ਸਕੂਲ ਬੀਰਮਪੁਰ ਵਿੱਚ ਸਲਾਨਾ ਐਨੂਅਲ ਫੰਕਸ਼ਨ ਮਨਾਇਆ ਗਿਆ: ਬੱਚਿਆਂ ਦੀਆਂ ਬਹੁਤ ਹੀ ਪ੍ਰਸੰਸਨੀਯ ਪ੍ਰਸਤੁਤੀਆਂ
22 ਮਾਰਚ ਦਿਨ ਸ਼ਨੀਵਾਰ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਬੀਰਮਪੁਰ ਵਿਖੇ ਸਕੂਲ ਦਾ ਸਲਾਨਾ ਐਨੂਅਲ ਫੰਕਸ਼ਨ ਮਨਾਇਆ ਗਿਆ। ਜਿਸ ਵਿੱਚ ਸਕੂਲ ਦੇ ਬੱਚਿਆਂ ਵੱਲੋਂ ਵੱਖ-ਵੱਖ ਪਰਫੋਰਮੈਂਸ ਦਿੱਤੀਆਂ ਗਈਆਂ। ਇਸ ਫੰਕਸ਼ਨ ਵਿੱਚ ਸਕੂਲ ਦੀ ਮੁੱਖ ਅਧਿਆਪਕਾ ਮੈਡਮ ਤ੍ਰਿਪਤੀ ਦੇਵੀ ਤੋਂ ਇਲਾਵਾ ਸਮੂਹ ਸਟਾਫ ਨੇ ਬਹੁਤ ਮਿਹਨਤ ਕੀਤੀ। ਇਸ ਫੰਕਸ਼ਨ ਵਿੱਚ ਗ੍ਰਾਮ ਪੰਚਾਇਤ ਪਿੰਡ ਬੀਰਮਪੁਰ ਦੇ ਸਰਪੰਚ ਸ਼੍ਰੀ ਸੁਰਿੰਦਰ ਕੁਮਾਰ ਤੋਂ ਇਲਾਵਾ ਸਮੂਹ ਪੰਚਾਇਤ ਮੈਂਬਰ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਹੋਏ।

ਇਸ ਫੰਕਸ਼ਨ ਵਿੱਚ ਮੁੱਖ ਮਹਿਮਾਨ ਡਿਪਟੀ ਸਪੀਕਰ ਸਰਦਾਰ ਜੈ ਕਿਸਨ ਸਿੰਘ ਰੋੜੀ ਖਾਸ ਤੌਰ ਤੇ ਹਾਜ਼ਰ ਹੋਏ। ਉਹਨਾਂ ਦੇ ਨਾਲ ਸ੍ਰੀ ਚਰਨਜੀਤ ਜੀ ਚੰਨੀ ਅਤੇ ਮਾਰਕੀਟ ਕਮੇਟੀ ਗੜਸ਼ੰਕਰ ਦੇ ਚੇਅਰਮੈਨ ਸਰਦਾਰ ਬਲਦੀਪ ਸਿੰਘ ਹਾਜ਼ਰ ਸਨ। ਇਸ ਤੋਂ ਇਲਾਵਾ ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਹਰਜਿੰਦਰ ਸਾਧੋਵਾਲ ਵੱਲੋਂ ਨਿਭਾਈ ਗਈ। ਸਕੂਲ ਦੀ ਮੁੱਖ ਅਧਿਆਪਕਾ ਮੈਡਮ ਤ੍ਰਿਪਤੀ ਦੇਵੀ ਅਤੇ ਉਹਨਾਂ ਦੇ ਸਟਾਫ ਵੱਲੋਂ ਪੜ੍ਹਾਈ ਅਤੇ ਖੇਡਾਂ ਵਿੱਚ ਡਿਵੀਜ਼ਨਾਂ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਫੰਕਸ਼ਨ ਵਿੱਚ ਸ੍ਰੀ ਜਸਬੀਰ ਸਿੰਘ ਬੀਐਨਓ, ਸ੍ਰੀ ਨਰੇਸ਼ ਕੁਮਾਰ ਸੀ ਐਚਟੀ, ਮਾਸਟਰ ਦਿਲਬਾਗ ਸਿੰਘ, ਮਾਸਟਰ ਸੁਦੇਸ਼ ਕੁਮਾਰ, ਵਿਸ਼ਾਲ ਮੋਹਨ (ਲੱਕੀ), ਵਿਕਰਾਂਤ ਅਗਨੀ ਹੋਤਰੀ, ਪ੍ਰਿੰਸੀਪਲ ਸੁਖਵਿੰਦਰ ਕੁਮਾਰ, ਮੈਡਮ ਹਰਜੀਤ ਕੌਰ, ਮੈਡਮ ਰੇਨੂ, ਸ਼੍ਰੀਮਤੀ ਪ੍ਰਭਜੋਤ ਕੌਰ, ਮੈਡਮ ਸੋਨੂ, ਮੈਡਮ ਮਨੀਸ਼ਾ ਜੀ, ਨੀਲਮ , ਮਾਸਟਰ ਦਵਿੰਦਰ ਸਿੰਘ, ਮਾਸਟਰ ਜਸਕਰਨ ਸਿੰਘ,ਅਰਜਨ ਸਿੰਘ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸ਼ਖਸ਼ੀਅਤਾਂ ਨੇ ਇਸ ਪ੍ਰੋਗਰਾਮ ਵਿੱਚ ਭਾਗ ਲਿਆ। ਬੱਚਿਆਂ ਦੀਆਂ ਪਰਫੋਰਮਸ ਬਹੁਤ ਸਲਾਂਗਾ ਯੋਗ ਸਨ। ਸੱਚ ਮੁੱਚ ਇਹ ਪ੍ਰੋਗਰਾਮ ਆਪਣੀਆਂ ਅਮਿਟ ਯਾਦਾਂ ਛੱਡ ਗਿਆ