
ਪੂਰੇ ਸੂਬੇ ਵਿੱਚ ਹਰ ਘਰ ਤਿਰੰਗਾ ਥੀਮ 'ਤੇ ਮਨਾਇਆ ਗਿਆ 79ਵਾਂ ਸੁਤੰਤਰਤਾ ਦਿਵਸ
ਚੰਡੀਗੜ੍ਹ, 15 ਅਗਸਤ - ਪੂਰੇ ਸੂਬੇ ਵਿੱਚ ਅੱਜ 79ਵਾਂ ਸੁਤੰਤਰਤਾ ਦਿਵਸ ਬਹੁਤ ਖੁਸ਼ੀ ਅਤੇ ਦੇਸ਼ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਸਾਰੇ ਜਿਲ੍ਹਿਆਂ ਅਤੇ ਸਬਡਿਵੀਜਨਾਂ 'ਤੇ ਹਰ ਘਰ ਤਿਰੰਗਾ ਥੀਮ ਤਹਿਤ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ਅਤੇ ਜਿਸ ਵਿੱਚ ਬਤੌਰ ਮੁੱਖ ਮਹਿਮਾਨ ਹਰਿਆਣਾ ਵਿਧਾਨਸਭਾ ਦੇ ਸਪੀਕਰ, ਡਿਪਟੀ ਸਪੀਕਰ, ਮੰਤਰੀਆਂ ਵੱਲੋਂ ਪਰੇਡ ਦੀ ਸਲਾਮੀ ਲਈ ਗਈ। ਉਨ੍ਹਾਂ ਨੇ ਲੋਕਾਂ ਨੂੰ ਸੁਤੰਤਰਤਾ ਦਿਵਸ ਦੀ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਸਮਾਰੋਹ ਵਿੱਚ ਰਾਸ਼ਟਰੀ ਝੰਡਾ ਲਹਿਰਾਉਂਦੇ ਹੀ ਵਾਤਾਵਰਣ ਭਾਰਤ ਮਾਤਾ ਦੀ ਜੈਯ ਅਤੇ ਵੰਦੇ ਮਾਤਰਮ ਦੇ ਨਾਰਿਆਂ ਨਾਲ ਗੂੰਜ ਉੱਠਿਆ। ਇਸ ਮੌਕੇ 'ਤੇ ਸਭਿਆਚਾਰਕ ਪ੍ਰੋਗਰਾਮ, ਦੇਸ਼ਭਗਤੀ ਗੀਤ, ਕਵਿਤਾਵਾਂ ਅਤੇ ਨਾਟਕ ਪੇਸ਼ਗੀਆਂ ਹੋਈਆਂ। ਪੂਰੇ ਸੂਬੇ ਵਿੱਚ ਤਿਰੰਗੇ ਦੀ ਸ਼ੋਭਾਯਾਤਰਾਵਾਂ ਅਤੇ ਸਜਾਵਟ ਨਾਲ ਮਾਹੌਲ ਦੇਸ਼ਭਗਤੀ ਦੇ ਰੰਗ ਵਿੱਚ ਰੰਗ ਗਿਆ।
ਚੰਡੀਗੜ੍ਹ, 15 ਅਗਸਤ - ਪੂਰੇ ਸੂਬੇ ਵਿੱਚ ਅੱਜ 79ਵਾਂ ਸੁਤੰਤਰਤਾ ਦਿਵਸ ਬਹੁਤ ਖੁਸ਼ੀ ਅਤੇ ਦੇਸ਼ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਸਾਰੇ ਜਿਲ੍ਹਿਆਂ ਅਤੇ ਸਬਡਿਵੀਜਨਾਂ 'ਤੇ ਹਰ ਘਰ ਤਿਰੰਗਾ ਥੀਮ ਤਹਿਤ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ਅਤੇ ਜਿਸ ਵਿੱਚ ਬਤੌਰ ਮੁੱਖ ਮਹਿਮਾਨ ਹਰਿਆਣਾ ਵਿਧਾਨਸਭਾ ਦੇ ਸਪੀਕਰ, ਡਿਪਟੀ ਸਪੀਕਰ, ਮੰਤਰੀਆਂ ਵੱਲੋਂ ਪਰੇਡ ਦੀ ਸਲਾਮੀ ਲਈ ਗਈ। ਉਨ੍ਹਾਂ ਨੇ ਲੋਕਾਂ ਨੂੰ ਸੁਤੰਤਰਤਾ ਦਿਵਸ ਦੀ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਸਮਾਰੋਹ ਵਿੱਚ ਰਾਸ਼ਟਰੀ ਝੰਡਾ ਲਹਿਰਾਉਂਦੇ ਹੀ ਵਾਤਾਵਰਣ ਭਾਰਤ ਮਾਤਾ ਦੀ ਜੈਯ ਅਤੇ ਵੰਦੇ ਮਾਤਰਮ ਦੇ ਨਾਰਿਆਂ ਨਾਲ ਗੂੰਜ ਉੱਠਿਆ। ਇਸ ਮੌਕੇ 'ਤੇ ਸਭਿਆਚਾਰਕ ਪ੍ਰੋਗਰਾਮ, ਦੇਸ਼ਭਗਤੀ ਗੀਤ, ਕਵਿਤਾਵਾਂ ਅਤੇ ਨਾਟਕ ਪੇਸ਼ਗੀਆਂ ਹੋਈਆਂ। ਪੂਰੇ ਸੂਬੇ ਵਿੱਚ ਤਿਰੰਗੇ ਦੀ ਸ਼ੋਭਾਯਾਤਰਾਵਾਂ ਅਤੇ ਸਜਾਵਟ ਨਾਲ ਮਾਹੌਲ ਦੇਸ਼ਭਗਤੀ ਦੇ ਰੰਗ ਵਿੱਚ ਰੰਗ ਗਿਆ।
ਪਾਣੀਪਤ ਵਿੱਚ ਆਯੋਜਿਤ ਸਮਾਰੋਹ ਵਿੱਚ ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਨੇ ਕਿਹਾ ਕਿ ਅੱਜ ਦਾ ਇਹ ਦਿਨ ਕਰੋੜਾਂ ਭਾਰਤੀਆਂ ਦੀ ਭਾਵਨਾਵਾਂ ਦਾ ਦਿਨ ਹੈ, ਜੋ ਸਾਨੂੰ ਯਾਦ ਦਿਵਾਉਂਦਾ ਹੈ ਮਾਂ ਭਾਰਤੀ ਦੇ ਅਣਗਿਣਤ ਵੀਰਾਂ ਨੇ ਆਪਣੇ ਪ੍ਰਾਣਾ ਦੀ ਕੁਰਬਾਨੀ ਦੇ ਕੇ ਸਾਨੂੰ ਆਜਾਦੀ ਮੁਕਤ ਕੀਤਾ। ਬੀਤੀ 22 ਅਪ੍ਰੈਲ, 2025 ਨੁੰ ਪਹਿਲਗਾਮ ਵਿੱਚ ਅੱਤਵਾਦੀਆਂ ਨੇ ਨਿਰਦੋਸ਼ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਸਾਡੀ ਭੈਣਾਂ ਦੇ ਸਿੰਦੂਰ ਨੂੰ ਉਜਾੜ ਦਿੱਤਾ। ਸਾਡੀ ਸੇਨਾ ਨੇ ਪਾਕੀਸਤਾਨ ਦੀ ਧਰਤੀ 'ਤੇ ਜਾ ਕੇ ਅੱਤਵਾਦ ਦੇ ਠਿਕਾਨਿਆਂ ਨੂੰ ਨੇਸਤੋਨਾਬੂਦ ਕਰ ਦਿੱਤਾ।
ਯੁਮਨਾਨਗਰ ਵਿੱਚ ਆਯੋਜਿਤ ਸਮਾਰੋਹ ਵਿੱਚ ਹਰਿਆਣਾ ਦੇ ਊਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਵਿਕਸਿਤ ਭਾਰਤ ਦੇ ਸੰਕਲਪ ਨੁੰ ਦੋਹਰਾਉਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਦੱਸੇ ਗਏ ਵਿਕਸਿਤ ਭਾਰਤ ਦੇ ਚਾਰ ਥੰਮ੍ਹ-ਯੁਵਾ, ਅੰਨਦਾਤਾ, ਮਹਿਲਾ ਅਤੇ ਗਰੀਬ ਨੂੰ ਮਜਬੂਤ ਬਨਾਉਣ ਦੀ ਦਿਸ਼ਾ ਵਿੱਚ ਹਰਿਆਣਾ ਸਰਕਾਰ ਨੇ ਵਿਲੱਖਣ ਕਦਮ ਚੁੱਕੇ ਹਨ। ਸਾਡੀ ਡਬਲ ਇੰਜਨ ਸਰਕਾਰ ਹਰਿਆਣਾ ਨੂੰ ਨਵੀਂ ਉਮਚਾਈਆਂ 'ਤੇ ਲੈ ਜਾਣ ਲਈ ਵਿਕਸਿਤ ਭਾਰਤ ਦੇ ਸੰਕਲਪ ਦੇ ਨਾਲ ਸਾਲ 2047 ਤੱਕ ਇੱਕ ਵਿਕਸਿਤ ਹਰਿਆਣਾ ਦਾ ਸਪਸ਼ਟ ਰੋਡਮੈਪ ਲੈ ਕੇ ਅੱਗੇ ਵੱਧ ਰਹੀ ਹੈ।
ਕੁਰੂਕਸ਼ੇਤਰ ਵਿੱਚ ਆਯੋਜਿਤ ਸਮਾਰੋਹ ਵਿੱਚ ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਨੇ ਕਿਹਾ ਕਿ ਹਰਿਆਣਾ ਦੀ ਧਰਤੀ ਸਿਰਫ ਖੇਤੀਬਾੜੀ ਵਿੱਚ ਹੀ ਨਹੀਂ ਸੋਗ ਵੀਰਤਾ ਵਿੱਚ ਵੀ ਮੋਹਰੀ ਰਹੀ ਹੈ। ਇਸ ਪਵਿੱਤਰ ਧਰਤੀ ਨੂੰ ਲੈ ਕੇ ਇਤਿਹਾਸ ਦੇ ਪੰਨੇ ਗਵਾਹ ਹਨ ਕਿ 10 ਮਈ 1857 ਨੂੰ ਅੰਬਾਲਾ ਤੋਂ ਸੁਤੰਤਰਤਾ ਅੰਦੋਲਨ ਦੀ ਚਿੰਗਾਰੀ ਉੱਠੀ ਅਤੇ ਇਸ ਚਿੰਗਾਰੀ ਨਾਲ ਪੂਰੇ ਦੇਸ਼ ਵਿੱਚ ਆਜਾਦੀ ਦੀ ਅਲੱਖ ਜਾਗੀ। ਇਸ ਪਹਿਲੀ ਚਿੰਗਾਰੀ ਦੀ ਯਾਦਾਂ ਨੂੰ ਸੰਭਾਲਣ ਲਈ ਹੀ ਸੂਬਾ ਸਰਕਾਰ ਅੰਬਾਲਾ ਕੈਂਟ ਵਿੱਚ ਇੱਕ ਆਲੀਸ਼ਾਨ ਸਮਾਰਕ ਦਾ ਨਿਰਮਾਣ ਕਰ ਰਹੀ ਹੈ।
ਰਿਵਾੜੀ ਵਿੱਚ ਆਯੋਜਿਤ ਸਮਾਰੋਹ ਵਿੱਚ ਹਰਿਆਣਾ ਦੇ ਉਦਯੋਗ, ਵਪਾਰ ਅਤੇ ਜੰਗਲਾਤ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਡੀ ਸੇਨਾ ਰਾਹੀਂ ਆਪ੍ਰੇਸ਼ਨ ਸਿੰਦੂਰ ਨੂੰ ਅੰਜਾਮ ਦਿੰਦੇ ਹੋਏ ਪਾਕੀਸਤਾਨ ਦੀ ਧਰਤੀ 'ਤੇ ਜਾ ਕੇ ਅੱਤਵਾਦ ਦੇ 9 ਠਿਕਾਨਿਆਂ ਨੂੰ ਖਤਮ ਕਰਨ ਦਾ ਕੰਮ ਕੀਤਾ। ਇੰਨ੍ਹਾ ਹੀ ਨਹੀਂ ਆਪ੍ਰੇਸ਼ਨ ਮਹਾਦੇਵ ਰਾਹੀਂ ਸਾਡੇ ਸੁਰੱਖਿਆ ਫੋਰਸਾਂ ਨੇ ਪਹਿਲਗਾਮ ਹਮਲੇ ਵਿੱਚ ਸ਼ਾਮਿਲ ਅੱਤਵਾਦੀਆਂ ਨੂੰ ਖਤਮ ਕਰਨ ਦਾ ਕੰਮ ਕੀਤਾ।
ਕੈਥਲ ਵਿੱਚ ਆਯੋਜਿਤ ਸਮਾਰੋਹ ਵਿੱਚ ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸਮੇਤ ਕੇਂਦਰ ਤੇ ਹਰਿਆਣਾ ਦੀ ਸਰਕਾਰ ਸ਼ਹੀਦਾਂ ਦੇ ਸਪਨਿਆਂ ਦੇ ਭਾਰਤ ਦੇ ਨਿਰਮਾਣ ਵਿੱਚ ਜੁਟੀ ਹੈ। ਭਾਰਤ ਨੂੰ ਮਜਬੂਤ, ਆਤਮਨਿਰਭਰ ਅਤੇ ਵਿਸ਼ਵ ਵਿੱਚ ਮੋਹਰੀ ਬਨਾਉਣ ਵਿੱਚ ਸਾਰੇ ਨਾਗਰਿਕ ਯੋਗਦਾਨ ਦੇਣ ਅਤੇ ਸੰਕਲਪ ਲੈਣ ਕਿ ਚਾਹੇ ਕਿੰਦਾਂ ਦੀ ਵੀ ਚਨੌਤੀ ਹੋਵੇ, ਅਸੀਂ ਆਪਣੇ ਦੇਸ਼ ਦੀ ਗਰਿਮਾ, ਉਸਦੀ ਅਖੰਡਤਾ ਅਤੇ ਉਸ ਦੀ ਸੁਤੰਰਤਾ ਦੀ ਰੱਖਿਆ ਵਿੱਚ ਅੜਿੰਗ ਰਹਾਂਗੇ। ਇਹੀ ਸੰਕਲਪ, ਇੱਹੀ ਕਰਮ, ਇਹੀ ਤਿਆਗ ਸਾਡੇ ਵੱਲੋਂ ਸਾਡੇ ਅਰਮ ਸ਼ਹੀਦਾਂ ਦੇ ਪ੍ਰਤੀ ਸੱਭ ਤੋਂ ਵੱਧ ਸ਼ਰਧਾਂਜਲੀ ਹੋਵੇਗੀ।
ਮਹੇਂਦਰਗੜ੍ਹ ਦੇ ਨਾਰਨੌਲ ਵਿੱਚ ਹੋਏ ਪ੍ਰੋਗਰਾਮ ਵਿੱਚ ਹਰਿਆਣਾ ਦੇ ਮਾਲ ਅਤੇ ਆਪਦਾ ਪ੍ਰਬੰਧਨ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਕਿਹਾ ਕਿ ਅੱਜ ਦਾ ਦਿਨ ਸਿਰਫ ਇੱਕ ਤਾਰੀਖ ਨਹੀਂ ਹੈ, ਸਗੋ ਕਰੋੜਾਂ ਭਾਰਤੀਆਂ ਦੀ ਭਾਵਨਾਵਾਂ ਦਾ ਪ੍ਰਤੀਕ ਹੈ। ਇਹ ਦਿਨ ਸਾਨੁੰ ਉਨ੍ਹਾਂ ਅਣਗਿਣਤ ਵੀਰਾਂ ਦੇ ਬਲਿਦਾਨ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਨੇ ਦੇਸ਼ ਨੂੰ ਆਜਾਦੀ ਦਿਵਾਈ।
ਸੋਨੀਪਤ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਸੂਬੇ ਦੇ ਸਹਿਕਾਰਤਾ, ਜੇਲ੍ਹ, ਚੋਣ, ਵਿਰਾਸਤ ਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਅੱਜ ਪੂਰ ਭਾਰਤ ਤਿਰੰਗਾਮਈ ਹੈ, ਹਰ ਗਲੀ, ਹਰ ਘਰ ਤਿਰੰਗੇ ਦੇ ਰੰਗ ਵਿੱਚ ਰੰਗਿਆ ਹੈ ਅਤੇ ਹਰ ਕੌਨੇ ਵਿੱਚ ਦੇਸ਼ਭਗਤੀ ਦੀ ਗੂੰਜ ਹੈ। ਤਿਰੰਗਾ ਸਾਡੇ ਇਤਿਹਾਸ , ਸੰਘਰਸ਼ ਅਤੇ ਸਪਨਿਆਂ ਦਾ ਜਿੰਦਾ ਪ੍ਰਤੀਕ ਹੈ। ਅੱਜ ਅਸੀਂ ਉਨ੍ਹਾਂ ਪਛਾਣੇ-ਅਣਪਛਾਣੇ ਸ਼ਹੀਦਾਂ ਨੁੰ ਵੀ ਸ਼ਰਧਾਂਜਲੀ ਅਰਪਿਤ ਕਰਦੇ ਹਨ, ਜਿਨ੍ਹਾਂ ਨੇ ਆਜਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ, ਭਾਰਤ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ।
ਗੁਰੂਗ੍ਰਾਮ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਭਾਰਤ ਅੱਤਵਾਦ ਦੇ ਪ੍ਰਤੀ ਜੀਰੋ ਟੋਲਰੇਂਸ ਦੀ ਨੀਤੀ 'ਤੇ ਅੜਿੰਗ ਰਹੇਗਾ। ਆਪ੍ਰੇਸ਼ਨ ਸਿੰਦੂਰ ਦੇ ਬਾਅਦ ਆਪ੍ਰੈਸ਼ਨ ਮਹਾਦੇਵ ਤਹਿਤ ਇੱਕ ਹੋਰ ਨਿਰਣਾਇਕ ਕਾਰਵਾਈ ਕੀਤੀ ਗਈ। ਜਿਸ ਦੇ ਤਹਿਤ ਸਾਡੇ ਬਹਾਦੁਰ ਸੁਰੱਖਿਆ ਫੋਰਸਾਂ ਨੇ ਪਹਿਲਗਾਮ ਹਮਲੇ ਵਿੱਚ ਸ਼ਾਮਿਲ ਸਾਡੇ ਅੱਤਵਾਦੀਆਂ ਦਾ ਸਫਾਇਆ ਕਰ ਦਿੱਤਾ।
ਫਤਿਹਾਬਾਦ ਵਿੱਚ ਆਯੋਜਿਤ ਸਮਾਰੋਹ ਵਿੱਚ ਸੂਬੇ ਦੇ ਜਨ ਸਿਹਤ ਅਤੇ ਇੰਜੀਨੀਅਰਿੰਗ ਅਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਅੱਜ ਦਾ ਇਹ ਦਿਨ ਸਿਰਫ ਕੈਲੇਂਡਰ ਦੀ ਤਾਰੀਖ ਨਹੀਂ, ਸਗੋ ਕਰੋੜਾਂ ਭਾਰਤੀਆਂ ਦੀ ਭਾਵਨਾਵਾਂ ਦਾ ਦਿਨ ਹੈ, ਜੋ ਸਾਨੂੰ ਯਾਦ ਦਿਵਾਉਂਦਾ ਹੈ ਮਾਂ ਭਾਰਤੀ ਦੇ ਅਣਗਿਣਤ ਵੀਰਾਂ ਨੇ ਆਪਣੀ ਜਾਨ ਦੀ ਕੁਰਬਾਨੀ ਦੇ ਕ ੇ ਸਾਨੁੰ ਆਜਾਦੀ ਦਿਵਾਈ।
ਹਿਸਾਰ ਵਿੱਚ ਆਯੋਜਿਤ ਸਮਾਰੋਹ ਵਿੱਚ ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ, ਅਨੁਸੂਚਿਤ ਜਾਤੀਆਂ ਅਤੇ ਪਿਛੜੇ ਵਰਗਾ ਭਲਾਈ ਅਤੇ ਅੰਤੋਂਦੇਯ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਕਿਹਾ ਕਿ ਦੇਸ਼ ਦੇ ਬੋਡਰਾਂ 'ਤੇ ਤੈਨਾਤ ਸਾਡੇ ਜਵਾਨ ਪ੍ਰਤੀਕੂਲ ਹਾਲਾਤਾਂ ਵਿੱਚ ਵੀ ਤਿਰੰਗੇ ਦੀ ਸ਼ਾਨ ਬਣਾਏ ਹੋਏ ਹਨ ਅਤੇ ਉਨ੍ਹਾਂ ਦੇ ਤਿਆਗ ਤੇ ਸਮਰਪਣ ਦੇ ਕਾਰਨ ਹੀ ਅਸੀਂ ਸਾਰੇ ਖੁੱਲੀ ਹਵਾ ਵਿੱਚ ਸਾਹ ਲੈ ਰਹੇ ਹਨ।
ਪੰਚਕੂਲਾ ਵਿੱਚ ਆਯੋਜਿਤ ਸਮਾਰੋਹ ਵਿੱਚ ਹਰਿਆਣਾਂ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਕਿਹਾ ਕਿ ਪਿਛਲੇ 11 ਸਾਲਾਂ ਵਿੱਚ ਦੇਸ਼ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਨਵੀਂ ਉਚਾਈਆਂ 'ਤੇ ਪਹੁੰਚਿਆ ਹੈ। ਭਾਰਤ ਦੀ ਅਰਥਵਿਵਸਥਾ ਦੁਨੀਆ ਵਿੱਚ ਤੀਜੇ ਸਥਾਨ ਦੇ ਵੱਲ ਵੱਧ ਰਹੀ ਹੈ ਜੋ ਸਾਲ 2014 ਵਿੱਚ 11ਵੇਂ ਸਥਾਨ 'ਤੇ ਸੀ।
ਨੁੰਹ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਸੂਬੇ ਦੀ ਸਿਹਤ, ਮੈਡੀਕਲ ਸਿਖਿਆ ਅਤੇ ਖੋਜ ਤੇ ਆਯੂਸ਼ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਦੂਰਦਰਸ਼ੀ ਵਿਜਨ ਤਹਿਤ ਪੀਐਮ ਕਿਸਾਨ ਸਨਮਾਨ ਨਿਧੀ, ਉਜਵਲਾ, ਆਯੂਸ਼ਮਾਨ ਭਾਰਤ, ਪੀਐਮ ਆਵਾਸ ਯੋਜਨਾ, ਪੀਐਮ ਸੂਰਿਆਘਰ ਯੋਜਨਾ, ਪੀਐਮ ਗਰੀਬ ਭਲਾਈ ਵਰਗੀ ਅਨੇਕ ਯੋਜਨਾਵਾਂ ਨਾਲ ਕਰੋੜਾਂ ਭਾਰਤੀਆਂ ਨੁੰ ਮਜਬੂਤ ਬਣਾਇਆ ਹੈ।
ਹਰਿਆਣਾ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਪ੍ਰਿੰਟਿੰਗ ਐਂਡ ਸਟੇਸ਼ਨਰੀ (ਸੁਤੰਤਰ ਕਾਰਜਭਾਰ) ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਨੇ ਕਿਹਾ ਕਿ ਮਾਂ ਭਾਰਤੀ ਦੇ ਅਣਗਿਣਤ ਵੀਰਾਂ ਨੇ ਆਪਣੇ ਜਾਨ ਦੀ ਕੁਰਬਾਨੀ ਦੇ ਕੇ ਸਾਨੂੰ ਆਜਾਦੀ ਦਿਵਾਈ। ਇਸ ਲਈ 15 ਅਗਸਤ ਇੱਕ ਮਿੱਤੀ ਨਹੀਂ ਹੈ, ਸਗੋ ਕਰੋੜਾਂ ਭਾਰਤੀਆਂ ਦੀ ਭਾਵਨਾ ਦਾ ਦਿਨ ਹੈ। ਸਾਡੇ ਵੀਰ ਫੌਜੀ ਦੇਸ਼ ਦੇ ਬੋਡਰਾਂ 'ਤੇ ਵਿਰੋਧੀ ਸਥਿਤੀਆਂ ਵਿੱਚ ਵੀ ਤਿਰੰਗੇ ਦੀ ਸ਼ਾਨ ਬਰਕਰਾਰ ਰੱਖੇ ਹੋਏ ਹਨ, ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਖੁੱਲੀ ਹਵਾ ਵਿੱਚ ਸਾਂਹ ਲੈ ਰਹੇ ਹਨ।
ਫਰੀਦਾਬਾਦ ਵਿੱਚ ਆਯੋਜਿਤ ਸਮਾਰੋਹ ਵਿੱਚ ਹਰਿਆਣਾ ਦੇ ਖਡੇ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਅੱਜ ਦਾ ਦਿਨ ਸਾਨੂੰ ਮਾਂ ਭਾਰਤੀ ਦੇ ਅਣਗਿਣਤ ਵੀਰਾਂ ਵੱਲੋਂ ਦਿੱਤੀ ਗਈ ਜਾਨ ਦੀ ਆਹੂਤੀ ਬਾਅਦ ਨਸੀਬ ਹੋਇਆ ਹੈ, ਜਿਸ ਦੇ ਲਈ ਅਸੀਂ ਵੀਰਾਂ ਦੇ ਹਮੇਸ਼ਾ ਰਿਣੀ ਰਹਾਂਗੇ। ਤਿਰੰਗਾ ਸਾਡੇ ਇਤਿਹਾਸ, ਸੰਘਰਸ਼ ਅਤੇ ਸਪਨਿਆਂ ਦਾ ਪ੍ਰਤੀਕ ਹੈ। ਜਦੋਂ -ਜਦੋਂ ਦੁਸ਼ਮਨ ਨੇ ਭਾਰਤ ਦੀ ਪਛਾਣ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ ਹੈ, ਉਦੋਂ ਉਦੌਂ ਸਾਡੇ ਦੇਸ਼ ਦੇ ਜਵਾਨਾਂ ਨੈ ਦੁਸ਼ਮਨ ਨੂੰ ਕਰਾਰਾ ਜਵਾਬ ਦੇਣ ਦਾ ਕੰਮ ਕੀਤਾ ਹੈ।
ਕਰਨਾਲ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਹਰਿਆਣਾ ਵਿਧਾਨਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਣ ਲਾਲ ਮਿੱਢਾ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰੱਖਿਆ ਲਈ ਜਾਨ ਕੁਰਬਾਨ ਕਰਨ ਵਾਲੇ ਪਛਾਣੇ-ਅਣਪਛਾਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਆਪ੍ਰੇਸ਼ਨ ਮਹਾਦੇਵ ਚਲਾ ਕੇ ਸੁਰੱਖਿਆ ਫੋਰਸਾਂ ਨੇ ਪਹਿਲਗਾਮ ਹਮਲੇ ਵਿੱਚ ਸ਼ਾਮਿਲ ਅੱਤਵਾਦੀਆਂ ਦਾ ਸਫਾਇਆ ਕਰ ਦਿੱਤਾ।
