ਲੋੜਵੰਦਾਂ ਨੂੰ ਟਰਾਈ ਸਾਈਕਲ ਤੇ ਵੀਲਚੇਅਰਾਂ ਸਬੰਧੀ ਲਗਾਇਆ ਕੈਂਪ

ਗੜ੍ਹਸ਼ੰਕਰ - ਇਲਾਕੇ ਦੇ ਪਿੰਡ ਸਾਧੋਵਾਲ ਵਿਖੇ ਰਾਜੂ ਬ੍ਰਦਰਜ ਵੈਲਫੇਅਰ ਸੋਸਾਇਟੀ ਯੂਕੇ ਐਂਡ ਪੰਜਾਬ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੈਗਾ ਕੈਂਪ ਲਗਾ ਕੇ ਅੰਗਹੀਣਾਂ ਨੂੰ ਵੀਲ ਚੇਅਰਾਂ ਅਤੇ ਟਰਾਈ ਸਾਈਕਲ ਵੰਡਣ ਲਈ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਰੀਬ 50 ਵੀਲਚੇਅਰ ਅਤੇ ਟਰਾਈ ਸਾਈਕਲ ਵੰਡੇ ਗਏ। ਇਸ ਮੌਕੇ ਸੋਸਾਇਟੀ ਦੇ ਸਰਪ੍ਰਸਤ ਡਾ. ਅਮਰਜੀਤ ਰਾਜੂ (ਯੂ.ਕੇ.) ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੀ ਸੋਸਾਇਟੀ ਵੱਲੋਂ ਪਿਛਲੇ ਸਾਲਾਂ ਤੋਂ ਸਮਾਜ ਭਲਾਈ ਦੇ ਕੰਮਾਂ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਸਾਡੀ ਸੰਸਥਾ ਵੱਲੋਂ ਅੰਗਹੀਣ ਵਿਅਕਤੀਆਂ ਨੂੰ ਵੀਲਚੇਅਰ ਤੇ ਟਰਾਈ ਸਾਈਕਲ ਅਤੇ ਇਲਾਜ ਕਰਵਾਉਣ ਤੋਂ ਅਸਮੱਰਥ ਵਿਅਕਤੀਆਂ ਦੀ ਆਰਥਿਕ ਸਹਾਇਤਾ ਕੀਤੀ ਜਾਂਦੀ ਹੈ। ਅੱਜ ਵੀ ਇਸ ਕੈਂਪ ਵਿੱਚ ਟਰਾਈ ਸਾਈਕਲ ਅਤੇ ਵੀਲਚੇਅਰਾਂ ਦੇ ਵੰਡਣ ਦੇ ਨਾਲ ਨਾਲ  ਇਲਾਜ ਕਰਵਾਉਣ ਤੋਂ ਅਸਮੱਰਥ ਵਿਅਕਤੀਆਂ ਦੀ ਸਹਾਇਤਾ ਕੀਤੀ ਗਈ। ਇਸ ਮੈਂਗਾ ਕੈਂਪ ਦੌਰਾਨ ਉਪਕਾਰ ਚੈਰੀਟੇਬਲ ਟਰੱਸਟ, ਜੀਵਨ ਜਾਗ੍ਰਿਤੀ ਮੰਚ, ਸ਼ਹੀਦ ਭਗਤ ਸਿੰਘ ਸੋਸਾਇਟੀ ਅਤੇ ਆਦਰਸ਼ ਸੋਸ਼ਲ ਵੈਲਫੇਅਰ ਸੋਸਾਇਟੀ ਵੱਲੋਂ ਡਾਕਟਰ ਅਮਰਜੀਤ ਰਾਜੂ ਦਾ ਅਤੇ ਉਹਨਾਂ ਦੀ ਟੀਮ ਦਾ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਗਿਆ| 
ਇਸ ਮੌਕੇ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਬੈਂਸ,ਪ੍ਰੋਫੈਸਰ ਜਗਦੀਸ਼ ਰਾਏ,ਕਾਂਗਰਸ ਆਗੂ ਕੁਲਵਿੰਦਰ ਸਿੰਘ ਬਿੱਟੂ, ਅਤੇ ਡਾਕਟਰ ਲਖਵਿੰਦਰ ਕੁਮਾਰ ਲੱਕੀ ਨੇ ਰਾਜੂ ਬ੍ਰਦਰਜ ਵੈਲਫੇਅਰ ਸੋਸਾਇਟੀ ਦੀ ਸ਼ਲਾਘਾ ਕਰਦਿਆ ਕਿਹਾ ਕਿ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਕਿ ਅੰਗਹੀਣਾਂ ਅਤੇ ਲੋੜੀਂਦੇ ਵਿਅਕਤੀਆਂ ਦੀ ਮੱਦਦ ਕੀਤੀ ਜਾਵੇ। ਇਸ ਮੌਕੇ ਜਗਤਾਰ ਸਿੰਘ ਸਾਧੋਵਾਲ,ਪ੍ਰਿੰ ਬਿਕਰ ਸਿੰਘ, ਮਾਸਟਰ ਹੰਸਰਾਜ,ਉਗੇ ਸਮਾਜ਼ ਸੇਵਕ ਦਰਸ਼ਨ ਸਿੰਘ ਮੱਟੂ ਜੀ, ਬੀਬੀ ਸੁਬਾਸ਼ ਮੱਟੂ ਜੀ, ਦਵਿੰਦਰ ਕੁਮਾਰ ਮੁਖ ਸੰਪਾਦਕ ਪੈਗ਼ਾਮ-ਏ-ਜਗਤ, ਸੁਰਿੰਦਰ ਪਾਲ ਝੱਲ ਪ੍ਰਬੰਧਕੀ ਸੰਪਾਦਕ ਪੈਗ਼ਾਮ-ਏ-ਜਗਤ, ਭੁਪਿੰਦਰ ਸਿੰਘ ਰਾਣਾ, ਰੌਕੀ ਮੋਲਾ, ਪ੍ਰੀਤ ਪਾਰੋਵਾਲ, ਪ੍ਰੋ ਪੂਜਾ ਸ਼ਰਮਾਂ, ਜੋਗਿੰਦਰ ਪਾਲ ਹੈਪੀ, ਸਾਬਕਾ ਸਰਪੰਚ ਹਰਭਜਨ ਸਿੰਘ, ਸਾਬਕਾ ਸਰਪੰਚ ਮੇਜਰ ਸਿੰਘ, ਅਲਫਾਜ਼ ਰਾਜੂੂ ਸਮੇਤ ਮਾਨਯੋਗ ਸ਼ਖਸ਼ੀਅਤਾ ਹਾਜ਼ਰ ਸਨ।