ਹਰਪ੍ਰੀਤ ਸਿੰਘ ਸੋਢੀ ਐਡਵੋਕੇਟ ਦੀਆਂ ਦਲੀਲਾਂ ਨੂੰ ਮੰਨਦੇ ਹੋਏ ਮਾਨਯੋਗ ਅਦਾਲਤ ਵੱਲੋਂ ਪੋਸਕੋ ਐਕਟ ਅਧੀਨ ਮੁਕੱਦਮੇ ਵਿੱਚ ਦੋਸ਼ੀ ਬਰੀ

ਪਟਿਆਲਾ- ਸਦਰ ਸਮਾਣਾ ਦੀ ਪੁਲਿਸ ਵੱਲੋਂ ਐਫ.ਆਈ. ਆਰ ਨੰ. 127, ਮਿਤੀ 04.07.2023 ਨੂੰ ਸੰਦੀਪ ਕੌਰ ਪਤਨੀ ਲੇਟ ਸਤਨਾਮ ਸਿੰਘ ਵਾਸੀ ਸਹਿਜਪੁਰ ਕਲਾਂ ਤਹਿਸੀਲ ਸਮਾਣਾ ਦੇ ਬਿਆਨਾਂ ਦੇ ਅਧਾਰ ਤੇ ਦਰਜ ਕੀਤੀ ਸੀ। ਜਿਸ ਵਿੱਚ ਸੰਦੀਪ ਕੌਰ ਨੇ ਗੁਰਪ੍ਰੀਤ ਸਿੰਘ ਪੁੱਤਰ ਇਸ਼ਰ ਸਿੰਘ ਵਾਸੀ ਪਿੰਡ ਮਹਿਮਦਪੁਰ ਖੁਰਦ ਥਾਣਾ ਸਦਰ ਸਮਾਣਾ ਤੇ ਦੋਸ਼ ਲਾਇਆ ਸੀ ਕਿ ਉਕਤ ਵਿਅਕਤੀ ਨੇ ਮੇਰੀ ਨਾਬਾਲਗ ਲੜਕੀ ਕੋਮਲ ਜਿਸਦੀ ਉਮਰ 15 ਸਾਲ ਨਾਲ ਬਲਾਤਕਾਰ ਕੀਤਾ ਹੈ।

ਦੋਸ਼ੀ ਗੁਰਪ੍ਰੀਤ ਸਿੰਘ ਗੁਆਂਢੀ ਹੈ, ਜਦੋਂ ਮੈਂ ਕੰਮ ਤੋਂ ਆਪਣੇ ਘਰ ਆਈ ਤਾਂ ਗੁਰਪ੍ਰੀਤ  ਸਿੰਘ ਮੇਰੀ ਬੇਟੀ ਨਾਲ ਜਬਰ ਜਨਾਹ ਕਰ ਰਿਹਾ ਸੀ ਅਤੇ ਉਹ ਮੈਨੂੰ ਧੱਕਾ ਦੇ ਕੇ ਭੱਜ ਗਿਆ ਸੀ। ਮਨਦੀਪ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਇਹ ਵੀ ਦੱਸਿਆ ਸੀ ਕਿ ਨਾਲ ਗੁਰਪ੍ਰੀਤ ਸਿੰਘ ਬੇਟੀ ਕੋਮਲ ਨੂੰ ਘੜੀਸ ਕੇ ਦੂਜੇ ਕਮਰੇ ਵਿੱਚ ਲੈ ਕੇ ਗਿਆ ਸੀ। 
ਜਿਸ ਉਪਰਾਂਤ ਥਾਣਾ ਸਦਰ ਸਮਾਣਾ ਪੁਲਿਸ ਵੱਲੋਂ ਧਾਰਾ 376/ 506 ਆਈ.ਪੀ.ਸੀ ਸੈਕਸ਼ਨ 4 (ਪੋਸਕੋ ਐਕਟ) ਦਾ ਮੁਕੱਦਮਾ ਦਰਜ ਕੀਤਾ ਸੀ। ਸ਼ਿਕਾਇਤ ਕਰਤਾ ਕੋਈ ਵੀ ਪੁਖਤਾ ਸਬੂਤ ਨਾ ਪੇਸ਼ ਕਰ ਸਕੀ। ਮਾਨਯੋਗ ਨਵਦੀਪ ਕੌਰ ਗਿੱਲ ਐਡੀਸ਼ਨਲ ਸ਼ੈਸ਼ਨ ਜੱਜ ਪਟਿਆਲਾ ਨੇ ਐਡਵੋਕੇਟ ਹਰਪ੍ਰੀਤ ਸਿੰਘ ਸੋਢੀ ਦੀਆਂ ਦਲੀਲਾਂ ਮੰਨਦਿਆਂ ਦੋਸ਼ੀ ਗੁਰਪ੍ਰੀਤ ਸਿੰਘ ਨੂੰ ਬਾਇੱਜਤ ਬਰੀ ਕਰ ਦਿੱਤਾ।