ਖ਼ਾਲਸਾ ਕਾਲਜ ’ਚ ਉੱਦਮੀ ਹੁਨਰ ਅਤੇ ਨਵੀਨਤਾ ਸਬੰਧੀ ਜਾਗਰੂਕਤਾ ਲੈਕਚਰ ਕਰਵਾਇਆ
ਗੜ੍ਹਸ਼ੰਕਰ - ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕਾਲਜ ਦੇ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਵਲੋਂ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ (ਆਈ.ਆਈ.ਸੀ.) ਦੇ ਸਹਿਯੋਗ ਨਾਲ ਇੰਪੈਕਟ ਲੈਕਚਰਾਂ ਦੀ ਲੜੀ ਤਹਿਤ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਉੱਦਮੀ ਹੁਨਰ ਅਤੇ ਨਵੀਨਤਾ ਸਬੰਧੀ ਜਾਗਰੂਕ ਅਤੇ ਉਤਸ਼ਾਹਿਤ ਕਰਨ ਲਈ ਲੈਕਚਰ ਕਰਵਾਇਆ ਗਿਆ।

ਲੈਕਚਰ ਵਿਚ ਬੁਲਾਰਿਆਂ ਡਾ. ਸੰਜੇ ਬਹਿਲ ਵਾਈਸ ਚਾਂਸਲਰ ਇੰਡਸ ਇੰਟਰਨੈਸ਼ਨਲ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਅਤੇ ਡਾ. ਜਾਗਿ੍ਰਤੀ ਸੈਣੀ ਸੰਸਥਾਪਕ ਇਟਰਨਲ ਰੈਸਟੇਮ ਨੇ ਸ਼ਿਰਕਤ ਕੀਤੀ। ਲੈਕਚਰ ਦੇ ਉਦਘਾਟਨੀ ਭਾਸ਼ਨ ਵਿਚ ਡਾ. ਸੰਜੇ ਬਹਿਲ ਨੇ ਸਫ਼ਲ ਕਾਰੋਬਾਰੀ ਬਣਨ ਲਈ ਜ਼ਰੂਰੀ ਕਦਮਾਂ ਅਤੇ ਚੁਣੌਤੀਆਂ ਦੀ ਪੜਚੋਲ ਕੀਤੀ। ਉਨ੍ਹਾਂ ਧੀਰੂਭਾਈ ਅੰਬਾਨੀ, ਲਕਸ਼ਮੀ ਮਿੱਤਲ, ਜੇ.ਆਰ.ਡੀ. ਟਾਟਾ, ਅਜ਼ੀਮ ਪ੍ਰੇਮ ਜੀ ਅਤੇ ਐੱਨ.ਆਰ. ਨਰਾਇਣ ਮੂਰਤੀ ਵਰਗੇ ਮਸ਼ਹੂਰ ਭਾਰਤੀ ਉੱਦਮੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਯਾਤਰਾਵਾਂ ਨੂੰ ਦਰਸਾਉਂਦੇ ਹੋਏ ਪ੍ਰੇਰਣਾਦਾਇਕ ਕਹਾਣੀਆਂ ਅਤੇ ਵਿਹਾਰਕ ਸਲਾਹਾਂ ਦਾ ਸੁਮੇਲ ਪ੍ਰਦਾਨ ਕੀਤਾ।
ਦੂਜੇ ਲੈਕਚਰ ਵਿਚ ਡਾ. ਜਾਗਿ੍ਰਤੀ ਸੈਣੀ ਨੇ ਨਵੀਨਤਾ ਦੇ ਸੰਦਰਭ ਵਿਚ ਬੌਧਿਕ ਜਾਇਦਾਦ ਦੇ ਅਧਿਕਾਰਾਂ ਨੂੰ ਸਮਝਣ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਅਤੇ ਪੇਟੈਂਟ ਫਾਈਲ ਕਰਨ ਦੀ ਪ੍ਰਕਿਰਿਆ ਬਾਰੇ ਵਿਸਥਾਰ ਵਿਚ ਚਰਚਾ ਜੋ ਉੱਦਮੀਅੰ ਨੂੰ ਉਨ੍ਹਾਂ ਦੀਆਂ ਕਾਢਾਂ ਦੀ ਸੁਰੱਖਿਆ ਵਿਚ ਸਹਾਇਤਾ ਕੀਤੀ। ਡਾ. ਸੈਣੀ ਨੇ ਉਨ੍ਹਾਂ ਸਫ਼ਲ ਸ਼ੁਰੂਆਤ ਦੀਆਂ ਉਦਾਹਰਨਾਂ ਸਾਂਝੀਆਂ ਕੀਤੀਆਂ ਜਿਨ੍ਹਾਂ ਨੇ ਆਪਣੇ ਉਤਪਾਦਾਂ ਦੀ ਸੁਰੱਖਿਆ ਲਈ ਪੇਟੈਂਟ ਦੀ ਪ੍ਰਭਾਵਸ਼ਾਲੀ ਵਰਤੋਂ ਕੀਤੀ ਹੈ ਅਤੇ ਮਾਰਕੀਟ ਮੁਕਾਬਲੇਬਾਜ਼ੀ ਨੂੰ ਵਧਾਇਆ ਹੈ।
ਕਾਲਜ ਦੇ ਕਾਰਜਕਾਰੀ ਪਿ੍ਰੰਸੀਪਲ ਪ੍ਰੋ. ਲਖਵਿੰਦਰਜੀਤ ਕੌਰ ਨੇ ਬੁਲਾਰਿਆਂ ਦੁਆਰਾ ਪੇਸ਼ ਕੀਤੇ ਗਏ ਗਿਆਨ ਦੀ ਡੂੰਘਾਈ ਅਤੇ ਵਿਹਾਰਕ ਸੂਝ ਦੀ ਸ਼ਲਾਘਾ ਕੀਤੀ ਅਤੇ ਪਹੁੰਚੇ ਬੁਲਾਰਿਆਂ ਦਾ ਸਨਮਾਨ ਕੀਤਾ। ਇਸ ਮੌਕੇ ਪ੍ਰੋ. ਕੰਵਰ ਕੁਲਵੰਤ ਸਿੰਘ, ਡਾ. ਕੁਲਦੀਪ ਕੌਰ ਕੋਆਰਡੀਨੇਟਰ ਆਈ.ਕਿਊ. ਏ.ਸੀ., ਡਾ. ਅਜੇ ਦੱਤਾ ਪ੍ਰਧਾਨ ਆਈ.ਈ.ਸੀ., ਵੱਖ-ਵੱਖ ਵਿਸ਼ਿਆਂ ਦੇ ਫੈਕਲਟੀ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਹੋਏ।