ਚਿੰਤਕ, ਪੱਤਰਕਾਰ ਤੇ ਨੰਬਰਦਾਰ ਚਰਨਜੀਤ ਸੱਲ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਬਦਲੇ ਪਿੰਡ ਵਾਸੀਆਂ ਨੇ ਕੀਤਾ ਸਨਮਾਨਿਤ

ਨਵਾਂਸ਼ਹਿਰ - ਸ੍ਰੀ ਗੁਰੂ ਰਵਿਦਾਸ ਸਭਾ ਅਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਕਮੇਟੀ ਪਿੰਡ ਸੱਲ ਕਲਾਂ ਤੇ ਸੱਲ ਖੁਰਦ ਅਤੇ ਬਸਪਾ ਦੇ ਵਰਕਰ ਵਲੋਂ ਨਾਮਵਰ ਪੱਤਰਕਾਰ, ਪਿੰਡ ਦੇ ਨੰਬਰਦਾਰ, ਬਹੁਜਨ ਚਿੰਤਕ ਤੇ ਅਗਾਂਹਵਧੂ ਸੋਚ ਦੇ ਮਾਲਕ ਤੇ ਹਸਮੁਖ ਇਨਸਾਨ ਚਰਨਜੀਤ ਸੱਲ੍ਹਾ ਦਾ ਸਨਮਾਨ ਕੀਤਾ ਗਿਆ। ਪ੍ਰਬੰਧਕ ਕਮੇਟੀ ਦੇ ਸੂਝਵਾਨ ਸਾਥੀਆਂ ਨੇ ਦੱਸਿਆ ਕਿ ਚਰਨਜੀਤ ਸੱਲ੍ਹਾਂ ਬਾਬਾ ਸਾਹਿਬ ਜੀ ਦੇ ਮਿਸ਼ਨ ਦਾ ਸ਼ੁਦਾਈ ਹੈ, ਐਨਾ ਕੁਝ ਕਰਦਾ ਹੈ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਜਿੰਦਗੀ ਵਿੱਚ ਖੇਡਾਂ ਵੀ ਜਰੂਰੀ ਹਿੱਸਾ ਹਨ ਵਾਰੇ ਕਹਿੰਦਾ ਰਹਿੰਦਾ ਹੈ।

ਇਸ ਕਰਕੇ ਕਮੇਟੀ ਵਲੋਂ ਚਰਣਜੀਤ ਸੱਲ੍ਹਾਂ ਦਾ ਹੌਂਸਲਾ ਵਧਾਉਣ ਲਈ ਇਹ ਸਨਮਾਨ ਬਣਦਾ ਹੈ। ਉਹਨਾਂ ਕਿਹਾ ਕਿ ਚਰਨਜੀਤ ਸੱਲ੍ਹਾ ਜਦੋਂ ਛੇਵੀਂ ਸੱਤਵੀਂ ਵਿੱਚ ਪੜ੍ਹਨ ਲੱਗਾ ਸੀ ਉਸ ਟਾਇਮ ਤੋਂ ਹੀ ਬਾਬਾ ਸਾਹਿਬ ਡਾ ਅੰਬੇਡਕਰ ਜੀ ਵਾਰੇ ਪੜਨ ਤੇ ਸਮਝਣ ਲੱਗ ਪਿਆ ਸੀ। ਪਰ ਕਿਸੇ ਨੇ ਨਹੀਂ ਸਮਝਿਆ ਕਿ ਇਸ ਦੀ ਇਸ ਪਾਸੇ ਲਗਨ ਦਾ ਕਾਰਨ ਕੀ ਹੈ ? ਪਰ ਇਹ ਬੰਦਾ ਨਹੀਂ ਹਟਿਆ ਬਾਬਾ ਸਾਹਿਬ ਜੀ ਦੇ ਮਿਸ਼ਨ ਦੇ ਚਾਰੇ ਪਾਸੇ ਛਿੱਟੇ ਦਿੰਦਾ ਰਿਹਾ। ਇਸ ਤੋਂ ਬਾਅਦ ਬਹੁਜਨ ਸਮਾਜ ਦੇ ਨਵੇਂ ਚਾਨਣ ਮੁਨਾਰੇ
ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਮਿਸ਼ਨ ਵਿੱਚ ਭਾਗ ਵੀ ਲੈਣ ਲੱਗ ਪਿਆ। 
ਇਹ ਯੋਧਾ ਉਦੋਂ ਤੋਂ ਲੱਗਾ ਹੋਇਆ ਹੈ ਤੇ ਹੁਣ ਤੱਕ ਵੀ ਇਸ ਇਨਸਾਨ ਦੀਆਂ ਉਹੀ ਗੱਲਾਂ ਰਹੀਆਂ ਹਨ। ਇਸ ਲਈ ਅਸੀਂ ਇਸ ਨੂੰ ਸਨਮਾਨਿਤ ਕਰਨਾ ਚਾਹੁੰਦੇ ਹਾਂ। ਕਿਉਂਕਿ ਹਰ ਸਾਲ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਅਤੇ ਹੋਰ ਮਹਾਂਪੁਰਸ਼ਾਂ ਦਾ ਜਨਮ ਦਿਨ ਮਨਾਉਣ ਵਿੱਚ ਕਾਫੀ ਨੱਠ ਭੱਜ ਕਰਦਾ ਹੈ। ਆਪਣੀ ਜਨਮ ਭੂਮੀ ਪ੍ਰਤੀ ਚਿੰਤਤ ਪਿੰਡ ਦੇ ਬੱਚਿਆਂ ਨੂੰ ਹਮੇਸ਼ਾਂ ਕਹਿੰਦਾ ਰਹਿੰਦਾ ਹੈ ਕਿ ਗੁਰੂ ਰਵਿਦਾਸ ਮਹਾਰਾਜ ਜੀ, ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀਆਂ ਗੱਲਾਂ ਤੇ ਅਸਰ ਕਰੋ। ਪੜ੍ਹੋ, ਖਿਡਾਰੀ ਬਣੋ ਅਤੇ ਮਾੜੇ ਕੰਮਾਂ ਤੋਂ ਵਰਜਦਾ ਰਹਿੰਦਾ ਹੈ। ਇਸ ਲਈ ਅਸੀਂ ਸਾਰੇ ਮੈਂਬਰਾਂ ਨੇ ਇਸ ਨੂੰ ਸਨਮਾਨਿਤ ਕਰਨਾ ਹੈ। 
ਇਸ ਮੌਕੇ ਤੇ ਕੁਲਦੀਪ ਸਿੰਘ ਵਾਲੀਆ, ਹਰਜਿੰਦਰ ਸਿੰਘ ਹੈਪੀ, ਲਛਮਣ ਬੰਗਾ, ਗੁਰਿੰਦਰ ਸਿੰਘ, ਸਤਨਾਮ ਸਿੰਘ ਵਾਲੀਆ, ਸੁਰਜੀਤ ਸਿੰਘ ਵਾਲੀਆ, ਜੋਗਾ ਰਾਮ, ਕਿਸ਼ਨ ਚੰਦ, ਰਾਣਾ ਸਿੰਘ, ਮੋਹਣ ਸਿੰਘ, ਪਰਮਜੀਤ ਭੱਟੀ, ਰਾਹੁਲ ਬੰਗਾ, ਹਰਬੰਸ ਲਾਲ ਬੰਗਾ, ਰਾਮ ਪਾਲ ਬੰਗਾ, ਪਰਮਜੀਤ ਬੰਗਾ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਸੱਲ ਕਲਾਂ, ਚਾਚਾ ਚੂਹੜ ਸਿੰਘ, ਗੋਰਾ, ਆਸ਼ਾ ਰਾਣੀ, ਸੁਖਵਿੰਦਰ ਕੌਰ, ਕੁਲਵਿੰਦਰ ਕੌਰ, ਸਰਬਜੀਤ ਕੌਰ, ਮੈਡਮ ਅਵਤਾਰ ਕੌਰ,ਤੋਸੀ ਰਾਣੀ, ਕਮਲੇਸ਼ ਰਾਣੀ, ਸੋਫੀਆ, ਜਗਦੀਸ਼ ਲਾਲ ਸਾਬਕਾ ਸਰਪੰਚ, ਜਤਿੰਦਰ ਕੁਮਾਰ, ਅੰਕੁਸ਼ ਭੱਟੀ, ਜਸਪ੍ਰੀਤ ਭੱਟੀ, ਰਾਮ ਆਸਰਾ ਬੰਗਾ, ਡੀ ਕੇ ਬੰਗਾ, ਨਰੇਸ਼ ਕੁਮਾਰ ਬੰਗਾ, ਬਲਬੀਰ ਕੌਰ, ਸੁਰਿੰਦਰ ਕੌਰ ਅਤੇ ਹੋਰ ਬਹੁਤ ਸਾਰੇ ਬੱਚੇ ਹਾਜ਼ਰ ਸਨ।