ਪੈਰਾਗਾਨ ਸੀਨੀਅਰ ਸਕੈਂਡਰੀ ਸਕੂਲ ਸੈਕਟਰ 71 ਅਤੇ ਪੈਰਾਗਾਨ ਕਿਡਸ ਦਾ 38ਵਾਂ ਸਾਲਾਨਾ ਸਮਾਗਮ
ਐਸ ਏ ਐਸ ਨਗਰ, 7 ਦਸੰਬਰ: ਪੈਰਾਗਾਨ ਸੀਨੀਅਰ ਸਕੈਂਡਰੀ ਸਕੂਲ ਸੈਕਟਰ 71 ਅਤੇ ਪੈਰਾਗਾਨ ਕਿਡਸ ਦਾ 38ਵਾਂ ਸਾਲਾਨਾ ਸਮਾਗਮ ਭਲਕੇ ਬਾਅਦ ਦੁਪਹਿਰ ਪੈਰਾਗਾਨ ਸੀਨੀਅਰ ਸਕੈਂਡਰੀ ਸਕੂਲ, ਸੈਕਟਰ 71, ਮੁਹਾਲੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਜਿਲ੍ਹਾ ਸਿੱਖਿਆ ਅਧਿਕਾਰੀ, ਸ੍ਰੀਮਤੀ ਗਿੰਨੀ ਦੁਗਲ ਮੁੱਖ ਮਹਿਮਾਨ ਹੋਣਗੀਆਂ।

ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ "ਰੇਟਰੋ ਟੂ ਮੈਟਰੋ" ਸੰਗੀਤ, ਸਭਿਆਚਾਰ ਅਤੇ ਜੀਵਨ ਸ਼ੈਲੀ ਦੇ ਵਿਕਾਸ ਦੁਆਰਾ ਇੱਕ ਅਨੰਦਦਾਇਕ ਯਾਤਰਾ ਪੇਸ਼ ਕੀਤੀ ਜਾਵੇਗੀ। ਇਸ ਮੌਕੇ ਸੀਨੀਅਰ ਵਿਦਿਆਰਥੀਆਂ ਵੱਲੋਂ "ਅਹਿਸਾਸ - ਜੀਵਨ ਦੀ ਯਾਤਰਾ" ਦੇ ਨਾਮ ਨਾਲ ਜੀਵਨ ਦੇ ਸਾਰੇ ਪੜਾਵਾਂ ਵਿੱਚ ਮਨੁੱਖੀ ਅਨੁਭਵ ਦਾ ਰੂਹਾਨੀ ਚਿਤਰਨ ਵੀ ਕੀਤਾ ਜਾਵੇਗਾ।