ਮੁਹਾਲੀ ਪੁਲੀਸ ਵਲੋਂ 2 ਵਾਹਨ ਚੋਰ ਕਾਬੂ, 7 ਮੋਟਰਸਾਈਕਲ ਅਤੇ 1 ਐਕਟੀਵਾ ਬਰਾਮਦ
ਐਸ.ਏ.ਐਸ. ਨਗਰ, 9 ਮਈ- ਮੁਹਾਲੀ ਪੁਲੀਸ ਵਲੋਂ 2 ਵਾਹਨ ਚੋਰਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 7 ਮੋਟਰਸਾਈਕਲ ਅਤੇ 1 ਐਕਟੀਵਾ ਬਰਾਮਦ ਕੀਤਾ ਹੈ। ਇਸ ਸੰਬੰਧੀ ਡੀ.ਐਸ.ਪੀ. ਸਿਟੀ 2 ਸ. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਵਲੋਂ ਐਸ.ਐਸ.ਪੀ. ਸ੍ਰੀ ਦੀਪਕ ਪਾਰੀਕ ਦੀਆਂ ਹਿਦਾਇਤਾਂ ’ਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਕਾਬੂ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਪੂਰਵ ਪ੍ਰੀਮੀਅਮ ਅਪਾਰਟਮੈਂਟ, ਸੈਕਟਰ 88 ਦੇ ਵਸਨੀਕ ਰੋਹਿਤ ਜਾਖੜ ਵਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਉਸ ਦਾ ਬੁਲਟ ਮੋਟਰਸਾਈਕਲ ਚੋਰੀ ਹੋ ਗਿਆ ਹੈ, ਜਿਸ ’ਤੇ ਕਾਰਵਾਈ ਕਰਦਿਆਂ ਥਾਣਾ ਸੋਹਾਣਾ ਦੇ ਮੁੱਖ ਅਫਸਰ ਇੰਸਪੈਕਟਰ ਸਿਮਰਨ ਸਿੰਘ ਅਤੇ ਪੁਲੀਸ ਟੀਮ ਨੇ ਜਾਂਚ ਕਰਦਿਆਂ ਜਸਪ੍ਰੀਤ ਸਿੰਘ ਉਰਫ ਜੱਸੀ, ਵਾਸੀ ਸ੍ਰੀ ਮੁਕਤਸਰ ਸਾਹਿਬ (ਹਾਲ ਵਾਸੀ ਗੁਰਦੁਆਰਾ ਨੇੜੇ, ਪਿੰਡ ਲਖਨੌਰ) ਅਤੇ ਵਿੱਕੀ ਕੁਮਾਰ ਉਰਫ ਵਿੱਕੀ, ਵਾਸੀ ਟਾਡਾ ਉੜਮੁੜ, ਹੁਸ਼ਿਆਰਪੁਰ (ਹਾਲ ਵਾਸੀ ਰੰਧਾਵਾ ਰੋਡ, ਖਰੜ) ਨੂੰ ਗ੍ਰਿਫਤਾਰ ਕੀਤਾ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਤੋਂ 7 ਮੋਟਰਸਾਈਕਲ ਅਤੇ 1 ਐਕਟੀਵਾ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।