ਪਿੰਡ ਮੌਜੀਪੁਰ ਵਿੱਚ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਨ ਨੂੰ ਮਨਾਇਆ ਗਿਆ: ਸਰਪੰਚ ਸਰਦਾਰ ਸੁਖਦਰਸ਼ਨ ਸਿੰਘ ਨੇ ਸਮਾਜਿਕ ਬੁਰਾਈਆਂ ਖ਼ਤਮ ਕਰਨ ਦੀ ਅਪੀਲ ਕੀਤੀ
ਅੱਜ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਪਿੰਡ ਮੌਜੀਪੁਰ ਵਿੱਚ ਸਰਪੰਚ ਸਰਦਾਰ ਸੁਖਦਰਸ਼ਨ ਸਿੰਘ ਜੀ ਦੀ ਅਗਵਾਈ ਵਿੱਚ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਸ਼ਹੀਦੀ ਦਿਨ ਮਨਾਇਆ ਗਿਆ ਇਸ ਪਿੰਡ ਦੇਵ ਭਰਮੇ ਇਕੱਠ ਨੂੰ ਸੰਬੋਧਨ ਕਰਦਿਆਂ ਸਰਪੰਚ ਜੀ ਨੇ ਕਿਹਾ ਕਿ ਸਾਨੂੰ ਸਮਾਜਿਕ ਬੁਰਾਈਆਂ ਨੂੰ ਤਿਆਗਣਾ ਚਾਹੀਦਾ ਹੈ।

ਇੱਕ ਚੰਗੇ ਸਮਾਜ ਦੀ ਸਿਰਜਣਾ ਲਈ ਉਪਰਾਲੇ ਕਰਨੇ ਚਾਹੀਦੇ ਹਨ ਉਹਨਾਂ ਨੇ ਦੱਸਿਆ ਕਿ ਸਾਨੂੰ ਨਸ਼ਿਆਂ ਦੀ ਦਲਦਲ ਤੋਂ ਸਮਾਜ ਨੂੰ ਬਾਹਰ ਕੱਢਣਾ ਚਾਹੀਦਾ ਹੈ। ਜੇਕਰ ਅਸੀਂ ਅਜਿਹਾ ਕਰਾਂਗੇ ਤਾਂ ਹੀ ਅਸੀਂ ਸ਼ਹੀਦ ਭਗਤ ਸਿੰਘ ਜੀ ਦੇ ਸੁਪਨਿਆਂ ਨੂੰ ਸਕਾਰ ਕਰ ਸਕਾਂਗੇ। ਸਰਦਾਰ ਕਰਨੈਲ ਸਿੰਘ ਜੀ ਸੈਨਿਕ ਭਲਾਈ ਮੁਲਾਜ਼ਮ ਨੇ ਬੋਲਦਿਆਂ ਕਿਹਾ ਕਿ ਸਾਨੂੰ ਪਿੰਡਾਂ ਵਿੱਚ ਭਾਈਚਾਰਾ ਨਹੀਂ ਤੋੜਨਾ ਚਾਹੀਦਾ ਅਤੇ ਮਿਲ ਕੇ ਰਹਿਣਾ ਚਾਹੀਦਾ ਹੈ।
ਮਾਸਟਰ ਦਲਬਾਗ ਜੀ ਨੇ ਕਿਹਾ ਕਿ ਸਾਨੂੰ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਜਿਨਾਂ ਨੇ ਸਾਡੀ ਖਾਤਰ ਆਪਣੀਆਂ ਜਾਨਾਂ ਵਾਰੀਆਂ ਹਨ। ਅਤੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨਾ ਚਾਹੀਦਾ ਹੈ। ਇਸ ਮੌਕੇ ਸੂਬੇ ਦਾ ਮਲਕੀਤ ਸਿੰਘ ਲੰਬਰਦਾਰ ਦਲਾਵਰ ਸਿੰਘ, ਸਰਦਾਰ ਰਾਮ ਸਿੰਘ ਕਨੇਡਾ, ਸਰਦਾਰ ਅਮਰੀਕ ਸਿੰਘ, ਸਰਦਾਰ ਭਗਤ ਸਿੰਘ ,ਬਜ਼ੁਰਗ ਸਰਦਾਰ ਤੇਲ ਸਿੰਘ ,ਦਿਲਪ੍ਰੀਤ ਸਿੰਘ, ਬਾਬੂ ਰਾਮਦੇਵ ,ਬਲਵੀਰ ਕੌਰ , ਰਾਣੋ, ਕੁਲਵਿੰਦਰ ਕੌਰ ਹਾਜ਼ਰ ਸਨ।