
ਆਯੁਰਵੇਦ ਦਿਵਸ 'ਤੇ ਪੜ੍ਹਾਈ ਤੇ ਅਭਿਆਸ 'ਚ ਆਯੁਰਵੇਦ ਸਿਧਾਂਤਾਂ ਨੂੰ ਜੋੜਨ ਲਈ ਪ੍ਰੇਰਿਆ
ਮੰਡੀ ਗੋਬਿੰਦਗੜ੍ਹ, 6 ਨਵੰਬਰ - ਦੇਸ਼ ਭਗਤ ਯੂਨੀਵਰਸਿਟੀ ਅਧੀਨ ਚੱਲ ਰਹੇ ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਨੇ 9ਵਾਂ ਆਯੁਰਵੇਦ ਦਿਵਸ (ਗਲੋਬਲ ਹੈਲਥ ਲਈ ਆਯੁਰਵੈਦ ਇਨੋਵੇਸ਼ਨ) ਨੂੰ ਸੰਪੂਰਨ ਸਿਹਤ ਵਿੱਚ ਆਯੁਰਵੇਦ ਦੀ ਅਹਿਮ ਭੂਮਿਕਾ 'ਤੇ ਕੇਂਦਰਿਤ ਪ੍ਰੋਗਰਾਮ ਨਾਲ ਮਨਾਇਆ।
ਮੰਡੀ ਗੋਬਿੰਦਗੜ੍ਹ, 6 ਨਵੰਬਰ - ਦੇਸ਼ ਭਗਤ ਯੂਨੀਵਰਸਿਟੀ ਅਧੀਨ ਚੱਲ ਰਹੇ ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਨੇ 9ਵਾਂ ਆਯੁਰਵੇਦ ਦਿਵਸ (ਗਲੋਬਲ ਹੈਲਥ ਲਈ ਆਯੁਰਵੈਦ ਇਨੋਵੇਸ਼ਨ) ਨੂੰ ਸੰਪੂਰਨ ਸਿਹਤ ਵਿੱਚ ਆਯੁਰਵੇਦ ਦੀ ਅਹਿਮ ਭੂਮਿਕਾ 'ਤੇ ਕੇਂਦਰਿਤ ਪ੍ਰੋਗਰਾਮ ਨਾਲ ਮਨਾਇਆ। ਸਮਾਗਮ ਦੀ ਪ੍ਰਧਾਨਗੀ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤੇਜਿੰਦਰ ਕੌਰ ਨੇ ਕੀਤੀ।
ਵਿਸ਼ੇਸ਼ ਮਹਿਮਾਨ ਵਜੋਂ ਵਾਈਸ ਚਾਂਸਲਰ ਪ੍ਰੋ. (ਡਾ.) ਅਭਿਜੀਤ ਐਚ ਜੋਸ਼ੀ, ਚਾਂਸਲਰ ਦੇ ਸਲਾਹਕਾਰ ਡਾ. ਵਰਿੰਦਰ ਸਿੰਘ, ਵਾਈਸ ਪ੍ਰੈਜ਼ੀਡੈਂਟ ਡਾ. ਹਰਸ਼ ਸਦਾਵਰਤੀ, ਡਾਇਰੈਕਟਰ ਆਯੁਰਵੇਦ ਡਾ. ਕੁਲਭੂਸ਼ਣ ਸ਼ਾਮਿਲ ਹੋਏ। ਪ੍ਰਿੰਸੀਪਲ ਡਾ. ਸਮਿਤਾ ਜੌਹਰ, ਵਾਈਸ ਪ੍ਰਿੰਸੀਪਲ ਡਾ. ਅਮਨਦੀਪ ਸ਼ਰਮਾ, ਮੈਡੀਕਲ ਸੁਪਰਡੈਂਟ ਡਾ. ਜੋਤੀ ਧਾਮੀ ਨੇ ਪਤਵੰਤਿਆਂ ਦਾ ਸਵਾਗਤ ਕੀਤਾ। ਇਸ ਮੌਕੇ ਡਾ. ਜ਼ੋਰਾ ਸਿੰਘ ਨੇ ਆਧੁਨਿਕ ਤੰਦਰੁਸਤੀ ਲਈ ਆਯੁਰਵੈਦ ਦੀ ਸਾਰਥਕਤਾ ਬਾਰੇ ਜਾਣਕਾਰੀ ਦਿੰਦੇ ਹੋਏ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਅਤੇ ਭਵਿੱਖ ਦੇ ਅਭਿਆਸ ਵਿੱਚ ਆਯੁਰਵੈਦਿਕ ਸਿਧਾਂਤਾਂ ਨੂੰ ਜੋੜਨ ਲਈ ਪ੍ਰੇਰਿਤ ਕੀਤਾ।
ਵਾਈਸ ਚਾਂਸਲਰ ਪ੍ਰੋ. (ਡਾ.) ਅਭਿਜੀਤ ਐਚ ਜੋਸ਼ੀ ਨੇ ਰੋਕਥਾਮ ਵਾਲੀ ਸਿਹਤ ਸੰਭਾਲ ਵਿੱਚ ਆਯੁਰਵੇਦ ਦੇ ਯੋਗਦਾਨ 'ਤੇ ਜ਼ੋਰ ਦਿੱਤਾ। ਸਮਾਗਮਾਂ ਦੌਰਾਨ ਭਗਵਾਨ ਧਨਵੰਤਰੀ ਪੂਜਾ, ਹਵਨ ਸਮਾਰੋਹ ਅਤੇ ਦੁਪਹਿਰ ਦਾ ਭੋਜ ਸ਼ਾਮਲ ਸੀ, ਜਿਸ ਵਿੱਚ ਅਧਿਆਪਨ ਅਤੇ ਗੈਰ-ਅਧਿਆਪਨ ਸਟਾਫ਼, ਹਸਪਤਾਲ ਦੇ ਸਟਾਫ਼ ਅਤੇ ਆਯੁਰਵੇਦ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।
