ਮੇਰਾ ਸਮਾਜ ਮੇਰੀ ਤਾਕਤ

ਪਟਿਆਲਾ:- ਅੱਜ ਮਿਤੀ 23/8 /2025 ਨੂੰ ਸ੍ਰੀ ਭਗਵਾਨ ਵਿਸ਼ਵਕਰਮਾ ਮੰਦਰ ਕਮੇਟੀ 1429 ਵਿਸ਼ਵਕਰਮਾ ਮਾਰਗ ਲਾਹੌਰੀ ਗੇਟ ਪਟਿਆਲਾ ਵਿਖੇ ਹਰ ਮਹੀਨੇ ਦੀ ਤਰ੍ਹਾਂ ਮੱਸਿਆ ਦਾ ਦਿਹਾੜਾ ਮਨਾਇਆ ਗਿਆ। ਸਮੂਹ ਸੰਗਤਾਂ ਨੂੰ ਪ੍ਰਸ਼ਾਦ ਲੰਗਰ ਛਕਾਇਆ ਗਿਆ ਜਿਸ ਵਿੱਚ ਪ੍ਰਧਾਨ ਸੁਰਜੀਤ ਸਿੰਘ ਮਹਿਲ ਅਤੇ ਸਮੁੱਚੀ ਮੰਦਰ ਕਮੇਟੀ ਵੱਲੋਂ ਹਵਨ ਯੱਗ ਕਰਵਾਇਆ ਗਿਆ।

 ਜਿਸ ਵਿੱਚ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚੋਂ ਮੈਂਬਰਾਂ ਨੇ ਹਾਜਰੀ ਲਗਵਾਈ ਸਮੁੱਚੇ ਭਾਈਚਾਰੇ  ਵੱਲੋਂ 17 ਸਤੰਬਰ ਨੂੰ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਮਨਾਉਣ ਦਾ ਫੈਸਲਾ ਕੀਤਾ ਗਿਆ ਅਤੇ ਖੂਨਦਾਨ ਕੈਂਪ ਲਾਉਣ ਦਾ ਵੀ ਫੈਸਲਾ ਕੀਤਾ ਹੈ। ਇਸ ਮੌਕੇ ਤੇ ਸਾਰੇ ਮੈਂਬਰਾਂ ਨੇ ਸਹਿਮਤੀ ਪ੍ਰਗਟਾਈ ਸ੍ਰੀ ਭਗਵਾਨ ਵਿਸ਼ਵਕਰਮਾ ਮੰਦਰ ਕਮੇਟੀ ਵੱਲੋਂ ਮੈਂਬਰਸ਼ਿਪ ਫਾਰਮ ਰਿਲੀਜ਼ ਕੀਤਾ ਗਿਆ।
 ਤਾਂ ਜੋ ਵਿਸ਼ਵਕਰਮਾ ਭਾਈਚਾਰੇ ਦੀ ਜਨਸੰਖਿਆ ਬਾਰੇ ਡਾਟਾ ਇਕੱਠਾ ਕੀਤੀ ਜਾਵੇ। ਪਰਿਵਾਰਕ ਮੈਂਬਰਾਂ ਦੀ ਡਾਇਰੈਕਟਰੀਵੀ ਤਿਆਰ ਕੀਤੀ ਜਾਵੇਗੀ। ਇਸ ਮੌਕੇ ਤੇ ਆਏ ਸੱਜਣਾਂ ਦਾ ਸਮੁੱਚੀ ਮੰਦਰ ਕਮੇਟੀ ਵੱਲੋਂ ਧੰਨਵਾਦ ਕੀਤਾ ਗਿਆ।
 ਇਸ ਮੌਕੇ ਤੇ ਅਮਰਜੀਤ ਸਿੰਘ ਸਪਾਲ,ਅਮਰਜੀਤ ਸਿੰਘ ਰਾਮਗੜੀਆ,ਜਗਜੀਤ ਸਿੰਘ ਸੱਗੂ ਬਲਜਿੰਦਰ ਸਿੰਘ ਜੰਡੂ, ਸੁਰਜੀਤ ਸਿੰਘ ਧਿਮਾਨ,ਪ੍ਰਦੀਪ ਪਨੇਸਰ, ਰਜਿੰਦਰ ਸਿੰਘ ਮਣਕੂ,ਬਲਵਿੰਦਰ ਸਿੰਘ ਮਹਿਲ ਆਦਿ ਨੇ ਆਪਣੀ ਹਾਜ਼ਰੀ ਲਵਾਈ  !