ ਤੇ ਭੰਡਣ ਲਈ ਵਿਕਾਊ ਗੋਦੀ ਮੀਡੀਆ ਰਾਹੀਂ ਕੂੜ ਪ੍ਰਚਾਰ ਕਰਨ ਦੇ ਸਾਰੇ ਹੱਦਾਂ ਬੰਨੇ ਟੱਪ ਛੱਡੇ ਪਰ ਪੰਜਾਬੀਆਂ ਨੂੰ ਝੁਕਾ ਨਹੀਂ ਸਕੇ।ਸਰਕਾਰਾਂ ਪੱਲੇ ਝੂਠੀ ਬਿਆਨਬਾਜ਼ੀ,ਗੁੰਡਾਗਰਦੀ ਸਿਵਾਏ ਹੋਰ ਕੁੱਝ ਬਾਕੀ ਨਹੀਂ ਬਚਿਆ।ਵਾੜ ਖੇਤ ਨੂੰ ਖਾ ਰਹੀ ਹੈ।ਚੋਰ ਤੇ ਕੁੱਤੀ ਰਲੇ ਹੋਏ ਨੇ।ਦੇਸ਼ ਭਗਤਾਂ,ਗਦਰੀ ਬਾਬਿਆਂ,ਬੱਬਰ ਅਕਾਲੀਆਂ ਤੇ ਭਗਤ ਸਰਾਭਿਆਂ ਦੇ ਵਾਰਿਸ ਦਰ ਦਰ ਧੱਕੇ ਖਾ ਰਹੇ ਹਨ।ਕਿਧਰੇ ਕੋਈ ਅਪੀਲ ਦਲੀਲ ਸੁਣਵਾਈ ਨਹੀਂ। 
ਕੇਂਦਰੀ ਤੇ ਸੂਬਾ ਸਰਕਾਰਾਂ ਨਿਆਂਪਾਲਿਕਾ, ਕਾਰਜਪਾਲਿਕਾ,ਸੁਰੱਖਿਆ ਏਜੰਸੀਆਂ ਤੇ ਫੋਰਸਾਂ ਦੀ ਰੱਜ ਕੇ ਦੁਰਵਤੋਂ ਕਰ ਰਹੀਆਂ ਨੇ ਜੋ ਕਿ਼ ਦੇਸ਼ ਭਗਤਾਂ ਸ਼ਹੀਦਾਂ ਦੇ ਅਸਲ ਵਾਰਸ ਮਿਹਨਤਕਸ਼ ਲੋਕ ਕਦਾਚਿੱਤ ਬਰਦਾਸ਼ਤ ਨਹੀਂ ਕਰਨਗੇ ਤੇ ਇਨਾਂ ਧੋਖੇਬਾਜ਼ ਲੁਟੇਰੇ ਹਾਕਮਾਂ ਨੂੰ ਸਬਕ ਸਿਖਾਉਣ ਤੇ ਆਪਣੇ ਹੱਕ ਪ੍ਰਾਪਤ ਕਰਨ ਲਈ ਸੀਸ ਤਲੀ ਤੇ ਧਰ ਕੇ ਸਾਂਝੇ ਸੰਘਰਸਾਂ ਵਿੱਚ ਆਖ਼ਰੀ ਸਾਹਾਂ ਤੱਕ ਜੂਝਦੇ ਰਹਿਣਗੇ ਤੇ ਗਲਤ ਬਿਆਨਬਾਜੀ ਕਰਨ ਵਾਲਿਆਂ ਨੂੰ ਬਹੁਤ ਜਲਦ ਸਬਕ ਸਿਖਾ ਤੇ ਉਨਾਂ ਦੀ ਔਕਾਤ ਦਿਖਾ ਦੇਣਗੇ।ਪੰਜਾਬੀ ਨਾ ਅਜੇ ਤੱਕ ਡਰੇ ਹਨ ਨਾ ਝੁਕੇ ਹਨ ਨਾ ਹੀ ਇਨਾਂ ਦੀਆਂ ਗਿੱਦੜ ਭਬਕੀਆਂ ਉਨਾਂ ਤੇ ਕੋਈ ਅਸਰ ਕਰਨਗੇ।