ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਸ਼ਰਧਾਲੂਆਂ ਦਾ 35ਵਾਂ ਜੱਥਾ ਕਰਤਾਰਪੁਰ (ਪਾਕਿ:) ਵਿਖੇ 11 ਅਪ੍ਰੈਲ ਨੂੰ ਹੋਵੇਗਾ ਨਤਮਸਤਕ।

ਨਵਾਂਸ਼ਹਿਰ - ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵਲੋਂ ਕਰਤਾਰਪੁਰ ਸਾਹਿਬ (ਪਾਕਿ:) ਦੀ ਯਾਤਰਾ ਲਈ ਸੇਵਾ ਨਿਰੰਤਰ ਜਾਰੀ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਪੁਰ ਸਾਹਿਬ ਦੇ ਦਰਸ਼ਨਾਂ ਲਈ ਸੁਸਾਇਟੀ ਵਲੋ 35ਵਾਂ ਜੱਥਾ ਭਲਕੇ (ਮਿਤੀ 11 ਅਪ੍ਰੈਲ ਨੂੰ) ਰਵਾਨਾ ਹੋਵੇਗਾ।

ਨਵਾਂਸ਼ਹਿਰ - ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵਲੋਂ ਕਰਤਾਰਪੁਰ ਸਾਹਿਬ (ਪਾਕਿ:) ਦੀ ਯਾਤਰਾ ਲਈ ਸੇਵਾ ਨਿਰੰਤਰ ਜਾਰੀ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਪੁਰ ਸਾਹਿਬ  ਦੇ ਦਰਸ਼ਨਾਂ ਲਈ ਸੁਸਾਇਟੀ ਵਲੋ 35ਵਾਂ ਜੱਥਾ ਭਲਕੇ (ਮਿਤੀ 11 ਅਪ੍ਰੈਲ ਨੂੰ) ਰਵਾਨਾ ਹੋਵੇਗਾ। 
ਇਹ ਜਾਣਕਾਰੀ ਸਾਂਝੀ ਕਰਦੇ ਹੋਏ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਮਹੀਨੇ ਤੋਂ ਸਕੂਲੀ ਬੱਚਿਆਂ ਦੀ ਪ੍ਰੀਖਿਆਵਾਂ ਖਤਮ ਹੋਣ ਅਤੇ ਐਨ ਆਰ ਆਈ ਪਰਿਵਾਰਾਂ ਦੀ ਵੱਧ ਰਹੀ ਆਮਦ ਕਾਰਣ ਸ੍ਰੀ ਕਰਤਾਰਪੁਰ ਸਾਹਿਬ ਯਾਤਰਾ ਲਈ ਰੋਜਾਨਾ ਹੀ ਸ਼ਰਧਾਲੂ ਗੁਰੂ ਨਾਨਕ ਮਿਸ਼ਨ ਸੁਵਿਧਾ ਕੇਂਦਰ ਰਾਹੀਂ ਆਪਣੇ ਡਾਕੂਮੈਂਟਸ ਤਿਆਰ ਕਰਵਾ ਰਹੇ ਹਨ। ਇਸ ਤੋਂ ਪਹਿਲਾਂ ਸੁਸਾਇਟੀ ਵਲੋਂ ਮਾਰਚ ਮਹੀਨੇ ਵਿਚ ਵੀ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਲਈ ਸੁਸਾਇਟੀ ਵਲੋਂ ਪੰਜ ਜੱਥੇ ਭੇਜੇ ਗਏ ਸਨ। ਪਿਛਲੇ ਦੋ ਸਾਲਾਂ ਦੌਰਾਨ ਹੁਣ ਤੱਕ 34 ਜੱਥੇ ਡੇਰਾ ਬਾਬਾ ਟਰਮੀਨਲ ਰਾਹੀਂ ਇਸ ਮੁਕੱਦਸ ਅਸਥਾਨ ਦੇ ਦਰਸ਼ਨ ਕਰ ਚੁੱਕੇ ਹਨ ਅਤੇ 51 ਸ਼ਰਧਾਲੂਆਂ ਦਾ 35ਵਾਂ ਜੱਥਾ ਕਲ (ਮਿਤੀ 11 ਅਪ੍ਰੈਲ 2024) ਨੂੰ ਨਤਮਸਤਕ ਹੋਣ ਲਈ ਰਵਾਨਾ ਹੋ ਰਿਹਾ ਹੈ। ਉਨਾਂ ਦੱਸਿਆ ਕਿ ਇਹ ਜੱਥਾ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਦਫਤਰ ਤੋਂ ਸਵੇਰੇ ਚਾਰ ਵੱਜੇ ਬੱਸ ਰਾਹੀਂ ਰਵਾਨਾ ਹੋਵੇਗਾ। ਗੁਰਦੁਆਰਾ ਬਾਬਾ ਬਕਾਲਾ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਇਹ ਜੱਥਾ ਕਰਤਾਰਪੁਰ ਸਾਹਿਬ ਕਾਰੀਡੋਰ ਰਾਹੀਂ ਪਾਕਿਸਤਾਨ ਵਿਖੇ ਦਾਖਲ ਹੋਵੇਗਾ। ਸ੍ਰੀ ਕਰਤਾਰਪੁਰ ਸਾਹਿਬ ਵਿਖੇ ਦਰਸ਼ਨ ਕਰਨ ਤੋਂ ਬਾਅਦ ਸੰਗਤਾਂ ਸ਼ਾਮ ਨੂੰ ਵਾਪਿਸ ਪਰਤ ਆਉਣਗੀਆਂ। ਇਸ ਜੱਥੇ  ਵਿਚ ਨਵਾਂਸ਼ਹਿਰ ਤੋਂ ਇਲਾਵਾ ਬੰਗਾ, ਮੋਰਾਂਵਾਲੀ, ਮਹਿਤਪੁਰ ਉਲੱਦਣੀ, ਸ਼ੇਖੂਪੁਰ,  ਸੋਨਾ, ਦੇਨੋਵਾਲ, ਲੰਗੜੋਆ, ਕਾਜਮਪੁਰ, ਕੌਲਗੜ, ਲਾਲਪੁਰ,  ਕਰਿਆਮ, ਦੌਲਤਪੁਰ, ਰਾਮਪੁਰ ਬਿਰਲੋਂ ਅਤੇ  ਸਿਆਣਾ ਆਦਿਕ ਤੋਂ ਹੋਰ ਸੰਗਤਾਂ ਵੀ ਸ਼ਾਮਲ ਹੋਣਗੀਆਂ।
ਉਨਾਂ ਦੱਸਿਆ ਕਿ ਸੋਸਾਇਟੀ ਵਲੋਂ ਇਸ ਤੋਂ ਅਗਲਾ ਜੱਥਾ 30 ਅਪ੍ਰੈਲ ਨੂੰ ਭੇਜਿਆ ਜਾਵੇਗਾ ਅਤੇ 37ਵੇਂ ਜੱਥੇ ਦੀ ਬੁਕਿੰਗ 15 ਮਈ ਲਈ ਕੀਤੀ ਜਾ ਰਹੀ ਹੈ।
ਇਸ ਮੌਕੇ ਉਨਾ ਨਾਲ ਬਲਵੰਤ ਸਿੰਘ ਸੋਇਤਾ, ਜਗਦੀਪ ਸਿੰਘ, ਜਸਵਿੰਦਰ ਸਿੰਘ ਸੈਣੀ, ਤਰਲੋਚਨ ਸਿੰਘ ਖਟਕੜ ਕਲਾਂ, ਕੁਲਜੀਤ ਸਿੰਘ ਖਾਲਸਾ, ਗਿਆਨ ਸਿੰਘ,  ਮਹਿੰਦਰ ਸਿੰਘ ਜਾਫਰਪੁਰ ਅਤੇ ਹੋਰ ਮੈਂਬਰ ਵੀ ਮੌਜੂਦ ਸਨ।