
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ਿਮਾਨੇ ਪ੍ਰੀਫੇਕਚਰ ਦੇ ਗਵਰਨਰ ਤਾਤਸੁਯਾ ਮਾਰੂਯਾਮਾ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ, 6 ਅਕਤੂਬਰ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਆਪਣੇ ਜਪਾਨ ਦੌਰੇ ਦੌਰਾਨ ਅੱਜ ਸ਼ਿਮਾਨੇ ਪ੍ਰੀਫੇਕਚਰ ਦੇ ਗਵਰਨਰ ਤਾਤਸੁਯਾ ਮਾਰੂਯਾਮਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਨੋਂ ਖੇਤਰਾਂ ਦੇ ਉਦਮਾਂ ਦੇ ਵਿੱਚ ਤਕਨਾਲੋਜੀ ਆਦਾਨ-ਪ੍ਰਦਾਨ, ਇਨੋਵੇਸ਼ਨ ਅਤੇ ਸੰਯੁਕਤ ਉਦਮਾਂ ਦੇ ਨਵੇਂ ਮੌਕੇ ਤਲਾਸ਼ਨ 'ਤੇ ਵਿਸਤਾਰ ਨਾਲ ਚਰਚਾ ਹੋਈ।
ਚੰਡੀਗੜ੍ਹ, 6 ਅਕਤੂਬਰ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਆਪਣੇ ਜਪਾਨ ਦੌਰੇ ਦੌਰਾਨ ਅੱਜ ਸ਼ਿਮਾਨੇ ਪ੍ਰੀਫੇਕਚਰ ਦੇ ਗਵਰਨਰ ਤਾਤਸੁਯਾ ਮਾਰੂਯਾਮਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਨੋਂ ਖੇਤਰਾਂ ਦੇ ਉਦਮਾਂ ਦੇ ਵਿੱਚ ਤਕਨਾਲੋਜੀ ਆਦਾਨ-ਪ੍ਰਦਾਨ, ਇਨੋਵੇਸ਼ਨ ਅਤੇ ਸੰਯੁਕਤ ਉਦਮਾਂ ਦੇ ਨਵੇਂ ਮੌਕੇ ਤਲਾਸ਼ਨ 'ਤੇ ਵਿਸਤਾਰ ਨਾਲ ਚਰਚਾ ਹੋਈ।
ਇਸ ਦੇ ਬਾਅਦ ਮੁੱਖ ਮੰਤਰੀ ਨੇ ਟੋਕਿਓ ਵਿੱਚ ਆਯੋਜਿਤ ਹਰਿਆਣਾ-ਸ਼ਿਮਾਨੇਪ੍ਰੀਫੇਕਚਰ ਰੋਡ ਸ਼ੌਅ ਵਿੱਚ ਵੀ ਹਿੱਸਾ ਲਿਆ। ਇੱਥੇ ਮੌਜੁਦ ਉਦਯੋਗਪਤੀਆਂ ਅਤੇ ਨਿਵੇਸ਼ਕਾਂ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਪਾਨ ਦੇ ਨਾਲ ਸਾਡੇ ਸਬੰਧ ਹਜਾਰਾਂ ਸਾਲ ਪੁਰਾਣੇ ਹਨ। ਇਹ ਸਬੰਧ ਇਤਿਹਾਸਕ ਅਤੇ ਭਾਵਨਾਤਮਕ ਹਨ। ਜਿਸ ਤਰ੍ਹਾ ਸ਼ਿਮਾਨੇ ਦੀ ਆਪਣੀ ਚਿਰਸਥਾਈ ਰਿਵਾਇਤਾਂ ਹਨ, ਉਸੀ ਤਰ੍ਹਾ ਹਰਿਆਣਾ ਵੀ ਭਾਰਤੀ ਸਭਿਅਤਾ ਦੇ ਸੱਭ ਤੋਂ ਪੁਰਾਣੇ ਅਤੇ ਪੂਜਨੀਕ ਥਾਵਾਂ ਵਿੱਚੋਂ ਇੱਕ ਹੈ। ਹਰਿਆਣਾ ਵਿੱਚ ਹੀ ਧਰਮਖੇਤਰ-ਕੁਰੂਕਸ਼ੇਤਰ ਦੀ ਉਹ ਪਵਿੱਤਰ ਧਰਤੀ ਹੈ, ਜਿੱਥੇ ਸਦੀਆਂ ਪਹਿਲਾਂ ਭਗਵਾਨ ਸ਼੍ਰੀਕ੍ਰਿਸ਼ਣ ਜੀ ਨੇ ਗੀਤਾ ਦਾ ਦਿਵਅ ਸੰਦੇਸ਼ ਦਿੱਤਾ ਸੀ। ਇਸ ਵਿੱਚ ਜਿਮੇਵਾਰੀ, ਧਰਮ ਅਤੇ ਗਿਆਨ ਦਾ ਸਾਰ ਨਿਹਤ ਹੈ।
ਉਨ੍ਹਾਂ ਨੇ ਕਿਹਾ ਕਿ ਸਾਡਾ ਆਪਸੀ ਸਬੰਧ ਇੱਕ ਵਿਸ਼ੇਸ਼ ਰਣਨੀਤਕ ਅਤੇ ਵਿਸ਼ਵ ਸਾਝੇਦਾਰੀ ਦਾ ਹੈ। ਇਸ ਨੂੰ ਡੁੰਘੇ ਭਰੋਸੇ, ਲੋਕਤਾਂਤਰਿਕ ਸਿਦਾਂਤਾਂ ਅਤੇ ਅਟੁੱਟ ਉਦਮ ਵੱਲੋਂ ਜੋਰ ਮਿਲਿਆ ਹੈ। ਪਿਛਲੇ ਦੋਨੋਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਜਪਾਨ ਦੀ ਯਾਤਰਾ ਕੀਤੀ ਹੈ। ਉਸ ਦੇ ਬਾਅਦ, ਉਦਯੋਗਪਤੀਆਂ ਅਤੇ ਨਿਵੇਸ਼ਕਾਂ ਨੇ ਅਗਲੇ ਇੱਕ ਦਿਹਾਕੇ ਵਿੱਚ ਭਾਰਤ ਵਿੱਚ 10 ਟ੍ਰਿਲਿਅਨ ਜਪਾਨੀ ਯੇਨ ਦਾ ਨਵੇਸ਼ ਕਰਨ ਦੀ ਪ੍ਰਤੀਬੱਧਤਾ ਵਿਅਕਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਇਕੋ ਸਿਸਟਮ ਨੂੰ ਦੇਖਦੇ ਹੋਏ ਸੂਬੇ ਵਿੱਚ ਵੀ ਵੱਧ ਤੋਂ ਵੱਧ ਨਿਵੇਸ਼ ਕਰਨ।
ਹਰਿਆਣਾ ਲੰਬੇ ਸਮੇਂ ਤੋਂ ਰਿਹਾ ਹੈ ਭਾਰਤ ਵਿੱਚ ਜਪਾਨ ਦਾ ਸੱਭ ਤੋਂ ਭਰੇਸੇਮੰਦ ਉਦਯੋਗਿਕ ਕੇਂਦਰ
ਮੁੱਖ ਮੰਤਰੀ ਨੇ ਕਿਹਾ ਕਿ ਸ਼ਿਮਾਨੇ ਅਤੇ ਹਰਿਆਣਾ ਕਈ ਮਾਇਨਿਆਂ ਵਿੱਚ ਇੱਕ-ਦੂਜੇ ਦੇ ਪੂਰਕ ਹਨ। ਦੋਨੋਂ ਹੀ ਗੁਣਵੱਤਾ, ਪਰਿਸ਼ੁਧਤਾ ਅਤੇ ਨਵਾਚਾਰ ਨੂੰ ਅਪਨਾਉਂਦੇ ਹੋਏ ਇੱਕ ਗੌਰਵਸ਼ਾਲੀ ਵਿਰਾਸਤ ਨੂੰ ਸੰਭਾਲੇ ਹੋਏ ਹਨ। ਸ਼ਿਮਾਨੇ ਅਤੇ ਹਰਿਆਣਾਂ ਵਿੱਚ ਮਜਬੁਤ ਉਦਯੋਗਿਕ ਪਾਰਕ ਅਤੇ ਸਮਾਰਟ ਬੁਨਿਆਦੀ ਢਾਂਚੇ ਤੋਂ ਲੈ ਕੇ ਹਰਿਤ ਊਰਜਾ ਅਤੇ ਲਾਜਿਸਟਿਕਸ ਸਹੂਲਤਾਂ ਵਿਦਮਾਨ ਹਨ। ਹਰਿਆਣਾ ਲੰਬੇ ਸਮੇਂ ਤੋਂ ਭਾਰਤ ਵਿੱਚ ਜਪਾਨ ਦਾ ਸੱਭ ਤੋਂ ਪਰੋਸੇਮੰਦ ਉਦਯੋਗਿਕ ਖੇਤਰ ਰਿਹਾ ਹੈ। ਇਸ ਦੀ ਨੀਂਹ ਦਿਹਾਕਿਆਂ ਪਹਿਲਾਂ ਉਦੋਂ ਪਈ, ਜਦੋਂ ਮਾਰੂਤੀ ਸੁਜੂਕੀ ਨੇ 1980 ਦੇ ਦਿਹਾਕੇ ਵਿੱਚ ਆਪਣਾ ਪਹਿਲਾ ਮੈਨੂਫੈਕਚਰਿੰਗ ਪਲਾਂਟ ਹਰਿਆਣਾਂ ਵਿੱਚ ਸਥਾਪਿਤ ਕੀਤਾ। ਇਸ ਨੇ ਭਾਰਤ ਵਿੱਚ ਮੋਬਿਲਿਟੀ ਖੇਤਰ ਵਿੱਚ ਕ੍ਰਾਂਤੀ ਲਿਆ ਦਿੱਤੀ ਅਤੇ ਇੱਕ ਵਿਸ਼ਵ ਪੱਧਰ ਉਦਯੋਗਿਕ ਇਕੋਸਿਸਟਮ ਨੂੰ ਖੜਾ ਕੀਤਾ।
ਉਨ੍ਹਾਂ ਨੇ ਕਿਹਾ ਕਿ ਅੱਜ ਹਰਿਆਣਾ ਵਿੱਚ ਅਨੇਕ ਜਪਾਨੀ ਕੰਪਨੀਆ ਸਥਿਤ ਹਨ। ਇੰਨ੍ਹਾਂ ਦੀ ਗਿਣਤੀ ਭਾਰਤ ਦੇ ਹੋਰ ਸੂਬਿਆਂ ਦੀ ਤੁਲਣਾ ਵਿੱਚ ਸੱਭ ਤੋਂ ਵੱਧ ਹੈ। ਇਹ ਸਭਿਆਚਾਰ, ਉਦਮ ਅਤੇ ਨਵਾਚਾਰ ਲਈ ਹੋਮ ਅਵੇ ਫ੍ਰਾਮ ਹੋਮ ਦੇ ਕੇਂਦਰ ਵਜੋ ਉਭਰਿਆ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇਸ਼ ਦੀ ਕੌਮੀ ਰਾਜਧਾਨੀ ਦਿੱਲੀ ਦੇ ਤਿੰਨ ਪਾਸੇ ਪੈਂਦਾ ਹੈ। ਇਸ ਖੇਤਰ ਵਿੱਚ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸ-ਵੇ ਅਤੇ ਇੱਕ ਏਕੀਕ੍ਰਿਤ ਬਹੁ-ਮਾਡਲ ਲਾਜਿਟਿਕਸ ਹੱਬ ਵਰਗੇ ਅੱਤਆਧੁਨਿਕ ਬੁਨਿਆਦੀ ਢਾਂਚੇ ਵਿਲੱਖਣ ਕਨੈਕਟੀਵਿਟੀ ਪ੍ਰਦਾਨ ਕਰਦੇ ਹਨ। ਇਸ ਨਾਲ ਦੇਸ਼ ਦੇ ਬਾਜਾਰਾਂ ਤੱਕ ਉਤਪਾਦਾਂ ਦੀ ਬਿਨ੍ਹਾ ਰੁਕਾਵਟ ਪਹੁੰਚ ਯਕੀਨੀ ਹੁੰਦੀ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਇੱਕ ਨਿਵੇਸ਼ਕ ਅਨੁਕੂਲ ਨੀਤੀ ਲਾਗੂ ਕੀਤੀ ਹੈ। ਇਸ ਵਿੱਚ ਉਨ੍ਹਾਂ ਸਾਰਿਆਂ ਖੇਤਰਾਂ ਵਿੱਚ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ, ਜਿੰਨ੍ਹਾ ਵਿੱਚ ਹਰਿਆਣਾ-ਸ਼ਿਮਾਨੇ ਸਾਝੇਦਾਰੀ ਨੁੰ ਜੋਰ ਮਿਲੇਗਾ। ਇਸ ਦੇ ਏਡਵਾਂਸਡ ਮੈਨੂਫੈਕਚਰਿੰਗ ਵਿੱਚ ਇਲੈਕਟ੍ਰੋਨਿਕਸ ਅਤੇ ਕੰਪੋਨੈਂਟਸ ਸ਼ਾਮਿਲ ਹਨ, ਆਟੋਮੋਟਿਵ ਸੈਕਟਰ ਵਿੱਚ ਇਲੈਕਟ੍ਰਿਕ ਵਾਹਨ, ਬੈਟਰੀ ਭੰਡਾਰਣ, ਅਤੇ ਗ੍ਰੀਨ ਹਾਈਡ੍ਰੋਜਨ 'ਤੇ ਵਿਸ਼ੇਸ਼ ਜੋਰ ਦਿੱਤਾ ਗਿਆ ਹੈ। ਡਿਜੀਟਲ ਤਕਨਾਲੋਜੀਆਂ ਅਤੇ ਉਦਯੋਗ ਵਿੱਚ ਹਰਿਆਣਾ ਦੇ ਯੁਵਾ ਅਤੇ ਕੁਸ਼ਲ ਕਾਰਜਫੋਰਸ ਏਆਈ, ਆਈਓਟੀ ਅਤੇ ਰੋਬੋਟਿਕਸ ਵਿੱਚ ਸ਼ਿਮਾਨੇ ਦੀ ਨਵਾਚਾਰ ਸਮੱਰਥਾਵਾਂ ਨਾਲ ਸਹਿਯੋਗ ਕਰਣਗੇ।
ਨਿਵੇਸ਼ਕਾਂ, ਉਦਯੋਗਪਤੀਆਂ, ਨਵਾਚਾਰਕਰਤਾਵਾਂ ਨੁੰ ਹਰਿਆਣਾ ਵਿੱਚ ਨਿਵੇਸ਼ ਕਰਨ ਲਈ ਦਿੱਤਾ ਸੱਦਾ
ਮੁੱਖ ਮੰਤਰੀ ਨੇ ਨਿਵੇਸ਼ਕਾਂ, ਉਦਯੋਗਪਤੀਆਂ, ਨਵਾਚਾਰਕਰਤਾਵਾਂ ਨੂੰ ਹਰਿਆਣਾ ਵਿੱਚ ਨਿਵੇਸ਼ ਕਰਨ ਲਈ ਸੱਦਾ ਦਿੰਦੇ ਹੋਏ ਕਿਹਾ ਕਿ ਤੁਸੀ ਸਾਡੇ ਜੀਵਨ ਸਭਿਆਚਾਰ ਦਾ ਤਜਰਬਾ ਕਰਨ, ਸਾਡੇ ਉਦਯੋਗਿਕ ਪਰਿਦ੍ਰਿਸ਼ ਦੀ ਪੜਚੋਲ ਕਰਨ ਅਤੇ ਸਾਡੇ ਪ੍ਰਗਤੀਸ਼ੀਲ ਲੋਕਾਂ ਦੇ ਨਾਲ ਜੁੜਨ, ਜੋ ਇੱਕ ਉਜਵੱਲ ਭਵਿੱਖ ਦੇ ਨਿਰਮਾਣ ਵਿੱਚ ਤੁਹਾਡੇ ਨਾਲ ਕੰਮ ਕਰਨ ਲਈ ਤਿਆਰ ਹਨ। ਆਓ, ਅਸੀਂ ਸੱਭ ਮਿਲ ਕੇ ਸ਼ਿਮਾਨੇ ਅਤੇ ਹਰਿਆਣਾ ਦੇ ਵਿੱਚ ਪਹਿਲਾਂ ਤੋਂ ਹੀ ਮਜਬੂਤ ਰਿਸ਼ਤੇ ਨੂੰ ਹੋਰ ਮਜਬੂਤ ਕਰਨ।
