ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਅਰਦਾਸ ਦਿਵਸ ਅਤੇ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ
ਨਵਾਂਸ਼ਹਿਰ - ਸਿੱਖ ਨੈਸ਼ਨਲ ਕਾਲਜ ਚਰਨ ਕੰਵਲ ਬੰਗਾ ਦਾ ਸਾਲਾਨਾ ਅਰਦਾਸ ਦਿਵਸ ਅਤੇ ਇਨਾਮ ਵੰਡ ਸਮਾਰੋਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪ੍ਰਿੰਸੀਪਲ ਡਾਕਟਰ ਤਰਸੇਮ ਸਿੰਘ ਭਿੰਡਰ ਤੇ ਸਮੂਹ ਸਟਾਫ਼ ਦੇ ਯਤਨਾਂ ਸਦਕਾ ਆਯੋਜਿਤ ਕਰਵਾਇਆ ਗਿਆ।ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕਰਵਾ ਕੇ ਭੋਗ ਪਵਾਏ ਗਏ।ਉਪਰੰਤ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਸਰਵਣ ਕਰਵਾਇਆ ਗਿਆ। ਸਮਾਗਮ ਦੌਰਾਨ ਉੱਘੇ ਸਮਾਜ ਸੇਵੀ ਸ. ਇੰਦਰਜੀਤ ਸਿੰਘ ਵਾਰੀਆ (ਚੇਅਰਮੈਨ, ਏਕ ਨੂਰ ਸ੍ਵੈ-ਸੇਵੀ ਸੰਸਥਾ ਪਠਲਾਵਾ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਉਨ੍ਹਾਂ ਨਾਲ ਲੈਕਚਰਾਰ ਤਰਸੇਮ ਪਠਲਾਵਾ, ਮਾਸਟਰ ਤਰਲੋਚਨ ਸਿੰਘ, ਪੱਤਰਕਾਰ ਸੁਰਿੰਦਰ ਕਰਮ, ਹਰਜੀਤ ਸਿੰਘ ਜੀਤਾ ਤੇ ਇੰਦਰਪ੍ਰੀਤ ਝਿੱਕਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਇਸ ਮੌਕੇ ਪ੍ਰਿੰਸੀਪਲ ਸਾਹਿਬ ਨੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ ਤੇ ਆਖਿਆ ਕਿ ਸਰਦਾਰ ਇੰਦਰਜੀਤ ਸਿੰਘ ਵਰਗੀ ਸ਼ਖ਼ਸੀਅਤ ਦਾ ਇਸ ਸਮਾਗਮ 'ਤੇ ਆਉਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਕਿਉਂਕਿ ਉਹ ਜ਼ਿਲ੍ਹਾ ਨਵਾਂਸ਼ਹਿਰ ਦੀਆਂ ਉੱਘੀਆਂ ਸਮਾਜ ਸੇਵੀ ਹਸਤੀਆਂ ਵਿੱਚ ਵੱਡਾ ਨਾਂ ਰੱਖਦੇ ਹਨ ਤੇ ਕਾਲਜ ਨੂੰ ਵੀ ਹਮੇਸ਼ਾ ਸਹਿਯੋਗ ਦਿੰਦੇ ਹਨ। ਇਸ ਪਿੱਛੋਂ ਪ੍ਰਿੰਸੀਪਲ ਸਾਹਿਬ ਨੇ ਸਲਾਨਾ ਰਿਪੋਰਟ ਪੇਸ਼ ਕਰਕੇ ਕਾਲਜ ਦੀਆਂ ਮਾਣਮੱਤੀਆਂ ਪ੍ਰਾਪਤੀਆਂ 'ਤੇ ਚਾਨਣਾ ਪਾਇਆ। ਇਸ ਮੌਕੇ ਲੈਕਚਰਾਰ ਤਰਸੇਮ ਪਠਲਾਵਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਆਖਿਆ ਕਿ ਕਿਸੇ ਸੰਸਥਾ ਦੀ ਕਾਰਗੁਜ਼ਾਰੀ ਦਾ ਅਸਲ ਪਤਾ ਇਨਾਮ ਵੰਡ ਸਮਾਗਮ 'ਤੇ ਹੀ ਲੱਗਦਾ ਹੈ ਤੇ ਇਸ ਕਾਲਜ ਦੇ ਵੱਡੀ ਗਿਣਤੀ 'ਚ ਇਨਾਮ ਲੈ ਰਹੇ ਵਿਦਿਆਰਥੀ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ। ਇਸ ਸਮੇਂ ਅਕਾਦਮਿਕ, ਖੇਡਾਂ ਤੇ ਸੱਭਿਆਚਾਰਕ ਖੇਤਰ ਦੇ ਨਾਲ ਐੱਨ.ਸੀ.ਸੀ, ਐੱਨ.ਐੱਸ.ਐੱਸ 'ਚ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਅਤੇ ਸ਼ਾਨਦਾਰ ਕਾਰਗੁਜ਼ਾਰੀ ਵਾਲੇ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ।
ਵਿਦਿਆਰਥਣ ਜਸਕਿਰਨ ਕੌਰ (ਅਕਾਦਮਿਕ), ਅਮਰਦੀਪ ਸਿੰਘ (ਸੱਭਿਆਚਾਰਕ) ਅਤੇ ਗੌਰਬ (ਖੇਡਾਂ) ਕਾਲਜ ਦੇ ਵੱਕਾਰੀ ਸਨਮਾਨ ਰੋਲ ਆਫ਼ ਆਨਰ ਨਾਲ ਨਿਵਾਜੇ ਗਏ। ਮੰਚ ਸੰਚਾਲਨ ਡਾ.ਨਿਰਮਲਜੀਤ ਕੌਰ ਅਤੇ ਪ੍ਰੋ.ਗੁਰਪ੍ਰੀਤ ਸਿੰਘ ਵਲੋਂ ਬਾਖੂਬੀ ਕੀਤਾ ਗਿਆ। ਇਸ ਮੌਕੇ ਸੈਸ਼ਨ 2023-24 ਦੀ ਸਲਾਨਾ ਰਿਪੋਰਟ ਵੀ ਲੋਕ ਅਰਪਿਤ ਕੀਤੀ ਗਈ। ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਇਸ ਮੌਕੇ ਡਾ. ਹਰਜੋਤ ਸਿੰਘ, ਪ੍ਰੋ.ਆਬਿਦ ਵਕਾਰ, ਪ੍ਰੋ.ਇੰਦੂ ਰੱਤੀ, ਪ੍ਰੋ.ਅੰਮ੍ਰਿਤ ਕੌਰ, ਡਾ.ਕਮਲਦੀਪ ਕੌਰ, ਪ੍ਰੋ.ਸੁਨਿਧੀ ਮਿਗਲਾਨੀ, ਪ੍ਰੋ.ਸੋਨਾ ਬਾਂਸਲ, ਡਾ.ਗੁਰਵਿੰਦਰ ਸਿੰਘ, ਪ੍ਰੋ.ਵਿਪਨ, ਪ੍ਰੋ.ਮੁਨੀਸ਼ ਸੰਧੀਰ, ਪ੍ਰੋ.ਚਰਨਜੀਤ ਕੁਮਾਰ, ਪ੍ਰੋ.ਤਜਿੰਦਰ ਸਿੰਘ, ਡਾ.ਜੋਤੀ ਪ੍ਰਕਾਸ਼, ਡਾ.ਦਵਿੰਦਰ ਕੌਰ, ਮਨਮੰਤ ਸਿੰਘ ਲਾਇਬ੍ਰੇਰੀਅਨ, ਡਾ. ਨੈਨਸੀ, ਡਾ. ਕੁਮਾਰੀ ਸਿਖਾ, ਡਾ.ਰਾਜੇਸ਼ ਸ਼ਰਮਾ, ਪ੍ਰੋ. ਤਵਿੰਦਰ ਕੌਰ, ਪ੍ਰੋ. ਕਿਸ਼ੋਰ,ਡਾ.ਨਵਨੀਤ ਕੌਰ, ਪਰਮਜੀਤ ਸਿੰਘ ਸੁਪ੍ਰਿੰਟੈਂਡੈਂਟ ਸਮੇਤ ਸਮੁੱਚਾ ਸਟਾਫ਼ ਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।