ਪੀ.ਆਰ.ਟੀ.ਸੀ. ਚੇਅਰਮੈਨ ਹਡਾਣਾ ਨੇ ਮੁਲਾਜ਼ਮਾਂ ਤੇ ਸਵਾਰੀਆਂ ਦਾ ਹਾਲ ਚਾਲ ਜਾਣਿਆ
ਪਟਿਆਲਾ, 22 ਅਪਰੈਲ - ਪਟਿਆਲਾ ਦੇ ਦੇਵੀਗੜ੍ਹ ਰੋਡ 'ਤੇ ਪੀ ਆਰ ਟੀ ਸੀ ਦੀ ਬੱਸ ਅਤੇ ਟਿੱਪਰ ਦੀ ਹੋਈ ਟੱਕਰ ਕਾਰਨ ਫੱਟੜ ਹੋਏ ਮੁਲਾਜ਼ਮਾਂ ਅਤੇ ਸਵਾਰੀਆਂ ਦਾ ਹਾਲ ਚਾਲ ਜਾਣਨ ਲਈ ਪੀ ਆਰ ਟੀ ਸੀ ਚੇਅਰਮੈਨ ਰਣਯੋਧ ਸਿੰਘ ਹਡਾਣਾ ਨੇ ਰਾਜਿੰਦਰਾ ਹਸਪਤਾਲ ਪੁੱਜੇ। ਇਸ ਮੌਕੇ ਉਨ੍ਹਾਂ ਸਵਾਰੀਆਂ ਤੇ ਮੁਲਾਜ਼ਮਾਂ ਨੂੰ ਹਰ ਪੱਖੋਂ ਨਾਲ ਖੜਨ ਦਾ ਵਿਸ਼ਵਾਸ ਦੁਆਇਆ।

ਇਸ ਮੌਕੇ ਚੈਅਰਮੈਨ ਰਣਯੋਧ ਸਿੰਘ ਹਡਾਣਾ ਨੇ ਦੱਸਿਆ ਕਿ ਐਕਸੀਡੈਂਟ ਦੇ ਸਹੀ ਕਾਰਨਾਂ ਦੀ ਜਾਂਚ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ। ਉਨ੍ਹਾ ਕਿਹਾ ਕਿ ਐਕਸੀਡੈਂਟ ਦੌਰਾਨ 14 ਸਵਾਰੀਆਂ ਅਤੇ ਡਰਾਈਵਰ ਤੇ ਕੰਡਕਟਰ ਫੱਟੜ ਹੋਏ ਹਨ, ਜਿਨ੍ਹਾਂ ਦੇ ਬਿਹਤਰ ਇਲਾਜ ਲਈ ਸੀਨੀਅਰ ਡਾਕਟਰਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਅਤੇ ਸਵਾਰੀਆਂ ਦੇ ਇਲਾਜ ਵਿੱਚ ਕੋਈ ਕਸਰ ਨਹੀ ਛੱਡੀ ਜਾਵੇਗੀ। ਇਸ ਮੌਕੇ ਪੀ ਆਰ ਟੀ ਸੀ ਪਟਿਆਲਾ ਡੀਪੂ ਦੇ ਜੀ ਐਮ ਅਮਨਵੀਰ ਟਿਵਾਣਾ ਅਤੇ ਮਹਿਕਮੇ ਦੇ ਹੋਰ ਸਬੰਧਤ ਅਧਿਕਾਰੀ ਹਾਜ਼ਰ ਸਨ।