ਸ੍ਰੀ ਕਨ੍ਹਈਆ ਜੀ ਦੀ ਛਟੀ ਮੌਕੇ ਸੁਧਾਰ ਸਭਾ ਵੱਲੋਂ ਰੁੱਖ ਲਗਾਏ ਗਏ, ਭਜਨ ਕੀਰਤਨ ਤੇ ਲੰਗਰ ਦਾ ਆਯੋਜਨ

ਪਟਿਆਲਾ- ਸ੍ਰੀ ਕਨ੍ਹਈਆ ਜੀ ਦੀ ਛਟੀ ਉੱਤੇ ਸੁਧਾਰ ਸਭਾ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਜੀ ਦੇ ਸਾਹਮਣੇ ਵੱਲੋਂ ਸ਼ਾਮ ਨੂੰ 6:00 ਵਜੇ ਛੇ ਰੁੱਖ ਲਗਾਏ ਗਏ। ਸੁਧਾਰ ਸਭਾ ਜਿਹੜੇ ਵੀ ਰੁੱਖ ਲਗਾਉਂਦੀ ਹੈ ਉਸ ਦੀ ਦੇਖਭਾਲ ਵੀ ਕਰਦੀ ਹੈ ਅਤੇ ਸ਼ਾਮ ਨੂੰ 6:30 ਵਜੇ ਕਨ੍ਹਈਆ ਜੀ ਦੀ ਛਟੀ ਦੇ ਵਿੱਚ ਸੰਗਤਾਂ ਨੇ ਭਜਨ ਗਾ ਕੇ ਆਰਤੀ ਉਪਰੰਤ ਅਤੁੱਟ ਲੱਡੀਆਂ ਦਾ ਪ੍ਰਸ਼ਾਦ ਵੰਡਿਆ ਗਿਆ। ਇਸ ਦਿਨ ਮਾਸਿਕ ਸ਼ਿਵਰਾਤਰੀ ਤ੍ਰੋਸਦੀ ਦਾ ਵੀ ਉਤਸਵ ਮਨਾਇਆ ਗਿਆ ਅਤੇ ਅਤੁੱਟ ਲੰਗਰ ਵੰਡਿਆ ਗਿਆ।

ਖਾਸ ਕਰਕੇ ਖੀਰ ਦਾ ਪ੍ਰਸ਼ਾਦ ਲਾਲਾ ਰਮੇਸ਼ ਮਿੱਤਲ ਜੀ ਵੱਲੋਂ ਲਗਾਇਆ ਗਿਆ। ਭਾਰੀ ਗਿਣਤੀ ਵਿੱਚ ਭਗਤਾਂ ਨੇ ਕੀਰਤਨ ਦਾ ਆਨੰਦ ਮਾਣਿਆ ਅਤੇ ਲੰਗਰ ਛੱਕਿਆ। ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਰਜਿ: ਨੂੰ ਉਮੀਦ ਹੈ ਕਿ ਜਲਦ ਹੀ ਧਰਮਸ਼ਾਲਾ ਬਣਾਉਣ ਵਾਸਤੇ ਜਮੀਨ ਮਿਲ ਜਾਵੇਗੀ ਅਤੇ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਰਜਿਸਟਰਡ ਤੁਰੰਤ ਹੀ ਧਰਮਸ਼ਾਲਾ ਦਾ ਨਿਰਮਾਣ ਚਾਲੂ ਕਰ ਦੇਵੇਗੀ। 
ਧਰਮਸ਼ਾਲਾ ਨਾਲ ਮੱਥੁਰਾ ਕਾਲੋਨੀ, ਜਗਦੀਸ਼ ਕਲੋਨੀ, ਰੋਜ਼ ਕਲੋਨੀ ਆਦਿ ਵਾਸਤੇ ਬਹੁਤ ਹੀ ਲਾਭ ਦਾਇਕ ਹੋਵੇਗੀ। ਸਰਪ੍ਰਸਤ ਸਤਨਾਮ ਹਸੀਜਾ ਨੇ ਦੱਸਿਆ ਕਿ ਸਾਰੇ ਸੁਧਾਰ ਸਭਾ ਦੇ ਮੈਂਬਰ ਅਣਥੱਕ ਹਨ ਅਤੇ ਭੰਡਾਰਾ ਬਣਾਉਣ ਅਤੇ ਵਰਤਾਉਣ ਵਿੱਚ ਬਹੁਤ ਹੀ ਮਿਹਨਤ ਕਰਦੇ ਹਨ। ਭੋਲੇ ਬਾਬਾ ਇਨ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ। ਆਸਾ ਹੈ ਕਿ ਅੱਗੇ ਤੋਂ ਵੀ ਵੱਧ ਚੜ੍ਹ ਕੇ ਸੇਵਾ ਕਰਦੇ ਰਹਿਣਗੇ।