
70 ਸਾਲਾਂ ਪੁਰਾਣੀਆਂ ਇੱਟਾਂ ਨਾਲ ਹੋ ਰਿਹਾ ਹੈ ਆਮ ਆਦਮੀ ਪਾਰਟੀ ਦਾ ਨਵਾਂ ਵਿਕਾਸ : ਬਲਵਿੰਦਰ ਸਿੰਘ ਕੁੰਭੜਾ
ਐਸ ਏ ਐਸ ਨਗਰ, 6 ਅਕਤੂਬਰ - ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਇਲਜਾਮ ਲਗਾਇਆ ਹੈ ਕਿ ਆਮ ਆਦਮੀ ਪਾਰਟੀ ਦਾ ਨਵਾਂ ਵਿਕਾਸ 70 ਸਾਲਾਂ ਪੁਰਾਣੀਆਂ ਇੱਟਾਂ ਨਾਲ ਹੋ ਰਿਹਾ ਹੈ।
ਐਸ ਏ ਐਸ ਨਗਰ, 6 ਅਕਤੂਬਰ - ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਇਲਜਾਮ ਲਗਾਇਆ ਹੈ ਕਿ ਆਮ ਆਦਮੀ ਪਾਰਟੀ ਦਾ ਨਵਾਂ ਵਿਕਾਸ 70 ਸਾਲਾਂ ਪੁਰਾਣੀਆਂ ਇੱਟਾਂ ਨਾਲ ਹੋ ਰਿਹਾ ਹੈ।
ਉਹਨਾਂ ਕਿਹਾ ਕਿ ਪਿੰਡ ਕੁੰਭੜਾ ਵਿੱਚ ਨਾਲੀਆਂ ਨੂੰ ਅੰਡਰ ਗਰਾਉਂਡ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਦੌਰਾਨ 70 ਸਾਲ ਪਹਿਲਾਂ ਬਣੀਆਂ ਨਾਲੀਆਂ ਦੇ ਮਲਬੇ ਵਿੱਚੋਂ ਕੱਢੀਆਂ ਗਈਆਂ ਇੱਟਾਂ ਨੂੰ ਸਾਫ ਕਰਕੇ ਮੇਨ ਹੋਲ ਬਣਾਏ ਜਾ ਰਹੇ ਹਨ।
ਉਹਨਾਂ ਕਿਹਾ ਕਿ ਇਸ ਦੌਰਾਨ ਜਿਹੜਾ ਮਟੀਰੀਅਲ ਵਰਤਿਆ ਗਿਆ ਹੈ ਉਹ ਵੀ ਠੀਕ ਨਹੀਂ ਹੈ ਅਤੇ ਸਿਰਫ ਡੰਗ ਟਪਾਓ ਕੰਮ ਹੀ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਬਾਲਮੀਕੀ ਧਰਮਸ਼ਾਲਾ ਵੀ ਪੁਰਾਣੀਆਂ ਇੱਟਾਂ ਨਾਲ ਹੀ ਬਣਾਈ ਗਈ ਸੀ ਅਤੇ ਉੱਥੇ ਛੇ ਮਹੀਨੇ ਬੀਤਣ ਤੇ ਤਰੇੜਾਂ ਆ ਗਈਆਂ ਹਨ ਜਿਸ ਨਾਲ ਕਦੇ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਉਹਨਾਂ ਕਿਹਾ ਕਿ ਇਸ ਸੰਬੰਧੀ ਉਹਨਾਂ ਵਲੋਂ ਲਿਖਤੀ ਸ਼ਿਕਾਇਤ ਦੇਣ ਤੋਂ ਬਾਅਦ ਵੀ ਨਗਰ ਨਿਗਮ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।
ਉਹਨਾਂ ਕਿਹਾ ਕਿ ਜੇਕਰ ਜੇਕਰ ਇਸ ਮਾਮਲੇ ਦੀ ਜਾਂਚ ਕਰਾਈ ਜਾਵੇ ਤਾਂ ਬਹੁਤ ਵੱਡਾ ਘਪਲਾ ਨਿਕਲ ਸਕਦਾ ਹੈ। ਉਹਨਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਵਾ ਕੇ ਸੰਬੰਧਿਤ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ।
ਸੰਪਰਕ ਕਰਨ ਤੇ ਨਿਗਮ ਦੇ ਐਸ ਡੀ ਓ ਸ੍ਰੀ ਧਰਮਿੰਦਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੋਈ ਘਪਲੇ ਵਾਲੀ ਗੱਲ ਨਹੀਂ ਹੈ। ਉਹਨਾਂ ਕਿਹਾ ਕਿ ਇਸ ਕੰਮ ਵਿੱਚ ਪੁਰਾਣੀਆਂ ਇੱਟਾਂ ਜਰੂਰ ਵਰਤੀਆਂ ਜਾ ਰਹੀਆਂ ਹਨ ਪਰੰਤੂ ਇਹ ਇੱਟਾਂ ਪੂਰੀ ਤਰ੍ਹਾਂ ਠੀਕ ਹਨ ਅਤੇ ਇਹਨਾਂ ਇੱਟਾਂ ਬਦਲੇ ਕੋਈ ਅਦਾਇਗੀ ਨਹੀਂ ਕੀਤੀ ਜਾਣੀ ਬਲਕਿ ਸਿਰਫ ਲੇਬਰ ਰੇਟ ਤੇ ਹੀ ਕੰਮ ਹੋ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਵਲੋਂ ਸz. ਕੁੰਭੜਾ ਨੂੰ ਵੀ ਪੂਰੀ ਗੱਲ ਸਮਝਾਈ ਗਈ ਸੀ ਪਰੰਤੂ ਉਹ ਕੁੱਝ ਸੁਣਨ ਵਾਸਤੇ ਤਿਆਰ ਨਹੀਂ ਸਨ।
