ਚੰਡੀਗੜ੍ਹ ਰੋਡ ਕਿਲਾ ਬਰੂਨ ਚੱਕੀ ਤੇ 12 ਅਪ੍ਰੈਲ ਨੂੰ ਲੱਗੇਗਾ ਛੋਲੇ ਪੂਰੀਆਂ ਦਾ ਲੰਗਰ
ਮਾਹਿਲਪੁਰ, (10 ਅਪ੍ਰੈਲ ) ਵਿਸਾਖੀ ਦੇ ਮੌਕੇ ਗੁਰੂਧਾਮਾਂ ਦੇ ਦਰਸ਼ਨ ਕਰਨ ਜਾ ਰਹੀਆਂ ਸੰਗਤਾਂ ਵਾਸਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਚੰਡੀਗੜ੍ਹ ਰੋਡ ਕਿਲਾ ਬਰੂਨ ਚੱਕੀ ਤੇ 12 ਅਪ੍ਰੈਲ ਦਿਨ ਸ਼ੁਕਰਵਾਰ ਨੂੰ ਛੋਲੇ ਪੂਰੀਆਂ ਦਾ ਲੰਗਰ ਲਗਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਮਹਾਵੀਰ ਸਿੰਘ ਤਾਜੇਵਾਲ ਨੇ ਦੱਸਿਆ ਕਿ ਸਾਨੂੰ ਧਾਰਮਿਕ ਤਿਉਹਾਰ ਸਭਨਾਂ ਨੂੰ ਰਲਮਿਲ ਕੇ ਮਨਾਉਣੇ ਚਾਹੀਦੇ ਹਨ। ਇਸ ਮੌਕੇ ਉਨਾਂ ਖਾਲਸਾ ਸਾਜਨਾ ਦਿਵਸ ਦੀ ਸਮੂਹ ਸੰਗਤਾਂ ਨੂੰ ਵਧਾਈ ਵੀ ਦਿੱਤੀ। ਇਲਾਕਾ ਨਿਵਾਸੀ ਸੰਗਤਾਂ ਨੂੰ ਉਹਨਾਂ ਇਸ ਸਮਾਗਮ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਬੇਨਤੀ ਕੀਤੀ।