ਨੂਰਪੁਰ ਜੱਟਾਂ ਵਿਖੇ ਹੋਈ ਬੇਅਦਵੀ ਦੀ ਘਟਨਾ ਦਾ ਆਰੋਪੀ ਗ੍ਰਿਫਤਾਰ-ਐਸ ਪੀ ਮੁਕੇਸ਼ ਕੁਮਾਰ

ਹੁਸ਼ਿਆਰਪੁਰ- ਪੁਲਿਸ ਥਾਣਾ ਮਾਹਿਲ ਪੁਰ ਵਿਖੇ ਪ੍ਰੈਸ਼ ਵਾਰਤਾ ਦੌਰਾਨ ਐਸ ਪੀ (ਡੀ) ਡਾਕਟਰ ਮੁਕੇਸ਼ ਕੁਮਾਰ ਹੋਰਾਂ ਨੇ ਪਿਛਲੇ ਦਿਨੀ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਨੂਰਪੁਰ ਜੱਟਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾ ਦੀ ਬੇਅਦਬੀ ਸੰਬੰਧੀ ਘਟਨਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪਰੋਕਤ ਬੇਅਦਵੀ ਦੀ ਘਟਨਾ ਪੁਲਿਸ ਦੇ ਧਿਆਨ ਵਿੱਚ ਆਈ ਸੀ।

ਜਿਸ ਦੀ ਗੰਭੀਰਤਾ ਨੂੰ ਸਮਝਦੇ ਹੋਏ ਐਸ ਐਸ ਪੀ ਸੰਦੀਪ ਕੁਮਾਰ ਮਲਿਕ ਆਈ ਪੀ ਐਸ  ਵੱਲੋ ਵੱਖ ਵੱਖ ਟੀਮਾ ਗਠਿਤ ਕੀਤੀਆ ਗਈਆਂ ਸਨ। ਜਿਸ ਦੌਰਾਨ ਪੁਲਿਸ ਵਲੋਂ ਟੈਕਨੀਕਲ ਤੇ ਹਿਊਮਨ ਸੋਰਸ ਲਗਾਏ ਗਏ ਸਨ।ਜਾਂਚ ਟੀਮਾਂ ਵਲੋਂ ਮੁਸਤੈਦੀ ਨਾਲ ਇਸ ਮਾਮਲੇ ਦੀ ਜਾਂਚ ਕਰਦਿਆਂ  24 ਘੰਟੇ ਵਿੱਚ ਮਾਮਲਾ ਟਰੇਸ ਕਰਕੇ ਆਰੋਪੀ ਗੁਰਵਿੰਦਰ ਸਿੰਘ ਉਰਫ ਗਿੰਦਾ ਪੁੱਤਰ ਸੰਤੋਖ ਸਿੰਘ ਵਾਸੀ ਮੋਰਾਵਾਲੀ ਥਾਣਾ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਨੂੰ  ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਸਦਾ ਰਿਮਾਡ ਹਾਸਲ ਕਰਕੇ ਇਸ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਇਹ ਘਟਨਾ 18.04.2025 ਨੂੰ ਹੋਈ ਸੀ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ 15 ਅੰਗਾ ਦੀ ਬੇਅਦਬੀ ਕੀਤੀ ਗਈ ਸੀ ਜਿਸ ਸਬੰਧੀ ਪਿੰਡ ਨੂਰਪੁਰ ਜੱਟਾ ਦੇ ਗੁਰਦੁਆਰਾ ਸਾਹਿਬ ਜੀ ਦੇ ਕਮੇਟੀ ਮੈਂਬਰ  ਜਰਨੈਲ ਸਿੰਘ ਪੁੱਤਰ ਚਰਨ ਸਿੰਘ ਵਾਸੀ ਨੂਰਪੁਰ ਜੱਟਾਂ ਥਾਣਾ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਿਆਨਾ ਤੇ ਮੁਕੱਦਮਾ ਨੰਬਰ 46 ਮਿਤੀ 18.04.2025  299 BNS ਥਾਣਾ ਮਾਹਿਲਪੁਰ ਜਿਲਾ ਹੁਸਿਆਰਪੁਰ ਦੇ ਦਰਜ ਰਜਿਸਟਰ ਕੀਤਾ ਗਿਆ