ਰਣਜੋਧ ਸਿੰਘ ਹਡਾਣਾ ਵੱਲੋਂ ਪਟਿਆਲਾ ਦੇ ਦੋਵਾਂ ਬੱਸ ਅੱਡਿਆਂ ਦੀ ਅਚਨਚੇਤ ਚੈਕਿੰਗ

ਪਟਿਆਲਾ, 12 ਅਪ੍ਰੈਲ - ਪੀ ਆਰ ਟੀ ਸੀ ਦੇ ਚੇਅਰਮੈਨ ਅਤੇ "ਆਪ" ਦੇ ਸੂਬਾ ਸਕੱਤਰ ਰਣਜੋਧ ਸਿੰਘ ਹਡਾਣਾ ਵੱਲੋਂ ਉੱਚ ਅਧਿਕਾਰੀਆਂ ਸਮੇਤ ਨਵੇਂ ਅਤੇ ਪੁਰਾਣੇ ਬੱਸ ਅੱਡੇ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਉਨਾਂ ਨਾਲ ਮਹਿਕਮੇ ਦੇ ਐਮ ਡੀ ਰਵਿੰਦਰ ਸਿੰਘ, ਪਟਿਆਲਾ ਡਿੱਪੂ ਦੇ ਜਨਰਲ ਮੈਨੇਜਰ ਅਮਨਵੀਰ ਸਿੰਘ ਟਿਵਾਣਾ, ਐਕਸੀਅਨ ਜਤਿੰਦਰ ਗਰੇਵਾਲ ਅਤੇ ਹੋਰ ਅਧਿਕਾਰੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।

ਜਾਣਕਾਰੀ ਦਿੰਦਿਆਂ ਚੇਅਰਮੈਨ ਹਡਾਣਾ ਨੇ ਕਿਹਾ ਕਿ ਚੈਕਿੰਗ ਦੌਰਾਨ ਬੱਸ ਅੱਡੇ ਵਿਖੇ ਸਾਫ ਸਫਾਈ, ਪੀਣ ਵਾਲੇ ਪਾਣੀ ਅਤੇ ਹੋਰ ਕੰਮਾਂ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਪਾਈਆਂ ਗਈਆਂ ਖਾਮੀਆਂ ਨੂੰ ਜਲਦ ਦਰੁੱਸਤ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਬੱਸ ਅੱਡੇ ਵਿਖੇ ਲੋਕਾਂ ਨੂੰ ਧੁੱਪ ਤੋਂ ਬਚਾਉਣ ਲਈ ਫਿਲਹਾਲ ਆਰਜੀ ਟੈਂਟ ਲਗਾਉਣ ਦੇ ਨਿਰਦੇਸ਼ ਵੀ ਦਿੱਤੇ ਗਏ। ਉਨਾਂ ਕਿਹਾ ਕਿ ਕੁਝ ਸਮਾਂ ਪਹਿਲਾ ਮਹਿਕਮੇ ਵੱਲੋਂ ਪੱਕਾ ਸ਼ੈੱਡ ਬਣਾਉਣ ਦਾ ਆਰਡਰ ਦਿੱਤਾਂ ਜਾ ਚੁੱਕਾ ਸੀ ਪਰ ਕਿਸੇ ਕਾਰਨ ਕੁਝ ਸਮੇਂ ਦੀ ਦੇਰੀ ਹੋਣ ਕਰਕੇ ਫਿਲਹਾਲ ਬਣਦਾ ਹੱਲ ਕੀਤੇ ਜਾਣ ਦੇ ਨਿਰਦੇਸ਼ ਦਿੱਤੇ ਜਾ ਚੁੱਕੇ ਹਨ।
ਹੋਰ ਬੋਲਦਿਆਂ ਚੇਅਰਮੈਨ ਹਡਾਣਾ ਨੇ ਕਿਹਾ ਕਿ ਮਹਿਕਮੇਂ ਵਿਚਲੀਆਂ ਬੱਸਾਂ ਦੀ ਸਮੇਂ ਸਿਰ ਮੈਨਟੀਨੈਂਸ ਅਤੇ ਹੋਰ ਸਾਂਭ ਸੰਭਾਲ ਲਈ ਮਹਿਕਮੇ ਦੀ ਪਰਸ਼ੂਰਾਮ ਚੌਕ ਵਿਖੇ ਬਣੀ ਪੁਰਾਣੀ ਵਰਕਸ਼ਾਪ ਨੂੰ ਬਦਲ ਕੇ ਨਵੇਂ ਬੱਸ ਅੱਡੇ ਦੇ ਨਾਲ ਪਈ ਜਗ੍ਹਾ ਵਿੱਚ ਲਿਆਂਦਾ ਜਾ ਰਿਹਾ ਹੈ ਜਿਸ ਦੀ ਤਿਆਰੀ ਵੀ ਲਗਭਗ ਮੁਕੰਮਲ ਹੈ।
ਹਡਾਣਾ ਨੇ ਕਿਹਾ ਕਿ ਨਵੀਂ ਵਰਕਸ਼ਾਪ ਵਿੱਚ ਪਹਿਲਾਂ ਨਾਲੋਂ ਨਵੀਂ ਤਕਨੀਕ ਦੀ ਮਸ਼ੀਨਰੀ ਨਾਲ ਰਿਪੇਅਰ ਕੀਤੀ ਜਾਵੇਗੀ। ਇਸ ਜਗ੍ਹਾ 'ਤੇ ਕੰਡਕਟਰਾਂ ਦੇ ਆਰਾਮ ਕਰਨ ਲਈ ਕਮਰਿਆਂ ਦੀ ਸਹੂਲਤ ਵੀ ਰੱਖੀ ਜਾ ਰਹੀ ਹੈ। ਪੁਰਾਣੇ ਬੱਸ ਅੱਡੇ ਪੁੱਜੇ ਚੇਅਰਮੈਨ ਹਡਾਣਾ ਨੇ ਕਿਹਾ ਕਿ ਪੁਰਾਣੇ ਬੱਸ ਅੱਡੇ ਨੂੰ ਪਹਿਲਾਂ ਨਾਲੋਂ ਬਿਹਤਰ ਬਨਾਉਣ ਅਤੇ  ਲੋਕਾਂ ਦੀ ਸਹੂਲਤ ਲਈ ਸਬੰਧਤ ਕੰਮ ਜਲਦ ਨੇਪਰੇ ਚਾੜਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਲੋਕਾਂ ਲਈ ਪੀਣ ਵਾਲੇ ਪਾਣੀ, ਸਫਾਈ ਅਤੇ ਹੋਰ ਪ੍ਰਬੰਧਾਂ ਨੂੰ ਸਚਾਰੂ ਢੰਗ ਨਾਲ ਚਲਾਉਣ ਅਤੇ ਖਾਸ ਕਰ ਲੋਕਾਂ ਵੱਲੋਂ ਮਿਲੇ ਸੁਝਾਆਂ ਦੇ ਆਧਾਰ 'ਤੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ।