ਛੇਤੀ ਜਾਂਚ ਹੋਣ ਤੇ ਆਸਾਨੀ ਨਾਲ ਹੋ ਸਕਦਾ ਹੈ ਕੈਂਸਰ ਦਾ ਇਲਾਜ : ਪ੍ਰਿਆ ਦੱਤ
ਐਸ ਏ ਐਸ ਨਗਰ, 27 ਅਪ੍ਰੈਲ - ਸਾਬਕਾ ਸੰਸਦ ਮੈਂਬਰ ਅਤੇ ਨਰਗਿਸ ਫਾਾਉਂਡੇਸ਼ਨ ਦੀ ਮੁਖੀ ਪ੍ਰਿਆ ਦੱਤਾ ਨੇ ਕਿਹਾ ਹੈ ਕਿ ਕੈਂਸਰ ਦੇ ਵੱਧਦੇ ਮਾਮਲਿਆਂ ਤੇ ਕਾਬੂ ਕਰਨ ਲਈ ਇਸਦੇ ਪ੍ਰਤੀ ਜਾਗਰੂਕਤਾ ਹੋਣੀ ਬਹੁਤ ਜਰੂਰੀ ਹੈ ਅਤੇ ਜੇਕਰ ਬਿਮਾਰੀ ਦਾ ਸਹੀ ਸਮੇਂ ਤੇ ਪਤਾ ਚਲ ਜਾਵੇ ਤਾਂ ਇਸਦਾ ਇਲਾਜ ਵੀ ਆਸਾਨੀ ਨਾਲ ਹੋ ਜਾਂਦਾ ਹੈ। ਨੰਨ੍ਹੇ ਮਣਕੇ ਪਲੇਅ ਵੇਅ ਐਂਡ ਫਾਊਂਡੇਸ਼ਨ ਸਕੂਲ ਅਤੇ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 69 ਮੁਹਾਲੀ ਵਿਖੇ ਜੀਤੋ ਸੰਸਥਾ ਵਲੋਂ ਆਯੋਜਿਤ ਔਰਤਾਂ ਵਿੱਚ ਛਾਤੀ ਦੇ ਕੈਂਸਰ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਵਿੱਚ ਭਾਗ ਲੈਣ ਆਏ ਪ੍ਰਿਆ ਦੱਤ ਨੇ ਕਿਹਾ ਕਿ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਔਰਤਾਂ ਨੂੰ ਬਿਮਾਰੀ ਦਾ ਖਦਸ਼ਾ ਹੋਣ ਤੇ ਵੀ ਉਹ ਕੁੱਝ ਨਹੀਂ ਦੱਸਦੀਆਂ ਅਤੇ ਜੇਕਰ ਉਹਨਾਂ ਨੂੰ ਜਾਗਰੂਕ ਕਰਕੇ ਉਹਨਾਂ ਦੀ ਸਮਾਂ ਰਹਿੰਦਿਆਂ ਜਾਂਚ ਹੋ ਜਾਵੇ ਤਾਂ ਜਿੱਥੇ ਇਲਾਜ ਸੌਖਾ ਹੁੰਦਾ ਹੈ ਉੱਥੇ ਖਰਚਾ ਵੀ ਘੱਟ ਹੁੰਦਾ ਹੈ।

ਇਸ ਮੌਕੇ ਪ੍ਰਿਆ ਦੱਤ ਨੇ ਸਕੂਲ ਦੇ ਛੋਟੇ ਬੱਚਿਆਂ ਨਾਲ ਮਸਤੀ ਵੀ ਕੀਤੀ ਅਤੇ ਉਹਨਾਂ ਨਾਲ ਫੋਟੋਆਂ ਵੀ ਖਿਚਵਾਈਆਂ। ਉਹਨਾਂ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਛਾਤੀ ਦੇ ਕੈਂਸਰ ਰੋਗ ਬਾਰੇਜਾਗਰੂਕ ਕੀਤਾ। ਇਸਤੋਂ ਪਹਿਲਾਂ ਸਕੂਲ ਪਹੁੰਚਣ ਤੇ ਪ੍ਰਿਆ ਦੱਤ ਦਾ ਰਵਇਤੀ ਤਰੀਕੇ ਨਾਲ ਸੁਆਗਤ ਕੀਤਾ ਗਿਆ। ਸਕੂਲ ਦੇ ਮੁਖੀ ਸz. ਮੋਹਨਬੀਰ ਸਿੰਘ ਸ਼ਰਗਿਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।