ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਨੇ ਅਜ਼ਾਦੀ ਦਿਵਸ ਤੇ ਕੌਮੀ ਝੰਡਾ ਲਹਿਰਾਇਆ
ਪਟਿਆਲਾ 15 ਅਗਸਤ- ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵਲੋਂ ਯੂਨੀਅਨ ਦਫ਼ਤਰ ਰਾਜਪੁਰਾ ਕਾਲੋਨੀ ਵਿਖੇ ਇੱਕ ਸਾਦਾ ਪਰੰਤੂ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਦੇਸ਼ ਅਜ਼ਾਦੀ ਦਿਵਸ ਤੇ ਕੌਮੀ ਝੰਡਾ ਲਹਿਰਾ ਕੇ ਅਹਿਦ ਕੀਤਾ ਕਿ ਰਵਾਇਤੀ ਰਾਜ ਸਰਕਾਰ ਤੇ ਕੇਂਦਰੀ ਸਰਕਾਰ ਨੇ ਹਮੇਸ਼ਾ ਹੀ ਮੁਲਾਜਮਾਂ, ਮਜਦੂਰਾਂ, ਕਿਰਤੀਆਂ, ਦਲਿਤਾਂ, ਨੂੰ ਲਗਾਤਾਰ ਅੱਖੋ ਔਹਲੇ ਕੀਤਾ ਹੈ ਅਤੇ ਬੁਢਾਪੇ ਦੀ ਡੰਗੋਰੀ ਪੈਨਸ਼ਨ ਤੱਕ ਖੋਹ ਲਈ ਹੈ, ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿੱਚ ਹਰ ਪ੍ਰਕਾਰ ਦੇ ਲੰਮੇ ਸਮੇਂ ਤੋਂ ਨਿਗੁਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਅੱਖੋ ਔਹਲੇ ਕੀਤਾ ਜਾ ਰਿਹਾ ਹੈ।

ਇਹਨਾਂ ਦੀਆਂ ਸੇਵਾਵਾਂ ਰੈਗੂਲਰ ਦੀ ਥਾਂ ਤੇ ਡੰਗ ਟਪਾਉ ਬਿਆਨਬਾਜੀ ਕੀਤੀ ਜਾ ਰਹੀ ਹੈ ਤੇ ਅਮਲਾ ਵਿੱਚ ਕੋਈ ਵੀ ਕੱਚਾ ਕਰਮਚਾਰੀ, ਤਨਖਾਹ ਸਕੇਲਾਂ ਤੇ ਭੱਤਿਆ ਸਮੇਤ, ਪੈਨਸ਼ਨ ਬੈਨੀਫਿਟ ਤੇ ਰੈਗੂਲਰ ਕਰਨ ਦੀ ਬਜਾਏ (ਉੱਕਾ ਪੁੱਕਾ) ਤਨਖਾਹਾਂ ਤੇ ਇਹ ਕਾਰਵਾਈ ਕੀਤੀ ਜਾਣ ਦੀ ਬਿਆਨਬਾਜੀ ਕੀਤੀ ਜਾ ਰਹੀ ਹੈ ਪਰੰਤੂ ਅਸਲ ਵਿੱਚ ਸਭ ਕੁੱਝ ਉਲਟ ਹੈ। ਬਦਲਾਉ ਦੀ ਸਰਕਾਰ ਨੇ ਵੀ ਵੱਖ—ਵੱਖ ਠੇਕੇਦਾਰ ਏਜੰਸੀਆਂ ਤੋਂ ਕਰਮੀਆਂ ਦਾ ਸ਼ੋਸ਼ਣ ਤੇ ਆਰਥਿਕ ਸ਼ੋਸ਼ਣ ਲਗਾਤਾਰ ਜਾਰੀ ਰੱਖਿਆ ਹੋਇਆ ਹੈ ਤੇ ਸੁਬੇ ਵਿੱਚ ਲੁੱਟ—ਖਸੁੱਟ ਦਾ ਆਲਮ ਬਾ ਦਸਤੁਰ ਅੱਜ ਵੀ ਜਾਰੀ ਹੈ।
ਅੱਜ ਅਜਾਦੀ ਦਿਵਸ ਇਹ ਮੁਲਾਜਮ— ਕੱਚੇ ਮੁਲਾਜਮਾਂ ਨੇ ਅਹਿਦ ਕੀਤਾ ਕਿ ਜੁਮਲੇਬਾਜ ਤੇ ਝੂਠੀਆਂ ਗਰੰਟੀਆਂ ਦੇਣ ਵਾਲੀਆਂ ਬਦਲਾ ਲਊ ਵਾਲੀਆਂ ਸਰਕਾਰਾਂ ਦਾ ਇਹ ਆਖਰੀ ਅਜ਼ਾਦੀ ਦਿਵਸ ਸਾਬਤ ਹੋਵੇਗਾ।
ਵਿਭਾਗਾਂ ਵਿੱਚ ਸੇਵਾ ਨਿਵਿਰਤ ਹੋਏ ਅਜ਼ਾਦੀ ਦਿਵਸ ਤੇ ਸਰਕਾਰੀ ਤੇ ਅਰਧ ਸਰਕਾਰੀ ਚੌਥਾ ਦਰਜਾ ਮੁਲਾਜਮਾਂ ਲਈ ਪੰਜਾਬ ਸਰਕਾਰ ਕਲਾਸ ਫੋਰਥ ਪੈਨਸ਼ਨਰਜ਼ ਵੈਲਫੇਅਰ ਹੋਮ ਦੀ ਸਥਾਪਨਾ ਕੀਤੀ ਗਈ ਇਹ ਪੈਨਸ਼ਨਰਜ਼ ਹੋਮ ਮਰਹੂਮ ਕਾ. ਸੱਜਣ ਸਿੰਘ ਜੀ ਨੂੰ ਸਮਰਪਿਤ ਕੀਤਾ ਗਿਆ। ਇਸ ਦੀ ਰਸਮੀ ਸ਼ੁਰੂਆਤ ਸੂਬਾ ਪ੍ਰਧਾਨ ਕਾਮਰੇਡ ਦਰਸ਼ਨ ਸਿੰਘ ਲੁਬਾਣਾ ਲੱਗੇ ਬੋਰਡ ਤੋਂ ਪਰਦਾ ਹਟਾ ਕੇ ਕੀਤਾ ਗਿਆ ਤੇ ਕੌਮੀ ਝੰਡਾ ਵੀ ਲਹਿਰਾਇਆ ਗਿਆ।
ਇਸ ਮੌਕੇ ਤੇ ਵੱਖ—ਵੱਖ ਵਿਭਾਗਾਂ ਦੇ ਜ਼ੋ ਆਗੂ ਹਾਜਰ ਸਨ ਉਹਨਾਂ ਵਿੱਚ ਸਰਵ ਸ੍ਰੀ ਬਲਜਿੰਦਰ ਸਿੰਘ, ਜਗਮੋਹਨ ਸਿੰਘ ਨੋਲੱਖਾ, ਸੁਖਵਿੰਦਰ ਸਿੰਘ, ਦੀਪ ਚੰਦ ਹੰਸ, ਗੁਰਦਰਸ਼ਨ ਸਿੰਘ, ਰਾਮ ਲਾਲ ਰਾਮਾ, ਪ੍ਰਕਾਸ਼ ਸਿੰਘ ਲੁਬਾਣਾ, ਪ੍ਰੀਤਮ ਚੰਦ, ਨਾਰੰਗ ਸਿੰਘ, ਸ਼ਿਵ ਚਰਨ, ਲਖਵੀਰ ਸਿੰਘ, ਜ਼ਸਪਾਲ ਸਿੰਘ, ਰਾਮ ਪ੍ਰਸਾਦ, ਨੀਸ਼ਾ ਰਾਣੀ, ਵਿਜੇ ਸੰਗਰ, ਇੰਦਰਪਾਲ ਵਾਲੀਆ, ਹੰਸ ਰਾਜ, ਰਾਜ ਕੁਮਾਰ, ਅਮਰ ਨਾਥ, ਰਾਮ ਜ਼ੋਧਾ, ਬਿਕਰਮਜੀਤ ਸਿੰਘ, ਸੁਖਦੇਵ ਸਿੰਘ ਝੰਡੀ, ਹਰਦੀਪ ਸਿੰਘ, ਦਿਆ ਸ਼ੰਕਰ, ਹਰਬੰਸ ਵਰਮਾ, ਤਰਲੋਚਨ ਮੰਡੋਲੀ, ਸਤਿਆ ਨਰਾਇਣ ਗੋਨੀ, ਰਾਜੇਸ਼ ਕੁਮਾਰ, ਰਾਜੇਸ਼ ਗੋਲੂ, ਪ੍ਰੇਮ ਕੁਮਾਰ ਆਦਿ ਹਾਜਰ ਸਨ।