ਪਿੰਡ ਜੇਜੋਂ ਦੋਆਬਾ ਦੇ ਪ੍ਰਾਚੀਨ ਢਾਂਗੂ ਵਾਲੇ ਬਾਬਾ ਜੀ ਦੇ ਸਥਾਨ ਸਲਾਨਾ ਭੰਡਾਰਾ 28 ਨੂੰ ਕਰਵਾਇਆ ਜਾਵੇਗਾ-ਸੰਤ ਰਤਨ ਪ੍ਰਕਾਸ਼।

ਹੁਸ਼ਿਆਰਪੁਰ:- ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਜੇਜੋਂ ਦੋਆਬਾ ਦੇ ਪ੍ਰਾਚੀਨ ਡੇਰਾ ਜੋਤ ਮਾਰਗੀਏ ਸੰਤ ਓਮ ਪ੍ਰਕਾਸ਼ ਜੀ ਢਾਂਗੂ ਵਾਲੇ ਦੇ ਸਥਾਨ ਤੇ ਸਾਲਾਨਾ ਭੰਡਾਰਾ 28 ਸਤੰਬਰ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।

ਇਸ ਮੌਕੇ  ਸੰਤ ਰਤਨ ਪ੍ਰਕਾਸ਼, ਬੀਬੀ ਰਾਮਪ੍ਰੀਤ ਕੌਰ ਅਤੇ ਪ੍ਰੇਮ ਪ੍ਰਕਾਸ਼ ਹੋਰਾਂ  ਵੱਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ 28 ਸਤੰਬਰ ਨੂੰ ਢਾਂਗੂ ਵਾਲੇ ਮਹਾਰਾਜ ਦੇ ਸੰਤ ਭਵਨ ਜੇਜੋ ਦੋਆਬਾ ਵਿਖੇ ਪਹੁੰਚਣ ਅਤੇ ਸੰਤਾਂ ਮਹਾਂਪੁਰਸ਼ਾਂ ਦੁਆਰਾ ਕੀਤੇ ਜਾ ਰਹੇ ਕਥਾ ਕੀਰਤਨ ਨੂੰ ਸੁਣ ਕੇ ਆਪਣਾ ਜੀਵਨ ਸਫ਼ਲ ਕਰਨ।
 ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।