ਆਬਕਾਰੀ ਵਿਭਾਗ ਵਲੋਂ ਨਾਕੇ ਦੌਰਾਨ ਵਾਹਨ ਵਿੱਚੋਂ ਸ਼ਰਾਬ ਜ਼ਬਤ
ਐਸ.ਏ.ਐਸ. ਨਗਰ, 9 ਮਈ- ਆਬਕਾਰੀ ਵਿਭਾਗ ਨੇ ਮੁਹਾਲੀ-ਚੰਡੀਗੜ੍ਹ ਦੇ ਅੰਤਰਰਾਜੀ ਬੈਰੀਅਰਾਂ ’ਤੇ ਨਾਕੇਬੰਦੀ ਕਰਕੇ ਚੰਡੀਗੜ੍ਹ ਤੋਂ ਮੁਹਾਲੀ ਵਿੱਚ ਗੈਰਕਾਨੂੰਨੀ ਢੰਗ ਨਾਲ ਸ਼ਰਾਬ ਲਿਆਉਣ ਵਾਲਿਆਂ ਵਿਰੁੱਧ ਕਾਰਵਾਈ ਆਰੰਭ ਕੀਤੀ ਹੈ। ਇਸ ਦੇ ਤਹਿਤ ਵਿਭਾਗ ਵਲੋਂ ਫੇਜ਼-1, ਫੇਜ਼-7, ਵਾਈ.ਪੀ.ਐਸ. ਚੌਕ ਅਤੇ ਜਗਤਪੁਰਾ ਵਿੱਚ ਨਾਕੇ ਲਗਾ ਕੇ ਚੈਕਿੰਗ ਕੀਤੀ।

ਪ੍ਰਾਪਤ ਜਾਣਕਾਰੀ ਅਨੁਸਾਰ, ਵਿਭਾਗ ਦੀ ਟੀਮ ਨੇ ਫੇਜ਼-1 ਬੈਰੀਅਰ ’ਤੇ ਨਾਕਾਬੰਦੀ ਦੌਰਾਨ ਇੱਕ ਵਾਹਨ ਵਿੱਚੋਂ ਸ਼ਰਾਬ ਜ਼ਬਤ ਕੀਤੀ ਹੈ। ਕਾਰਵਾਈ ਦੌਰਾਨ, ਆਬਕਾਰੀ ਅਧਿਕਾਰੀਆਂ ਨੇ ਕਿਹਾ ਕਿ ਚੰਡੀਗੜ੍ਹ ਅਤੇ ਮੁਹਾਲੀ ਵਿੱਚ ਸ਼ਰਾਬ ਦੇ ਰੇਟਾਂ ਵਿੱਚ ਅੰਤਰ ਹੋਣ ਕਾਰਨ, ਕੁਝ ਲੋਕ ਸਸਤੀ ਸ਼ਰਾਬ ਮਿਲਣ ਦੀ ਉਮੀਦ ਵਿੱਚ, ਚੰਡੀਗੜ੍ਹ ਤੋਂ ਮੁਹਾਲੀ ਵਿੱਚ ਸ਼ਰਾਬ ਲਿਆ ਕੇ ਨਾ ਸਿਰਫ਼ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ, ਬਲਕਿ ਸਰਕਾਰੀ ਮਾਲੀਏ ਨੂੰ ਵੀ ਨੁਕਸਾਨ ਪਹੁੰਚਾ ਰਹੇ ਹਨ।