ਬਰਿੰਦਰ ਪਾਲ ਸਿੰਘ ਨੇ ਸਟੇਟ ਐਥਲੇਟਿਕਸ ਚੈਂਪੀਅਨਸ਼ਿਪ ਦੌਰਾਨ ਸ਼ਾਟਪੁਟ ਵਿੱਚ ਕਾਂਸੇ ਦਾ ਤਗਮਾ ਜਿੱਤਿਆ

ਐਸ ਏ ਐਸ ਨਗਰ, 5 ਜੁਲਾਈ- ਮੁਹਾਲੀ ਦੇ ਵਸਨੀਕ ਬਰਿੰਦਰ ਪਾਲ ਸਿੰਘ ਨੇ ਜਲੰਧਰ ਵਿੱਚ ਆਯੋਜਿਤ ਸਟੇਟ ਐਥਲੇਟਿਕਸ ਚੈਂਪੀਅਨਸ਼ਿਪ 2025 ਦੌਰਾਨ ਸ਼ਾਟਪੁਟ ਵਿੱਚ ਕਾਂਸੇ ਦਾ ਤਗਮਾ ਜਿੱਤਿਆ ਹੈ। ਵੀਰਪਾਲ ਸਿੰਘ ਨੇ ਪੁਰਸ਼ ਵਰਗ ਦੇ ਸ਼ਾਟਪੁਟ ਇਵੈਂਟ ਵਿੱਚ ਖੇਡਦੇ ਹੋਏ ਉਹਨਾਂ ਨੇ 18 ਤੋਂ 20 ਮੀਟਰ ਦਾ ਥਰੋ ਕਰਕੇ ਕਾਂਸੇ ਦਾ ਤਗਮਾ ਜਿੱਤਿਆ।

ਵਰਿੰਦਰ ਪਾਲ ਸਿੰਘ ਦੇ ਪਿਤਾ ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਦਸ ਸਾਲ ਤੋਂ ਸ਼ਾਟਪੁਟ ਖੇਡ ਰਿਹਾ ਹੈ ਅਤੇ ਉਹ ਪਹਿਲਾਂ ਵੀ ਕਈ ਵਾਰ ਸ਼ਾਟਪੁਟ ਵਿੱਚ ਮੈਡਲ ਆਪਣੇ ਨਾਮ ਕਰ ਚੁੱਕਾ ਹੈ। ਉਹ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਲਾਅ ਦੀ ਪੜ੍ਹਾਈ ਵੀ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਬਰਿੰਦਰ ਪਾਲ ਸਿੰਘ ਖੇਡੋ ਇੰਡੀਆ ਯੂਨੀਵਰਸਿਟੀ ਵਿੱਚ ਜੋਦੀ ਅਤੇ ਖੇਡਾਂ ਵਤਨ ਪੰਜਾਬ ਦੀਆਂ ਦੇ ਤਿੰਨੇ ਸੀਜ਼ਨਾਂ ਵਿੱਚ ਗੋਲਡ ਮੈਡਲ ਜਿੱਤ ਚੁੱਕਾ ਹੈ।