ਖਾਲਸਾ ਕਾਲਜ ਮਾਹਿਲਪੁਰ ਵਿੱਚ ਸਾਇੰਸ ਵਿਭਾਗ ਵੱਲੋਂ ਐਕਸਟੈਂਸ਼ਨ ਲੈਕਚਰ ਕਰਵਾਇਆ ਗਿਆ

ਮਾਹਿਲਪੁਰ, 13 ਅਪਰੈਲ:- ਇਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਸਾਇੰਸ ਵਿਭਾਗਾਂ ਵੱਲੋਂ ਸਾਂਝੇ ਰੂਪ ਵਿੱਚ ਪੰਜਾਬ ਅਕੈਡਮੀ ਆਫ ਸਾਇੰਸ, ਪਟਿਆਲਾ ਦੇ ਸਹਿਯੋਗ ਨਾਲ ਅਣਵੰਡੇ ਦੇਸ਼ ਦੇ ਪਹਿਲੇ ਭਾਰਤੀ ਵਿਗਿਆਨੀ ਪ੍ਰੋਫੈਸਰ ਰੁਚੀ ਰਾਮ ਵਲੋਂ ਭਾਰਤੀ ਮਹਾਂਦੀਪ ਵਿੱਚ ਵਿਗਿਆਨ ਨੂੰ ਪਾਏ ਮੁੱਢਲੇ ਯੋਗਦਾਨ ਨੂੰ ਸਮਰਪਿਤ ਇੱਕ ਐਕਸਟੈਂਸ਼ਨ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਪ੍ਰੋਫੈਸਰ ਆਰ ਸੀ ਸੋਬਤੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਸਮਾਰੋਹ ਦੇ ਕਨਵੀਨਰ ਡਾ ਕੋਮਲ ਬੱਧਣ ਨੇ ਪ੍ਰੋ ਆਰ ਸੀ ਸੋਬਤੀ ਸਮੇਤ ਲੈਕਚਰ ਦੌਰਾਨ ਹਾਜ਼ਰ ਹੋਰ ਸ਼ਖਸੀਅਤਾਂ ਦੀ ਜਾਣ ਪਛਾਣ ਕਰਵਾਈ।

ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਅਤੇ ਉਪ ਪ੍ਰਿੰਸੀਪਲ ਅਰਾਧਨਾ ਦੁੱਗਲ ਨੇ ਫੁੱਲਾਂ ਦੇ ਗੁਲਦਸਤਿਆਂ ਨਾਲ ਹਾਜ਼ਰ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ। ਇਸ ਦੌਰਾਨ ਪ੍ਰਿੰ ਡਾ‌ ਪਰਵਿੰਦਰ ਸਿੰਘ ਨੇ ਪ੍ਰੋਫੈਸਰ ਆਰ ਸੀ ਸੋਬਤੀ ਸਮੇਤ ਪੰਜਾਬ ਅਕੈਡਮੀ ਆਫ ਸਾਇੰਸ ਦੇ ਪ੍ਰਧਾਨ ਪ੍ਰੋ ਤਰਲੋਕ ਸਿੰਘ ਅਤੇ ਹੋਰ ਅਹੁਦੇਦਾਰਾਂ ਲਈ ਸਵਾਗਤੀ ਸ਼ਬਦ ਸਾਂਝੇ ਕੀਤੇ। ਐਕਸਟੈਂਸ਼ਨ ਲੈਕਚਰ ਦੌਰਾਨ ਮੁੱਖ ਬੁਲਾਰੇ ਪ੍ਰੋਫੈਸਰ ਸੋਬਤੀ ਨੇ ਪੰਜਾਬ ਵਿੱਚ ਵਿਗਿਆਨ ਅਤੇ ਤਕਨਾਲੋਜੀ ਦੇ ਇਤਿਹਾਸ, ਵਰਤਮਾਨ ਅਤੇ ਭਵਿੱਖ ਸਬੰਧੀ ਆਪਣੇ ਮੁੱਲਵਾਨ ਵਿਚਾਰ ਪੇਸ਼ ਕੀਤੇ। ਉਨਾਂ ਪ੍ਰੋਫੈਸਰ ਰੁਚੀ ਰਾਮ ਸਾਹਨੀ ਦੇ ਅਣਵੰਡੇ ਭਾਰਤ ਦੇ ਸਮਾਜ ਵਿੱਚ ਲੋਕਾਂ ਅੰਦਰ ਵਿਗਿਆਨ ਦੀ ਚੇਤਨਾ ਭਰਨ ਦੇ ਉੱਦਮਾਂ ਦੀ ਵਿਸਤਾਰ ਨਾਲ ਵਿਆਖਿਆ ਕੀਤੀ। ਉਨ੍ਹਾਂ ਕਿਹਾ ਕਿ ਪ੍ਰੋਫੈਸਰ ਰੁਚੀ ਰਾਮ ਸਾਹਨੀ ਇੱਕ ਨਿਪੁੰਨ ਅਧਿਆਪਕ, ਮਾਹਿਰ ਵਿਗਿਆਨੀ ਅਤੇ ਸੁਤੰਤਰਤਾ ਸੰਗਰਾਮੀ ਵੀ ਸਨ ਜਿਨ੍ਹਾਂ ਨੇ ਆਪਣੇ ਲਗਭਗ 500 ਭਾਸ਼ਣਾਂ ਦੁਆਰਾ ਪੰਜਾਬ ਦੇ ਆਮ ਲੋਕਾਂ ਨੂੰ ਵਿਗਿਆਨ ਦੇ ਵਿਸ਼ੇ ਪ੍ਰਤੀ ਜਾਗਰੂਕ ਕਰਨ ਦੇ ਮੁੱਢਲੇ ਕਾਰਜ ਕੀਤੇ। ਉਨ੍ਹਾਂ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਮੌਜੂਦਾ ਦੌਰ ਅੰਦਰ ਆਰਟੀਫਿਸ਼ੀਅਲ ਇੰਟੈਲੀਜੈਂਸੀ ਦੇ ਵੱਧਦੇ ਪ੍ਰਭਾਵ ਦੇ ਫਿਕਰ ਵੀ ਸਾਂਝੇ ਕੀਤੇ। ਇਸ ਮੌਕੇ ਪੰਜਾਬ ਅਕੈਡਮੀ ਆਫ ਸਾਇੰਸ ਦੇ ਪ੍ਰਧਾਨ ਪ੍ਰੋ ਤਰਲੋਕ ਸਿੰਘ ਨੇ ਕਾਲਜ ਦੇ ਪ੍ਰਬੰਧਕਾਂ ਨੂੰ ਅਜਿਹੇ ਸਮਾਰੋਹ ਕਰਨ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਭਾਰਤੀ ਸਮਾਜ ਵਿੱਚ ਵਿਗਿਆਨ ਅਤੇ ਵਿਗਿਆਨਕ ਚੇਤਨਾ ਉੱਤੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਵਿਦਿਆਰਥੀਆਂ ਨਾਲ ਸਵਾਲ ਜਵਾਬ ਦਾ ਸੈਸ਼ਨ ਚਲਾਇਆ। ਇਸ ਮੌਕੇ ਕਾਲਜ ਦੇ ਪ੍ਰਬੰਧਕਾਂ ਵੱਲੋਂ ਹਾਜ਼ਰ ਬੁਲਾਰਿਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬ ਅਕੈਡਮੀ ਆਫ ਸਾਇੰਸ ਦੇ ਉਪ ਪ੍ਰਧਾਨ ਪ੍ਰੋਫੈਸਰ ਐੱਮ ਸੀ ਸਿੱਧੂ, ਡਾ ਨਿਰੰਜਨ ਸਿੰਘ ਡਾ ਬਿਮਲ ਮਹਿਤਾ ਸਮੇਤ ਫਿਜਿਕਸ,ਕੈਮਿਸਟਰੀ, ਮੈਥੇਮੈਟਿਕਸ ਅਤੇ ਬਾਓਲੋਜੀ ਦੇ ਅਧਿਆਪਕਾਂ ਵਿੱਚ ਡਾ ਆਰਤੀ ਸ਼ਰਮਾ, ਡਾ ਵਰਿੰਦਰ ਕੁਮਾਰ, ਪ੍ਰੋ ਰੋਹਿਤ‌ ਪੁਰੀ, ਪ੍ਰੋ ਦਵਿੰਦਰ ਠਾਕੁਰ, ਪ੍ਰੋ ਨਵਦੀਪ ਕੌਰ, ਪ੍ਰੋ ਅਪੂਰਵਾ, ਡਾ ਮੀਨਾਕਸ਼ੀ,ਪ੍ਰੋ ਸੁਖਵਿੰਦਰ ਸਿੰਘ, ਪ੍ਰੋ ਰਾਗਨੀ, ਪ੍ਰੋ ਰਮਨਦੀਪ ਕੌਰ ਸਮੇਤ ਸਬੰਧਤ ਵਿਸ਼ਿਆਂ ਦੇ ਅਨੇਕਾਂ ਵਿਦਿਆਰਥੀ ਹਾਜ਼ਰ ਸਨ।