
ਸੀਹਵਾਂ ਸਕੂਲ ਦੀ ਕਲਸਟਰ ਪੱਧਰੀ ਖੇਡਾਂ ਵਿੱਚ ਵਧੀਆ ਕਾਰਗੁਜ਼ਾਰੀ ’ਤੇ ਸਕੂਲ ਮੈਨੇਜ਼ਿੰਗ ਕਮੇਟੀ ਅਤੇ ਮਾਪਿਆਂ ਵਲੋਂ ਸ਼ਲਾਘਾ ।
ਗੜ੍ਹਸ਼ੰਕਰ 6 ਅਕਤੂਬਰ - ਗੜ੍ਹਸ਼ੰਕਰ-2 ਬਲਾਕ ਅਧੀਨ ਪੈਂਦੇ ਅੱਠ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਕਲਸਟਰ ਪੱਧਰੀ ਖੇਡ ਮੁਕਾਬਲੇ ਜੋ ਪਿਛਲੇ ਦਿਨੀਂ ਸਰਕਾਰੀ ਪ੍ਰਾਇਮਰੀ ਸਕੂਲ ਹੈਬੋਵਾਲ ਵਿਖੇ ਸੰਪੰਨ ਹੋਏ ਸਨ, ਸਬੰਧੀ ਕਲਸਟਰ ਸਕੂਲ ਕਾਲੇਵਾਲ ਬੀਤ ਵਿਖੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਗੜ੍ਹਸ਼ੰਕਰ 6 ਅਕਤੂਬਰ - ਗੜ੍ਹਸ਼ੰਕਰ-2 ਬਲਾਕ ਅਧੀਨ ਪੈਂਦੇ ਅੱਠ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਕਲਸਟਰ ਪੱਧਰੀ ਖੇਡ ਮੁਕਾਬਲੇ ਜੋ ਪਿਛਲੇ ਦਿਨੀਂ ਸਰਕਾਰੀ ਪ੍ਰਾਇਮਰੀ ਸਕੂਲ ਹੈਬੋਵਾਲ ਵਿਖੇ ਸੰਪੰਨ ਹੋਏ ਸਨ, ਸਬੰਧੀ ਕਲਸਟਰ ਸਕੂਲ ਕਾਲੇਵਾਲ ਬੀਤ ਵਿਖੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਹ ਸਮਾਰੋਹ ਸੈਂਟਰ ਹੈੱਡ ਟੀਚਰ ਅਨੁਰਾਧਾ ਜੋਸ਼ੀ ਦੀ ਅਗਵਾਈ ਵਿੱਚ ਕੀਤਾ ਗਿਆ।ਇਹਨਾਂ ਮੁਕਾਬਲਿਆਂ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਸੀਹਵਾਂ ਦੀ ਕਾਰਗੁਜ਼ਾਰੀ ਸ਼ਲਾਘਾਯੋਗ ਰਹੀ।ਸਕੂਲ ਮੈਨੇਜ਼ਿੰਗ ਕਮੇਟੀ ਵਲੋਂ ਪ੍ਰਦੀਪ ਰੰਗੀਲਾ, ਬਲਵਿੰਦਰ ਸਿੰਘ, ਜੈਲ ਸਿੰਘ ਸਾਬਕਾ ਸੈਨਿਕ, ਸਮਾਜ ਸੇਵੀ ਰਾਮ ਪ੍ਰਕਾਸ਼, ਚੇਅਰਮੈਨ ਮਨਜੀਤ ਕੌਰ ਅਤੇ ਮੈਂਬਰਾਨ ਨੇ ਉਚੇਚੇ ਤੌਰ ’ਤੇ ਸਕੂਲ ਪਹੁੰਚ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਬਲਾਕ ਪੱਧਰੀ ਖੇਡਾਂ ਲਈ ਸ਼ੁੱਭ ਇਛਾਵਾਂ ਦਿੱਤੀਆਂ।ਨਤੀਜਿਆਂ ਵਿੱਚ ਕਬੱਡੀ (ਮੁੰਡੇ), ਖੋ-ਖੋ (ਕੁੜੀਆਂ), ਰੀਲੇਅ ਦੌੜ (ਮੁੰਡੇ), ਰੱਸਾਕਸ਼ੀ (ਮੁੰਡੇ), 100 ਮੀਟਰ ਦੌੜ (ਮੁੰਡੇ), 200 ਮੀਟਰ ਦੌੜ (ਮੁੰਡੇ), 400 ਮੀਟਰ ਦੌੜ (ਮੁੰਡੇ), 600 ਮੀਟਰ ਦੌੜ (ਮੁੰਡੇ), 200 ਮੀਟਰ ਦੌੜ (ਕੁੜੀਆਂ), ਕੁਸ਼ਤੀ 25 ਕਿਲੋ ਵਰਗ (ਮੁੰਡੇ) ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਕੁਸ਼ਤੀ 30 ਕਿਲੋ ਵਰਗ (ਮੁੰਡੇ), ਸ਼ਾਟ-ਪੁੱਟ (ਮੁੰਡੇ), ਲੰਬੀ ਛਾਲ਼ (ਮੁੰਡੇ) ਅਤੇ ਯੋਗਾ (ਕੁੜੀਆਂ) ਮੁਕਾਬਲਿਆਂ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।ਦੌੜ 400 ਮੀਟਰ ਵਰਗ (ਕੁੜੀਆਂ) ਵਿੱਚ ਤੀਜਾ ਸਥਾਨ ਹਾਸਲ ਕੀਤਾ।ਇਸ ਮੌਕੇ ਸਕੂਲ ਇੰਚਾਰਜ਼ ਨਰਿੰਦਰ ਕੌਰ ਨੇ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਦੀਪਕ ਕੁਮਾਰ ਈ.ਟੀ.ਟੀ, ਰਾਜ ਕਿਰਨ ਆਂਗਨਵਾੜੀ ਵਰਕਰ, ਰਾਜਵਿੰਦਰ ਕੌਰ, ਬਲਵੀਰ ਕੌਰ, ਜੀਤ ਕੌਰ, ਸੁਰਜੀਤ ਕੌਰ ਅਤੇ ਮਾਪੇ ਹਾਜ਼ਰ ਸਨ।
