ਬਸੰਤ ਰਿਤੂ ਕਲੱਬ ਨੇ ਲਗਾਇਆ 8ਵਾਂ ਸਬਮਰਸੀਬਲ ਪੰਪ, ਸਰਕਾਰੀ ਸਕੂਲ ਵਿਖੇ

ਪਟਿਆਲਾ- ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਪਿੰਡ ਚੌਰਾ ਦੀ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ 8ਵਾਂ ਸਬਮਰਸੀਬਲ ਪੰਪ ਸਕੂਲ ਅਧਿਆਪਕਾਂ ਅਤੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਲਗਵਾਇਆ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸਕੂਲ ਦੇ ਮੁੱਖ ਅਧਿਆਪਕ ਮੈਡਮ ਜ਼ਸਵਿੰਦਰ ਕੌਰ ਨੇ ਕੀਤੀ ਅਤੇ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਕੇਸਰੀ, ਜਗ ਬਾਣੀ ਪਟਿਆਲਾ ਦੇ ਇੰਚਾਰਜ ਰਾਜੇਸ਼ ਸ਼ਰਮਾ ਪੰਜੋਲਾ ਨੇ ਸ਼ਿਰਕਤ ਕੀਤੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਤ੍ਰਿਪੜੀ ਪਟਿਆਲਾ ਵਾਰਡ ਨੰਬਰ 8 ਨੇ ਨਗਰ ਨਿਗਮ ਕੌਂਸਲਰ ਸ਼ੰਕਰ ਲਾਲ ਖੁਰਾਣਾ ਨੇ ਸ਼ਿਰਕਤ ਕੀਤੀ।

ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਅਤੇ ਜਨਰਲ ਸਕੱਤਰ ਇੰਜੀ: ਅਭਿਨਵ ਕੁਮਾਰ ਨੇ ਸਾਂਝੇ ਬਿਆਨ ਵਿੱਚ ਆਖਿਆ ਕਿ ਬਸੰਤ ਰਿਤੂ ਯੂਥ ਕਲੱਬ ਤ੍ਰਿ਼ਪੜੀ ਪਟਿਆਲਾ ਵੱਲੋਂ ਜਿਨਾ ਸਰਕਾਰੀ ਸਕੂਲਾਂ ਵਿੱਚ ਪਾਣੀ ਦੀ ਕਿਲਤ ਹੁੰਦੀ ਹੈ ਉਸ ਸਕੂਲ ਵਿੱਚ ਮੁਫ਼ਤ ਜਲ ਸੇਵਾ ਤਹਿਤ ਸਬਮਰਸੀਬਲ ਪੰਪ ਦੀ ਸੇਵੀ ਕੀਤੀ ਜਾਂਦੀ ਹੈ ਅਤੇ ਇਸ ਸੇਵਾ ਤਹਿਤ ਅੱਜ ਪਿੰਡ ਚੌਰਾ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਵਿਖੇ 8ਵਾਂ ਸਬਮਰਸੀਬਲ ਪੰਪ ਦਾ ਉਦਘਾਟਨ ਕੀਤਾ ਗਿਆ ਅਤੇ ਇਸ ਸਕੂਲ ਵਿੱਚ ਲਗਭਗ 550 ਵਿਦਿਆਰਥੀਆਂ ਨੂੰ ਸਵੱਛ ਪਾਣੀ ਪੀਣ ਲਈ ਮਿਲੇਗਾ। 
ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਆਖਿਆ ਕਿ ਕਲੱਬ ਵੱਲੋਂ ਇਸ ਸਬਮਰਸੀਬਲ ਪੰਪ ਤੇ 50 ਹਜਾਰ ਰੁਪਏ ਅਤੇ ਸਕੂਲ ਅਧਿਆਪਕਾਂ ਵੱਲੋਂ 17000/— ਰੁਪਏ ਖਰਚ ਕੀਤੇ ਗਏ। ਪੋ੍ਰਗਰਾਮ ਦੇ ਮੁੱਖ ਮਹਿਮਾਨ ਰਾਜੇਸ਼ ਸ਼ਰਮਾ ਪੰਜੋਲਾ ਨੇ ਇਸ ਸਬਮਰਸੀਬਲ ਪੰਪ ਦਾ ਉਦਘਾਟਨ ਕੀਤਾ ਅਤੇ ਉਹਨਾਂ ਆਖਿਆ ਕਿ ਸਮਾਜ ਸੇਵੀ ਸੰਸਥਾ ਦਾ ਸਮਾਜਿਕ ਸੇਵਾ ਦੇ ਖੇਤਰ ਵਿੱਚ ਬਹੁਤ ਵੱਡਮੁੱਲਾ ਯੋਗਦਾਨ ਹੈ। 
ਇਹ ਸਮਾਜ ਸੇਵੀ ਸੰਸਥਾਵਾਂ ਮਿੰਨੀ ਸਰਕਾਰ ਦੇ ਤੌਰ ਤੇ ਸਮਾਜ ਦੀਆਂ ਸੇਵਾ ਕਰਦੀਆਂ ਹਨ ਅਤੇ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਇਹ 8ਵਾਂ ਸਬਮਰਸੀਬਲ ਪੰਪ ਜ਼ੋ ਸਕੂਲ ਵਿਖੇ ਲਗਾਇਆ ਗਿਆ ਹੈ ਉਹ ਮਾਨਵਤਾ ਦੀ ਇੱਕ ਸੱਚੀ ਸੁੱਚੀ ਸੇਵਾ ਹੈ। 
ਵਿਸ਼ੇਸ਼ ਮਹਿਮਾਨ ਸ਼ੰਕਰ ਲਾਲ ਖੁਰਾਣਾ ਨੇ ਕਲੱਬ ਦੇ ਸਮਾਜ ਸੇਵੀ ਕੰਮਾਂ ਨੂੰ ਮੁੱਖ ਰੱਖਦੇ ਹੋਏ ਕਲੱਬ ਨੂੰ 10000 ਰੁਪਏ ਦੀ ਮਾਲੀ ਸਹਾਇਤਾ ਦਿੱਤੀ ਅਤੇ ਮੁਖਤੇਸ਼ ਕੁਮਾਰ ਵੱਲੋਂ 10000 ਦੀ ਮਾਲੀ ਸਹਾਇਤਾ ਵੀ ਕੀਤੀ ਗਈ। ਪਿੰਡ ਦੀ ਸਰਪੰਚ ਸਰਵਨਜੀਤ ਕੌਰ ਅਤੇ ਰਜਿੰਦਰ ਸਿੰਘ, ਗੁਰਪ੍ਰੀਤ ਕੌਰ, ਸੋਹਣ ਲਾਲ, ਤਰਲੋਚਨ ਸਿੰਘ, ਸਿਕੰਦਰ ਕੌਰ, ਸਰਬਜੀਤ ਸਿੰਘ, ਲਖਵੀਰ ਸਿੰਘ, ਸਤਬੀਰ ਸਿੰਘ, ਪੰਚ ਸਾਹਿਬਾਨਾਂ ਵੱਲੋਂ ਵੀ ਕਲੱਬ ਦੀ ਨਿੱਘੇ ਸ਼ਬਦਾਂ ਵਿੱਚ ਸ਼ਲਾਘਾ ਕੀਤੀ ਗਈ।