ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦਸ਼ਹਿਰੇ ਦੇ ਪਵਿੱਤਰ ਉਤਸਵ 'ਤੇ ਸੂਬਾਵਾਸੀਆਂ ਨੂੰ ਦਿੱਤੀ ਸ਼ੁਭਕਾਮਨਾਵਾਂ

ਚੰਡੀਗੜ੍ਹ, 1 ਅਕਤੂਬਰ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਦਸ਼ਹਿਰਾ ਦੇ ਪਵਿੱਤਰ ਮੌਕੇ 'ਤੇ ਸੂਬਾਵਾਸੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀ ਹਨ।

ਚੰਡੀਗੜ੍ਹ, 1 ਅਕਤੂਬਰ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਦਸ਼ਹਿਰਾ ਦੇ ਪਵਿੱਤਰ ਮੌਕੇ 'ਤੇ ਸੂਬਾਵਾਸੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀ ਹਨ।
          ਮੁੱਖ ਮੰਤਰੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਦਸ਼ਹਿਰਾ ਦਾ ਉਤਸਵ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਇਹ ਉਤਸਵ ਯੁੱਗ-ਯੁੱਗ ਤੋਂ ਸਾਡੀ ਸਨਾਤਮ ਸਭਿਆਚਾਰ ਅਤੇ ਰਿਵਾਇਤਾਂ ਨਾਲ ਸਾਨੂੰ ਜੋੜਦਾ ਰਿਹਾ ਹੈ।
          ਸ੍ਰੀ ਨਾਇਬ ਸਿੰਘ ਸੈਣੀ ਨੇ ਸੂਬਾਵਾਸੀਆਂ ਨੂੰ ਅਪੀਲ ਕੀਤੀ ਕਿ ਊਹ ਇਸ ਉਤਸਵ ਨੂੰ ਆਪਸੀ ਭਾਈਚਾਰੇ, ਸੁਹਿਰਦ ਅਤੇ ਸ਼ਾਂਤੀਪੂਰਣ ਮਾਹੌਲ ਵਿੱਚ ਮਿਲ-ਜੁਲ ਕੇ ਖੁਸ਼ੀ ਨਾਲ ਮਨਾਉਣ।