ਮਹਾਵੀਰ ਜਯੰਤੀ ਮੌਕੇ ਭਲਕੇ ਮੀਟ-ਮੱਛੀ ਅਤੇ ਅੰਡਿਆਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ
ਪਟਿਆਲਾ, 19 ਅਪ੍ਰੈਲ - ਵਧੀਕ ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਮੈਡਮ ਕੰਚਨ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਹਾਵੀਰ ਜਯੰਤੀ ਦੇ ਮੌਕੇ 21 ਅਪ੍ਰੈਲ ਨੂੰ ਐਸ.ਐਸ. ਜੈਨ ਸਭਾ, ਕਸੇਰਾ ਚੌਂਕ ਬਰਤਨ ਬਜ਼ਾਰ, ਥਾਣਾ ਕੋਤਵਾਲੀ ਪਟਿਆਲਾ, ਸ਼ੇਰਾਂ ਵਾਲਾ ਹਨੂੰਮਾਨ ਮੰਦਿਰ, ਨੇੜੇ ਗੁ: ਸਾਹਿਬ ਕਸ਼ਮੀਰੀਆ, ਥਾਣਾ ਤ੍ਰਿਪੜੀ ਪਟਿਆਲਾ ਅਤੇ ਜੈਨ ਧਰਮਸ਼ਾਲਾ, ਦੁਸਹਿਰਾ ਗਰਾਊਂਡ ਸਮਾਣਾ ਦੇ 500 ਮੀਟਰ ਦੇ ਘੇਰੇ ਵਿੱਚ ਮੀਟ, ਮੱਛੀ ਅਤੇ ਅੰਡਿਆਂ ਦੀਆਂ ਦੁਕਾਨਾਂ, ਮਾਸਾਹਾਰੀ ਹੋਟਲ/ਢਾਬੇ ਅਤੇ ਅਹਾਤੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।

ਇਸ ਤੋਂ ਇਲਾਵਾ ਐਸ.ਐਸ. ਜੈਨ ਸਭਾ (ਰਜਿ.) ਵੱਲੋਂ ਛੱਤਾ ਨਾਨੂੰ ਮਲ, ਰਾਮ ਆਸ਼ਰਮ, ਦਾਲ ਦਲੀਆ ਚੌਂਕ, ਗੁੜਮੰਡੀ ਤੋਂ ਵਾਪਸ ਐਸ.ਐਸ.ਜੈਨ ਸਭਾ ਵਿੱਚ ਪ੍ਰਭਾਤ ਫੇਰੀ ਕੱਢੀ ਜਾ ਰਹੀ ਹੈ, ਇਸ ਰੂਟ ਵਿੱਚ ਵੀ ਪ੍ਰਭਾਤ ਫੇਰੀ ਦੇ ਦੌਰਾਨ ਮੀਟ, ਮੱਛੀ ਅਤੇ ਅੰਡਿਆਂ ਦੀਆਂ ਦੁਕਾਨਾਂ, ਨਾਨ ਵੈਜੀਟੇਰੀਅਨ ਹੋਟਲ ਢਾਬੇ ਅਤੇ ਅਹਾਤੇ ਬੰਦ ਰਹਿਣਗੇ।