ਢਾਹਾਂ ਤੋਂ ਚੱਬੇਵਾਲ ਤੱਕ ਸਜਾਈ ਪ੍ਰੇਰਕ ਸਮਾਜਿਕ ਯਾਤਰਾ ਰਹੀ ਬੇਹੱਦ ਸਫਲ
ਨਵਾਂਸ਼ਹਿਰ - ਢਾਹਾਂ ਤੋਂ ਚੱਬੇਵਾਲ ਤੱਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾਕਟਰ ਕੁਲਵਿੰਦਰ ਸਿੰਘ ਢਾਹਾਂ ਦੀ ਅਗਵਾਈ ਵਿੱਚ ਸਜਾਈ ਪ੍ਰੇਰਕ ਯਾਤਰਾ ਬੇਹੱਦ ਯਾਦਗਾਰੀ ਸਾਬਿਤ ਹੋਈ। ਕਸਬਾ ਗੜ੍ਹਸ਼ੰਕਰ ਰਾਹੀਂ ਹੁੰਦੀ ਹੋਈ ਇਹ ਯਾਤਰਾ ਗੱਜਰ ਦੇ ਰੌਸ਼ਨ ਕਲਾ ਕੇਂਦਰ ਵਿਖੇ ਢੁੱਕੀ। ਇਸ ਮੌਕੇ ਸਮਾਜਿਕ, ਸਿੱਖਿਆ ਅਤੇ ਸਾਹਿਤ ਖੇਤਰ ਵਿੱਚ ਪਾਏ ਯੋਗਦਾਨ ਲਈ ਢਾਹਾਂ ਪ੍ਰਾਈਜ਼ ਦੇ ਸਿਰਜਕ ਬਰਜਿੰਦਰ ਸਿੰਘ ਢਾਹਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।

ਇਸ ਸਨਮਾਨ ਰਸਮ 'ਚ ਸ਼ਾਮਲ ਸਮੂਹ ਪਤਵੰਤਿਆਂ ਨੇ ਉਹਨਾਂ ਦੀ ਸ਼ਮੂਲੀਅਤ ਨੂੰ ਸਮਾਜ ਦਾ ਚਾਨਣ ਮੁਨਾਰਾ ਦੱਸਿਆ। ਬਰਜਿੰਦਰ ਸਿੰਘ ਢਾਹਾਂ ਨੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕੁਦਰਤ ਦੀ ਗੋਦ 'ਚ ਮਾਪਿਆਂ ਦੇ ਕਹਿਣੇਕਾਰ ਹੁੰਦਿਆਂ ਸਮਾਜ ਪ੍ਰਤੀ ਆਪਣੇ ਫਰਜ ਨਿਭਾਉਣ ਦੀ ਲੋੜ ਤੇ ਜੋਰ ਦਿੱਤਾ। ਮੰਚ ਸੰਚਾਲਨ ਸੁਰਜੀਤ ਮਜਾਰੀ ਵਲੋਂ ਬਾਖੂਬੀ ਨਿਭਾਇਆ ਗਿਆ। ਰੌਸ਼ਨ ਕਲਾ ਕੇਂਦਰ ਦੇ ਨੁਮਾਇੰਦੇ ਪ੍ਰੋ ਅਜੀਤ ਸਿੰਘ ਅਤੇ ਕਮਲਜੀਤ ਕੰਵਰ ਨੇ ਨਿੱਘੇ ਸ਼ਬਦਾਂ ਨਾਲ ਖੁਸ਼ਆਮਦੀਦ ਕਿਹਾ। ਨਰਸਿੰਗ ਕਾਲਜ ਦੇ ਵਾਇਸ ਪ੍ਰਿੰਸੀਪਲ ਰਮਨਜੀਤ ਕੌਰ ਕੰਗ, ਟਰੱਸਟ ਦਫਤਰ ਦੇ ਨਿਗਰਾਨ ਮਹਿੰਦਰਪਾਲ, ਸਿੱਖਿਆ ਸ਼ਾਸ਼ਤਰੀ ਪ੍ਰੋ ਹਰਬੰਸ ਸਿੰਘ ਬੋਲੀਨਾ ਹੋਰਾਂ ਵੀ ਵਿਚਾਰਾਂ ਦੀ ਸਾਂਝ ਪਾਈ।
ਸਤਨਾਮ ਸਿੰਘ ਲਾਦੀਆਂ ਜਿਲ੍ਹਾ ਕਿਸਾਨ ਆਗੂ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਪੀ ਆਰ ਓ ਜੋਤੀ ਭਾਟੀਆ ਵੀ ਇਸ ਯਾਤਰਾ 'ਚ ਸ਼ਾਮਲ ਸਨ। ਯਾਤਰਾ ਦੌਰਾਨ ਇੰਗਲੈਂਡ ਵਾਸੀ ਭੁਪਿੰਦਰ ਸਿੰਘ ਸੱਗੂ ਦੇ ਕਾਵਿ ਸੰਗ੍ਰਹਿ 'ਤ੍ਰੈਕਾਲ' ਨੂੰ ਵੀ ਰਿਲੀਜ ਕਰਨ ਦੀ ਰਸਮ ਨਿਭਾਈ ਗਈ। ਇਹ ਯਾਤਰਾ ਮੁਹੱਬਤ ਜਿੰਦਾਬਾਦ ਅਤੇ ਜਿੰਦਗੀ ਜਿੰਦਾਬਾਦ ਦਾ ਹੌਕਾ ਦਿੰਦੀ ਹੋਈ ਚੱਬੇਵਾਲ ਪਹੁੰਚ ਕੇ ਸਮਾਪਤ ਹੋਈ।