ਗੁਰੂ ਕੀ ਰਸੋਈ ਨਵਾਂਸ਼ਹਿਰ ਵੱਲੋ ਅੱਜ ਤੋਂ ਪਿੰਡ ਭੂਤਾਂ ਵਿਖੇ ਬੀਬੀਆਂ ਅਤੇ ਬੱਚਿਆਂ ਵਾਸਤੇ ਮੁਫਤ ਸਿਲਾਈ ਸੈਂਟਰ ਅਰੰਭ ਕੀਤਾ ਗਿਆ

ਨਵਾਂਸ਼ਹਿਰ - ਗੁਰੂ ਕੀ ਰਸੋਈ ਨਵਾਂਸ਼ਹਿਰ ਵੱਲੋ ਅੱਜ ਤੋਂ ਪਿੰਡ ਭੂਤਾਂ ਵਿਖੇ ਬੀਬੀਆਂ ਅਤੇ ਬੱਚਿਆਂ ਵਾਸਤੇ ਮੁਫਤ ਸਿਲਾਈ ਸੈਂਟਰ ਅਰੰਭ ਕੀਤਾ ਗਿਆ ਹੈ| ਇਹ ਸੇਵਾ ਗੁਰੂ ਕੀ ਰਸੋਈ ਪ੍ਰੀਵਾਰ ਦੇ NRI ਗੁਰੂ ਪਿਆਰਿਆ ਦੇ ਸਹਿਯੋਗ ਨਾਲ ਅਰੰਭ ਕੀਤੀ ਗਈ ਹੈ|

ਨਵਾਂਸ਼ਹਿਰ ਦੇ ਆਸ ਪਾਸ ਲਗਦੇ ਪਿੰਡਾ ਵਿੱਚੋ ਰੋਜਾਨਾ ਗੁਰੂ ਕੀ ਰਸੋਈ ਤੋ ਗੱਡੀ ਰਾਹੀਂ ਸਲਾਈ ਸੈਂਟਰ ਲਿਜਾਣ ਤੇ ਵਾਪਿਸ ਲੇ ਕੇ ਆਉਣ ਦਾ ਇੰਤਜ਼ਾਮ ਕੀਤਾ ਗਿਆ ਹੈ|  ਜੇਕਰ ਬੱਚੀਆਂ ਜਾਂ ਬੀਬੀਆ ਸਿਲਾਈ ਸਿਖਣ ਲਈ ਚਾਹਵਾਨ ਹੋਣ ਤਾਂ ਉਹ ਗੁਰੂ ਕੀ ਰਸੋਈ ਨਾਮ ਦਰਜ ਕਰਾ ਸਕਦੇ ਹਨ| ਸੈਂਟਰ ਸ਼ੁਰੂ ਹੋਣ ਦਾ ਸਮਾਂ ਬਾਅਦ ਦੁਪਹਿਰ 3 ਵਜੇ ਤੋਂ 5 ਵਜੇ ਹੈ| ਗੁਰੂ ਕੀ ਰਸੋਈ ਤੋ ਗੱਡੀ 2.30 ਵਜੇ ਰੋਜ਼ਾਨਾ ਚਲੇਗੀ ਸੋ ਸੁਨਿਹਰੀ ਮੌਕਾ ਹੈ ਲਾਭ ਉਠਾਓ|