ਤਾਬੇ ਦੀਆਂ ਤਾਰਾਂ ਚੋਰੀ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰ ਗ੍ਰਿਫਤਾਰ

ਪਟਿਆਲਾ, 9 ਮਈ - ਸੀਨੀਅਰ ਕਪਤਾਨ ਵਰੁਣ ਸ਼ਰਮਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸੀ.ਆਈ.ਏ ਸਮਾਣਾ ਦੀ ਟੀਮ ਨੇ 15,16 ਅਪ੍ਰੈਲ ਦੀ ਦਰਿਮਆਨੀ ਰਾਤ ਨੂੰ ਪਾਤੜਾਂ ਵਿਖੇ ਦੁਕਾਨ ਦਾ ਸ਼ਟਰ ਤੋੜ ਕੇ ਤਾਂਬੇ ਦੀਆਂ ਤਾਰਾਂ ਚੋਰੀ ਕਰਨ ਵਾਲੇ ਦੋਸ਼ੀਆਂ ਵਿੱਚੋਂ ਚਾਰ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 4 ਕੁਇੰਟਲ ਤਾਰਾਂ ਅਤੇ ਵਾਰਦਾਤ ਦੌਰਾਨ ਵਰਤੀਆਂ ਕਾਰਾਂ ਬ੍ਰਾਮਦ ਕੀਤਆਂ ਹਨ।

ਪਾਤੜਾਂ ਥਾਣੇ ਵਿੱਚ ਮਾਮਲਾ ਦਰਜ ਕਰਨ ਮਗਰੋਂ ਚੋਰੀ ਨੂੰ ਟਰੇਸ ਕਰਨ ਲਈ ਸੀ.ਆਈ.ਏ ਸਮਾਣਾ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ। ਗ੍ਰਿਫ਼ਤਾਰ ਕੀਤੇ ਗਏ ਚਾਰੋ ਵਿਅਕਤੀ ਹਰਿਆਣਾ ਦੇ ਰਹਿਣ ਵਾਲੇ ਹਨ। ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਦੋਸ਼ੀ ਖਿਲਾਫ ਪਹਿਲਾਂ 34 ਦੇ ਕਰੀਬ ਚੋਰੀ ਵਗੈਰਾ ਦੇ ਮੁਕੱਦਮੇ ਦਰਜ ਹਨ।