
ਸੀ ਬੀ ਐਸ ਈ ਕਲਸਟਰ ਅਤੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਐਸ ਬੀ ਐਸ ਸਕੂਲ ਸਦਰਪੁਰ ਦਾ ਸ਼ਾਨਦਾਰ ਪ੍ਰਦਰਸ਼ਨ
ਗੜ੍ਹਸ਼ੰਕਰ, 28 ਸਤੰਬਰ - ਐਸ ਬੀ ਐਸ ਮਾਡਲ ਹਾਈ ਸਕੂਲ ਸਦਰਪੁਰ ਦੇ ਵਿਿਦਆਰਥੀ ਖਿਡਾਰੀਆਂ ਨੇ ਗੜਸ਼ੰਕਰ ਬਲਾਕ ਵਿੱਚ ਹੋਈਆਂ ਖੇਡਾਂ ਜਿਵੇਂ ਅਥਲੈਟਿਕਸ, ਖੋਖੋ ਅਤੇ ਵਾਲੀਬਾਲ ਆਦਿ ਵਿੱਚ ਹਿੱਸਾ ਲਿਆ ਅਤੇ ਬਲਾਕ ਵਿੱਚ ਵਿਿਦਆਰਥੀਆਂ ਨੇ 17 ਗੋਲਡ 12 ਸਿਲਵਰ ਅਤੇ 8 ਬਰੌਜ ਤਮਗੇ ਹਾਸਿਲ ਕੀਤੇ।
ਗੜ੍ਹਸ਼ੰਕਰ, 28 ਸਤੰਬਰ - ਐਸ ਬੀ ਐਸ ਮਾਡਲ ਹਾਈ ਸਕੂਲ ਸਦਰਪੁਰ ਦੇ ਵਿਿਦਆਰਥੀ ਖਿਡਾਰੀਆਂ ਨੇ ਗੜਸ਼ੰਕਰ ਬਲਾਕ ਵਿੱਚ ਹੋਈਆਂ ਖੇਡਾਂ ਜਿਵੇਂ ਅਥਲੈਟਿਕਸ, ਖੋਖੋ ਅਤੇ ਵਾਲੀਬਾਲ ਆਦਿ ਵਿੱਚ ਹਿੱਸਾ ਲਿਆ ਅਤੇ ਬਲਾਕ ਵਿੱਚ ਵਿਿਦਆਰਥੀਆਂ ਨੇ 17 ਗੋਲਡ 12 ਸਿਲਵਰ ਅਤੇ 8 ਬਰੌਜ ਤਮਗੇ ਹਾਸਿਲ ਕੀਤੇ।
ਇਸੇ ਤਰ੍ਹਾਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਖੋ-ਖੋ ਅੰਡਰ 17 (ਗਰਲਸ) ਵਿੱਚ ਵਿਿਦਆਰਥਣਾ ਨੇ ਜ਼ਿਲ੍ਹਾ ਪੱਧਰ ਤੇ ਤੀਜਾ ਸਥਾਨ ਪ੍ਰਾਪਤ ਕਰਕੇ ਬਰੌਜ ਮੈਡਲ ਹਾਸਿਲ ਕੀਤਾ। ਲੰਬੀ ਛਾਲ ਵਿੱਚ ਮਨਸਿਮਰਨ ਕੌਰ ਜਮਾਤ ਦਸਵੀਂ ਨੇ ਗੋਲਡ ਤੇ 100 ਮੀਟਰ ਵਿੱਚ ਸਿਲਵਰ ਮੈਡਲ ਹਾਸਿਲ ਕੀਤਾ ਅਤੇ ਪੰਕਜ ਪਰਾਸ਼ਰ ਜਮਾਤ ਦਸਵੀਂ ਨੇ ਉੱਚੀ ਛਾਲ ਵਿੱਚ ਗੋਲਡ ਮੈਡਲ ਜਿੱਤ ਕੇ ਸਕੂਲ ਦੀ ਝੋਲੀ ਪਾਏ।ਇਸ ਦੇ ਨਾਲ ਹੀ ਹੁਣ ਇਹ ਵਿਿਦਆਰਥੀ ਸਕੂਲ ਅਤੇ ਜ਼ਿਲੇ ਦੀ ਨੁਮਾਇੰਦਗੀ ਰਾਜ ਪੱਧਰ ਤੇ ਕਰਨਗੇ।
ਸੀ ਬੀ ਐਸ ਈ ਕਲਸਟਰ ਧੜਜ਼ਜ਼ਜ਼, ਜਿਸ ਦੀ ਮੇਜ਼ਬਾਨੀ ਮਧੂਵਨ ਵਾਟਿਕਾ ਪਬਲਿਕ ਸਕੂਲ ਨੇ ਕੀਤੀ, ਵਿੱਚ ਵੀ ਐਸ ਬੀ ਐਸ ਮਾਡਲ ਹਾਈ ਸਕੂਲ ਸਦਰਪੁਰ ਦੇ ਵਿਿਦਆਰਥੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੈਡਮਿੰਟਨ ਵਿੱਚ ਬਰੌਜ਼ ਮੈਡਲ ਹਾਸਿਲ ਕੀਤਾ। ਵਿਿਦਆਰਥੀ ਖਿਡਾਰਣਾਂ:- ਇਨੋਸੈਂਟ ਗਿੱਲ, ਅੰਮ੍ਰਿਤਾ, ਨਵਪ੍ਰੀਤ ਅਤੇ ਪਲਵੀ ਜੋਸ਼ੀ ਨੇ ਅੰਡਰ 19 ਕੈਟਾਗਰੀ ਵਿੱਚ ਭਾਗ ਲਿਆ ਅਤੇ ਤੀਜਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ।
ਵਿਿਦਆਰਥੀਆਂ ਦੀ ਇਸ ਪ੍ਰਾਪਤੀ ਦੀ ਸਲਾਂਘਾ ਕਰਦੇ ਹੋਏ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਸੁਰਿੰਦਰ ਕੌਰ ਬੈਂਸ ਅਤੇ ਪ੍ਰਿੰਸੀਪਲ ਸ੍ਰੀਮਤੀ ਜਸਪ੍ਰੀਤ ਕੌਰ ਨੇ ਖੇਡਾਂ ਦੀ ਮਹੱਤਵਪੂਰਨਤਾ ਦੱਸਦੇ ਹੋਏ ਕਿਹਾ ਕਿ ਇਹਨਾਂ ਨਾਲ ਵਿਿਦਆਰਥੀਆ ਦਾ ਸਰਵਪੱਖੀ ਵਿਕਾਸ ਹੁੰਦਾ ਹੈ ਅਤੇ ਉਨ੍ਹਾਂ ਅੰਦਰ ਸਪੋਟਸਮੈਨਸਿਪ ਦੀ ਭਾਵਨਾ ਵਿਕਸਤ ਹੁੰਦੀ ਹੈ। ਇਸ ਸਫਲਤਾ ਲਈ ਉਹਨਾਂ ਨੇ ਕੋਚ ਸੰਦੀਪ ਕੁਮਾਰ, ਲਖਵਿੰਦਰ ਸਿੰਘ ਅਤੇ ਕੁਲਵੀਰ ਕੌਰ ਦੇ ਨਾਲ ਨਾਲ ਸਮੂਹ ਸਟਾਫ ਮੈਂਬਰਾਂ,ਵਿਿਦਆਰਥੀਆਂ ਅਤੇ ਮਾਪਿਆ ਨੂੰ ਵਧਾਈ ਦਿੱਤੀ ਅਤੇ ਵਿਿਦਆਰਥੀਆਂ ਨੂੰ ਭਵਿੱਖ ਵਿੱਚ ਹੋਰ ਵਧੀਆ ਕਰਨ ਲਈ ਪ੍ਰੇਰਿਤ ਕੀਤਾ।
