
ਪੰਜਾਬੀਆਂ ਦੇ ਸੱਭਿਆਚਾਰ ,ਪੰਜਾਬ ਦੀ ਧਰਤੀ ,ਪੰਜਾਬ ਦੀ ਆਵੋ- ਹਵਾ, ਅਤੇ ਪੰਜਾਬ ਦੀ ਹੋਂਦ ਨੂੰ ਬਚਾਇਆ ਜਾ ਸਕੇ ਸੰਬੰਧੀ ਮੰਗ ਪੱਤਰ ਦਿੱਤਾ-ਹਰਵੇਲ ਸਿੰਘ ਸੈਣੀ
ਹੁਸ਼ਿਆਰਪੁਰ- ਇਲਾਕੇ ਦੀਆਂ ਸਮੂਹ ਸਮਾਜ ਸੇਵੀ ,ਧਾਰਮਿਕ, ਬੁੱਧੀਜੀਵੀ ਅਤੇ ਇਲਾਕਾ ਨਿਵਾਸੀਆਂ ਵੱਲੋਂ ਗੜ੍ਹਸ਼ੰਕਰ ਕਸਬੇ ਦੇ ਬੰਗਾ ਚੌਂਕ ਵਿਖੇ ਇਕੱਤਰਤ ਹੋ ਕੇ ਵਿਦਰੋਹ/ ਚੇਤਨਾ ਮਾਰਚ ਕੱਢਿਆ ਗਿਆ ਜਿਸ ਵਿੱਚ ਵੱਖ ਵੱਖ ਵਰਗਾਂ ਦੇ ਲੋਕਾਂ ਨੇ ਭਾਗ ਲਿਆ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਐਸ.ਡੀ.ਐਮ. ਦੇ ਰਾਹੀਂ ਇੱਕ ਮੰਗ ਪੱਤਰ ਦਿੰਦੇ ਹੋਏ ਮੰਗ ਕੀਤੀ ਕਿ ਪੰਜਾਬ ਵਿੱਚ ਪ੍ਰਵਾਸੀਆਂ ਵੱਲੋਂ ਵਧ ਰਹੀਆਂ ਅਪਰਾਧਕ ਗਤੀਵਿਧੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੇਠ ਲਿਖੇ ਸੁਝਾਵਾਂ ਨੂੰ ਮੰਨਿਆ ਜਾਵੇ ਤਾਂ ਕਿ ਪੰਜਾਬੀਆਂ ਦੇ ਸੱਭਿਆਚਾਰ ,ਪੰਜਾਬ ਦੀ ਧਰਤੀ ,ਪੰਜਾਬ ਦੀ ਆਵੋ- ਹਵਾ, ਅਤੇ ਪੰਜਾਬ ਦੀ ਹੋਂਦ ਨੂੰ ਬਚਾਇਆ ਜਾ ਸਕੇ। ਮੰਗ ਪੱਤਰ ਵਿੱਚ ਛੇ ਮੰਗਾਂ ਹੇਠ ਲਿਖੇ ਅਨੁਸਾਰ ਸਨ ;-
ਹੁਸ਼ਿਆਰਪੁਰ- ਇਲਾਕੇ ਦੀਆਂ ਸਮੂਹ ਸਮਾਜ ਸੇਵੀ ,ਧਾਰਮਿਕ, ਬੁੱਧੀਜੀਵੀ ਅਤੇ ਇਲਾਕਾ ਨਿਵਾਸੀਆਂ ਵੱਲੋਂ ਗੜ੍ਹਸ਼ੰਕਰ ਕਸਬੇ ਦੇ ਬੰਗਾ ਚੌਂਕ ਵਿਖੇ ਇਕੱਤਰਤ ਹੋ ਕੇ ਵਿਦਰੋਹ/ ਚੇਤਨਾ ਮਾਰਚ ਕੱਢਿਆ ਗਿਆ ਜਿਸ ਵਿੱਚ ਵੱਖ ਵੱਖ ਵਰਗਾਂ ਦੇ ਲੋਕਾਂ ਨੇ ਭਾਗ ਲਿਆ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਐਸ.ਡੀ.ਐਮ. ਦੇ ਰਾਹੀਂ ਇੱਕ ਮੰਗ ਪੱਤਰ ਦਿੰਦੇ ਹੋਏ ਮੰਗ ਕੀਤੀ ਕਿ ਪੰਜਾਬ ਵਿੱਚ ਪ੍ਰਵਾਸੀਆਂ ਵੱਲੋਂ ਵਧ ਰਹੀਆਂ ਅਪਰਾਧਕ ਗਤੀਵਿਧੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੇਠ ਲਿਖੇ ਸੁਝਾਵਾਂ ਨੂੰ ਮੰਨਿਆ ਜਾਵੇ ਤਾਂ ਕਿ ਪੰਜਾਬੀਆਂ ਦੇ ਸੱਭਿਆਚਾਰ ,ਪੰਜਾਬ ਦੀ ਧਰਤੀ ,ਪੰਜਾਬ ਦੀ ਆਵੋ- ਹਵਾ, ਅਤੇ ਪੰਜਾਬ ਦੀ ਹੋਂਦ ਨੂੰ ਬਚਾਇਆ ਜਾ ਸਕੇ। ਮੰਗ ਪੱਤਰ ਵਿੱਚ ਛੇ ਮੰਗਾਂ ਹੇਠ ਲਿਖੇ ਅਨੁਸਾਰ ਸਨ ;-
1 ਪੰਜਾਬ ਵਿੱਚ ਰਹਿ ਰਹੇ ਪ੍ਰਵਾਸੀਆਂ ਜਿਸ ਰਾਜ ਦੇ ਉਹ ਵਸਨੀਕ ਹੋਣ ਉਸ ਦੇ ਪੱਕੇ ਪਹਿਚਾਣ ਪੱਤਰਾਂ ਦੇ ਆਧਾਰ ਤੇ ਪੀਸੀਸੀ ਕਰਵਾਈ ਜਾਵੇ ਤੇ ਉਸਦੀ ਪੁਲਿਸ ਜਾਂਚ ਪੜਤਾਲ ਕਰਕੇ ਪਹਿਚਾਣ ਪੱਤਰ ਪੱਤਰ ਦਿੱਤਾ ਜਾਵੇ ।
2 ਗ੍ਰਾਮ ਪੰਚਾਇਤਾਂ, ਨਗਰ ਪੰਚਾਇਤਾਂ, ਮਿਊਨਿਸ਼ਅਲ ਕੋਮੇਟੀਆਂ ਅਤੇ ਨਗਰ ਨਿਗਮ ਵਿੱਚ ਰਹਿ ਰਹੇ ਪ੍ਰਵਾਸੀਆਂ ਦਾ ਤਰਤੀਬ ਵੱਧ ਦਫਤਰਾਂ ਵਿੱਚ ਰਿਕਾਰਡ ਰੱਖਿਆ ਜਾਵੇ।
3 ਰੇੜੀ ਅਤੇ ਠੇਲੇ ਵਾਲਿਆਂ ਨੂੰ ਪਛਾਣ ਪੱਤਰ ਅਤੇ ਟੋਕਨ ਨੰਬਰ ਜਾਰੀ ਕੀਤੇ ਜਾਣ ਅਤੇ ਉਹਨਾਂ ਨੂੰ ਆਪਣੇ ਰੇੜੀ ਜਾਂ ਠੇਲੇ ਦੇ ਉੱਪਰ ਸਮੇਤ ਆਈਡੀ ਟੈਲੀਫੋਨ ਨੰਬਰ ਲਗਾਇਆ ਜਾਵੇ ਅਤੇ ਰੇੜੀ ਠੇਲੇਵਾਲ ਨੂੰ ਬਾਜ਼ਾਰ ਦੀ ਭੀੜ ਤੋਂ ਬਾਹਰ ਇੱਕ ਨਿਸ਼ਚਿਤ ਜਗਹਾ ਦਿੱਤੀ ਜਾਵੇ ਤਾਂ ਕਿ ਸ਼ਹਿਰ ਦੀ ਆਵਾਜਾਈ ਨੂੰ ਸੁਚਾਰੂ ਕੀਤਾ ਜਾ ਸਕੇ।
4 ਜਿਨਾਂ ਮਾਲਕਾਂ ਨੇ ਆਪਣੇ ਮਕਾਨਾਂ ,ਦੁਕਾਨਾਂ, ਕਾਰਖਾਨਿਆਂ ਖੇਤਾਂ, ਮੋਟਰਾਂ ਵਿੱਚ ਪ੍ਰਵਾਸੀਆਂ ਨੂੰ ਰੱਖਿਆ ਹੋਇਆ ਹੈ ਉਹਨਾਂ ਮਾਲਕਾਂ ਦੀ ਜਿੰਮੇਵਾਰੀ ਤੈਅ ਕੀਤੀ ਜਾਵੇ ਜੇ ਕੋਈ ਅਪਰਾਧ ਉਨਾਂ ਦਾ ਪ੍ਰਵਾਸੀ ਕਰਦਾ ਤਾਂ ਉਹ ਜਿੰਮੇਵਾਰ ਹੋਣਗੇ। ਤਾਂ ਜੋ ਆਣ ਵਾਲੇ ਸਮੇਂ ਦੇ ਵਿੱਚ ਅਪਰਾਧਕ ਮੰਦਭਾਗੀ ਘਟਨਾਵਾਂ ਤੋਂ ਬਚਿਆ ਜਾ ਸਕੇ
5 ਪੰਜਾਬ ਵਿੱਚ ਪ੍ਰਵਾਸੀਆਂ ਦੀਆਂ ਬਣੀਆਂ ਨਜਾਇਜ਼ ਵੋਟਾਂ ਰੱਦ ਕੀਤੀਆਂ ਜਾਣ ਅਤੇ ਭਵਿੱਖ ਵਿੱਚ ਇਹਨਾਂ ਦੀਆਂ ਵੋਟਾਂ ਬਣਾਉਣ ਤੇ ਪੂਰਨ ਪਾਬੰਦੀ ਲਗਾਈ ਜਾਵੇ।
6 ਪੰਜਾਬ ਵਿੱਚ ਡੋਮੀਸਾਈਲ ਕਾਨੂੰਨ ਲਾਗੂ ਕੀਤਾ ਜਾਵੇ ਜਿਵੇਂ ਕਿ ਹਿਮਾਚਲ ਪ੍ਰਦੇਸ਼, ਰਾਜਸਥਾਨ ਉੱਤਰਾਖੰਡ, ਗੁਜਰਾਤ, ਨਾਗਾਲੈਂਡ ਆਦਿ ਰਾਜਾਂ ਵਿੱਚ ਲਾਗੂ ਹੈ। ਅਤੇ ਪੰਜਾਬ ਦੇ ਨਿਵਾਸੀਆਂ ਲਈ 90% ਨੌਕਰੀਆ ਪ੍ਰਾਈਵੇਟ ਖੇਤਰ ਅਤੇ ਸਰਕਾਰੀ ਖੇਤਰ ਵਿੱਚ ਰਿਜਰਵ ਕੀਤੀਆਂ ਜਾਣ। ਅਤੇ ਕਾਨੂੰਨੀ ਤੌਰ ਤੇ ਲਾਗੂ ਕੀਤਾ ਜਾਵੇ ਇਸ ਬਾਰੇ ਕਾਨੂੰਨ ਬਣਾਇਆ ਜਾਵੇ।
ਬੁਲਾਰਿਆਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨਕ ਜੋ ਕਿ ਗੂੜੀ ਨੀਂਦ ਵਿੱਚ ਵਿੱਚ ਹੈ ਜਾਗ ਜਾਣਾ ਚਾਹੀਦਾ ਅਤੇ ਤੇ ਸਰਕਾਰ ਪ੍ਰਸ਼ਾਸਨ ਨੂੰ ਸਖਤ ਤਾੜਨਾ ਕਰੇ ਕਿ ਜੋ ਵੀ ਸਰਕਾਰੀ ਜਗ੍ਹਾ ਤੇ ਪ੍ਰਵਾਸੀਆਂ ਨੇ ਇਹ ਕਬਜ਼ਾ ਕੀਤਾ ਉਹਨੂੰ ਜਲਦ ਤੋਂ ਜਲਦ ਹੀ ਵਿਹਲਾ ਕਰਾਇਆ ਜਾਵੇ ਬੁਲਾ ਰਹੇ ਨੇ ਕਿਹਾ ਕਿ ਪੰਦਰਾਂ ਦਿਨ ਦੇ ਵਿੱਚ ਵਿੱਚਸਰਕਾਰ ਇਸ ਮੰਗਾਂ ਦੇ ਤੁਰੰਤ ਕਾਰਵਾਈ ਕਰੇ ਅਗਰ ਨਹੀਂ ਕਾਰਵਾਈ ਕਰਦੀ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਫਿਰ ਵੱਡਾ ਸੰਘਰਸ਼ ਵਿਡ ਕੇ ਸੜਕਾਂ ਵੀ ਜਾਮ ਕਰਾਂਗੇ ਤੇ ਸ਼ਹਿਰ ਵੀ ਬੰਦ ਕਰਾਂਗੇ । ਸ਼ਹਿਰ ਤਾਂ ਕੀ ਪੰਜਾਬ ਵੀ ਬੰਦ ਕੀਤਾ ਜਾ ਸਕਦਾ ਹੈ।
ਅੱਜ ਦੇ ਇਸ ਵਿਦਰੋਹ/ ਚੇਤਨਾ ਮਾਰਚ ਵਿੱਚ ਸੋਸ਼ਲ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਅਤੇ ਮੁੱਖ ਅਜੋਜਿਕ, ਹਰਵੇਲ ਸਿੰਘ ਸੈਣੀ ਗੜ੍ਹ ਸ਼ੰਕਰ, ਗੁਰਮੇਲ ਸਿੰਘ ਖਾਲਸਾ ਦਿਨਵਾਲ ਕਲਾਂ, ਡਾਕਟਰ ਜਗਮੋਹਨ ਸਿੰਘ, ਪਹਿਲਵਾਨ ਬਘੇਲ ਸਿੰਘ ਲਲੀਆਂ, ਸਨਾਤਨੀ ਲੀਡਰ ਚੇਤਨ ਸ਼ਰਮਾ, ਗਊਸ਼ਾਲਾ ਦੇ ਪ੍ਰਧਾਨ ਰਜੀਵ ਰਾਣਾ, ਸੁਨਿਆਰਾ ਯੂਨੀਅਨ ਪ੍ਰਧਾਨ ਜੀਵਨ ਕੁਮਾਰ ਜੀਵਨ ਕੁਮਾਰ , ਬਾਰੂ ਪਾਲ ਵਰਮਾ, ਗੜਸ਼ੰਕਰ ਸ਼ਾਪਕੀਪਰ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਵਰਿੰਦਰ ਸਿੰਘ ਰਾਜਾ , ਸਕੱਤਰ ਨਰਿੰਦਰ ਬਾਵਾ, ਜੇ.ਪੀ. ਸਿੰਘ,ਸੂਬੇਦਾਰ ਕੇਵਲ ਸਿੰਘ ਭੱਜਲ ,ਤਜਿੰਦਰ ਸਿੰਘ ਬੇਦੀ, ਫੋਟੋਗ੍ਰਾਫਰ ਯੂਨੀਅਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਰਾਜਾ, ਸਮਾਜ ਸੇਵੀ ਰਵੀ ਮਹਿਤਾ, ਹਰਨੇਕ ਸਿੰਘ ਬੰਗਾ, ਸ਼ਿੰਗਾਰਾ ਸਿੰਘ ਕਲਿਆਣ, ਈਸ਼ਵਿੰਦਰ ਸਿੰਘ ਢਿੱਲੋ, ਰਾਜਾ ਧਰਮਜੀਤ ਸਿੰਘ ਦੂਆ,ਰਣਜੀਤ ਸਿੰਘ ਨੰਗਲਾਂ, ਕਰਪੂਲ ਸਿੰਘ ਅਨੰਦ, ਲਾਈਨਜ ਕਲੱਬ ਗੜਸ਼ੰਕਰ ਦੇ ਪ੍ਰਧਾਨ ਆਰ.ਪੀ. ਸੋਨੀ, ਸੁਖਵਿੰਦਰ ਸਿੰਘ ਸੰਧੂ ਬੀਹੜਾ, ਨਿਹੰਗ ਜਥੇਬੰਦੀਆਂ ਤੋਂ ਬਾਬਾ ਕਸ਼ਮੀਰਾ ਸਿੰਘ ,ਰਵਿੰਦਰ ਸਿੰਘ ਖਾਲਸਾ, ਲੱਭੀ ਸਿੰਘ ਖਾਲਸਾ, ਗ੍ਰੰਥੀ ਕੁਲਵੰਤ ਸਿੰਘ ਖਾਲਸਾ, ਜਸਵਿੰਦਰ ਸਿੰਘ ਗਰਚਾ, ਅਮਰੀਕ ਸਿੰਘ ਮੱਠਾ, ਰੋਹਿਤ ਸ਼ਰਮਾ, ਹਰਬੰਸ ਸਿੰਘ, ਨੰਬਰਦਾਰ ਪ੍ਰੇਮ ਸਿੰਘ ਬਗਵਾਈ, ਬਲਵੀਰ ਸਿੰਘ ਕੋਟ, ਅਮਨ ਖੰਨਾ, ਐਡਵੋਕੇਟ ਸੁਖ ਨਾਗਪਾਲ ,ਕੀਮਤੀ ਲਾਲ ਬੋੜਾ, ਗੁਰਪ੍ਰੀਤ ਸਿੰਘ ਕਾਲਾ ਜਗਦੀਪ ਸਿੰਘ ,ਸਰਬਜੀਤ ਸਿੰਘ ਅਤੇ ਹੋਰ ਸ਼ਖਸ਼ੀਅਤਾ ਵੀ ਸ਼ਾਮਿਲ ਸਨ।
