ਡੀਏਵੀ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਵਿਖੇ ਬੋਰਡ ਪ੍ਰੀਖਿਆਵਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

ਹੁਸ਼ਿਆਰਪੁਰ- ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਵਿਖੇ ਬੋਰਡ ਪ੍ਰੀਖਿਆਵਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਕੁਮਾਰ ਨੇ ਪ੍ਰੀਖਿਆ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫਲਤਾ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਆਪਣੀ ਸਫ਼ਲਤਾ ਨਾਲ ਸਕੂਲ ਦਾ ਹੀ ਨਹੀਂ ਸਗੋਂ ਮਾਪਿਆਂ ਦਾ ਵੀ ਮਾਣ ਵਧਾਇਆ ਹੈ। ਉਨ੍ਹਾਂ ਦੱਸਿਆ ਕਿ ਬੋਰਡ ਦੀਆਂ ਪ੍ਰੀਖਿਆਵਾਂ ਦੌਰਾਨ 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ 100 ਫੀਸਦੀ ਰਿਹਾ ਹੈ।

12ਵੀਂ ਜਮਾਤ ਦੇ ਨਤੀਜੇ ਵਿੱਚ ਸਾਇੰਸ ਵਰਗ ਵਿੱਚ ਆਸ਼ਿਮਾ ਅਰੋੜਾ ਪਹਿਲੇ, ਸਿਮਰਨਜੀਤ ਕੌਰ ਦੂਜੇ ਅਤੇ ਗੁਰਲੀਨ ਕੌਰ ਤੀਜੇ ਸਥਾਨ ’ਤੇ ਰਹੀ। 12ਵੀਂ ਜਮਾਤ ਦੇ ਕਾਮਰਸ ਵਰਗ ਵਿੱਚ ਭੂਮੀ ਗੁਪਤਾ ਪਹਿਲੇ, ਵਰਿੰਦਾ ਸੈਣੀ ਦੂਜੇ ਅਤੇ ਮਨਸਵੀ ਬਖਸ਼ੀ ਤੀਜੇ ਸਥਾਨ ’ਤੇ ਰਹੀ। ਆਰਟਸ ਫੈਕਲਟੀ ਵਿੱਚ ਕੇਸ਼ਵ ਸ਼ਰਮਾ ਅਤੇ ਭਵਨੀਤ ਸਿੰਘ ਪਹਿਲੇ ਸਥਾਨ 'ਤੇ ਰਹੇ ਜਦਕਿ ਸੁਖਮਨਪ੍ਰੀਤ ਸਿੰਘ ਦੂਜੇ ਅਤੇ ਈਸ਼ਾ ਲੂਥਰਾ ਅਤੇ ਪ੍ਰਿਯਾਂਸ਼ੂ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਰਹੇ।
10ਵੀਂ ਜਮਾਤ ਵਿੱਚੋਂ ਅੰਜਲੀ ਮਹੇ ਪਹਿਲੇ, ਸਿਮਰਨ ਦੂਜੇ ਅਤੇ ਮਨਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੀ। ਅੱਠਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਪ੍ਰਿੰਸ ਕੁਮਾਰ ਪਹਿਲੇ, ਚਰਨਪ੍ਰੀਤ ਸਿੰਘ ਦੂਜੇ ਅਤੇ ਸੋਨੀ ਤੀਜੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ ਪੰਜਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਲਵ ਜੋਤ ਪਹਿਲੇ, ਸਪਨਾ ਦੂਜੇ ਅਤੇ ਰਮਨੀਤ ਤੀਜੇ ਸਥਾਨ ’ਤੇ ਰਹੀ। ਡੀਏਵੀ ਕਾਲਜ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਡਾ: ਅਨੂਪ ਕੁਮਾਰ ਅਤੇ ਸਕੱਤਰ ਪਿ੍ੰਸੀਪਲ ਡੀ.ਐਲ. ਆਨੰਦ ਨੇ ਆਪਣੇ ਸੁਨੇਹੇ ਵਿੱਚ ਸਫ਼ਲ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ, ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਉੱਜਵਲ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।