ਵੱਖ-ਵੱਖ ਥਾਵਾਂ ਤੇ ਟਰੈਫਿਕ ਲਾਈਟਾਂ ਲਗਵਾਉਣ ਅਤੇ ਪੁਲੀਸ ਮੁਲਾਜ਼ਮ ਤਾਇਨਾਤ ਕਰਨ ਦੀ ਮੰਗ

ਐਸ ਏ ਐਸ ਨਗਰ, 7 ਦਸੰਬਰ- ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਵਰਮਾ ਨੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਸੈਕਟਰ 88 ਦੇ ਮਾਨਵ ਮੰਗਲ ਸਕੂਲ ਚੌਂਕ, ਪਿੰਡ ਮਾਣਕ ਮਾਜਰਾ ਵਿਖੇ ਗੁਰਦੁਆਰਾ ਸਿੰਘ ਸ਼ਹੀਦ ਕੋਲ ਪੈਂਦੇ ਚੌਂਕ, ਲਖਨੌਰ ਟੀ-ਪੁਆਇੰਟ ਅਤੇ ਸੈਕਟਰ 77 ਵਿਖੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਨੇੜੇ (ਸੋਹਾਣਾ ਹਸਪਤਾਲ ਤੇ ਨਗਰ ਖੇੜਾ ਸੋਹਣਾ ਕੋਲ) ਟਰੈਫਿਕ ਲਾਈਟਾਂ ਲਗਵਾਈਆਂ ਜਾਣ ਅਤੇ ਟ੍ਰੈਫਿਕ ਨੂੰ ਕਾਬੂ ਵਿਚ ਰੱਖਣ ਲਈ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਜਾਣ।

ਉਨ੍ਹਾਂ ਕਿਹਾ ਕਿ ਉਕਤ ਸਾਰੀਆਂ ਥਾਵਾਂ 'ਤੇ ਟਰੈਫਿਕ ਲਾਈਟਾਂ ਦੀ ਅਣਹੋਣੀ ਕਾਰਨ ਹਰ ਰੋਜ਼ ਕੋਈ ਨਾ ਕੋਈ ਹਾਦਸਾ ਵਾਪਰਦਾ ਹੈ, ਜਿਸ ਵਿੱਚ ਕਈ ਵਿਅਕਤੀ ਜ਼ਖਮੀ ਹੋ ਚੁੱਕੇ ਹਨ ਅਤੇ ਕਈ ਬਦਕਿਸਮਤ ਆਪਣੀ ਜਾਨ ਵੀ ਗਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਥਾਵਾਂ 'ਤੇ ਹਮੇਸ਼ਾ ਟਰੈਫਿਕ ਦਾ ਗਹਿਰਾ ਹੰਗਾਮਾ ਮਚਿਆ ਰਹਿੰਦਾ ਹੈ ਅਤੇ ਪੁਲੀਸ ਮੁਲਾਜ਼ਮਾਂ ਦੀ ਅਣਹੋਣੀ ਕਾਰਨ ਲੋਕ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ, ਜਿਸ ਦਾ ਨਤੀਜਾ ਹਾਦਸਿਆਂ ਦੇ ਰੂਪ ਵਿੱਚ ਨਿਕਲਦਾ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਥਾਵਾਂ ਦੇ ਲੋਕ ਕਈ ਵਾਰ ਆਪਣੀਆਂ ਸਮੱਸਿਆਵਾਂ ਸਰਕਾਰ ਦੇ ਦਰਬਾਰ ਵਿੱਚ ਪਹੁੰਚਾ ਚੁੱਕੇ ਹਨ, ਪਰ ਇਹ ਸਾਰੀ ਹਾਲਤ ਜਿਥੇ ਦੀ ਜਿਥੇ ਹੀ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇਨ੍ਹਾਂ ਥਾਵਾਂ 'ਤੇ ਟਰੈਫਿਕ ਲਾਈਟਾਂ ਲਗਾਈਆਂ ਜਾਣ ਅਤੇ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਜਾਣ ਤਾਂ ਜੋ ਸੜਕ ਹਾਦਸਿਆਂ ਨੂੰ ਰੋਕ ਕੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ।