ਬਲਾਕ ਪੱਧਰੀ ਕਰਾਟੇ ਮੁਕਾਬਲਿਆ ਵਿੱਚ ਧਮਾਈ ਸਕੂਲ ਦੀਆਂ ਵਿਦਿਆਰਥਣਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਗੜਸ਼ੰਕਰ,6 ਫਰਵਰੀ- ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਣੀ ਲਕਸ਼ਮੀ ਬਾਈ ਆਤਮ ਸੁਰੱਖਿਆ ਦੇ ਤਹਿਤ ਬਲਾਕ ਪੱਧਰੀ ਕਰਾਟੇ ਟੂਰਨਾਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋਵਾਲ ਬੀਹੜਾਂ ਵਿਖੇ ਕਰਵਾਏ ਮੁਕਾਬਲਿਆ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਈ ਦੀਆਂ ਵਿਦਿਆਰਥਣਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ।

3ਅੱਜ ਸਕੂਲ ਸਟਾਫ ਵੱਲੋਂ ਇਹਨਾ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆ ਸਕੂਲ ਪ੍ਰਿੰਸੀਪਲ ਪੂਨਮ ਸ਼ਰਮਾ ਅਤੇ ਖੁਸ਼ਵਿੰਦਰ ਕੌਰ ਡੀਪੀਈ ਨੇ ਦੱਸਿਆ ਕਿ ਇਹਨਾਂ ਮੁਕਾਬਲਿਆ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਈ ਦੀ ਕੋਮਲ ਜਮਾਤ ਨੌਵੀਂ ਨੇ 45+ ਕਿਲੋ ਭਾਰ ਵਿੱਚ ਗੋਲਡ ਮੈਡਲ(ਪਹਿਲਾ ਸਥਾਨ), ਸੰਜਨਾ ਜਮਾਤ ਨੌਵੀਂ ਨੇ - 45 ਕਿਲੋ ਭਾਰ ਵਿੱਚ ਦੂਜਾ ਸਥਾਨ, ਰੁਖਸਾਰ ਜਮਾਤ ਨੌਵੀਂ ਨੇ - 35 ਕਿਲੋ ਭਾਰ ਵਿੱਚ ਤੀਜਾ ਸਥਾਨ, ਪ੍ਰੀਤੀ ਜਮਾਤ ਗਿਆਰਵੀਂ ਨੇ 50+ ਕਿਲੋ ਵਿੱਚ ਦੂਜਾ ਸਥਾਨ ਅਤੇ ਸਿਮਰਨ ਜਮਾਤ ਗਿਆਰਵੀਂ ਨੇ -50 ਕਿਲੋ ਭਾਰ ਵਿੱਚ ਤੀਜਾ ਸਥਾਨ ਹਾਸਲ ਕੀਤਾ।
ਵਿਦਿਆਰਥਣਾਂ ਨੂੰ ਸਨਮਾਨਿਤ ਕਰਨ ਸਮੇਂ ਮੁਕੇਸ਼ ਕੁਮਾਰ, ਕੁਲਵਿੰਦਰ ਕੌਰ,ਜਸਵੀਰ ਸਿੰਘ,ਪਰਮਜੀਤ ਸਿੰਘ, ਬਲਕਾਰ ਸਿੰਘ ਮਘਾਣੀਆ, ਦੀਪਕ ਕੋਸ਼ਲ,ਕਮਲਜੀਤ ਕੌਰ, ਸੀਮਾ,ਮਧੂ ਸੰਬਿਆਲ,ਕੰਪਲੈਕਸ ਮੈਨੇਜਰ ਸੁਰਿੰਦਰ ਕੁਮਾਰ ਆਦਿ ਹਾਜ਼ਰ ਸਨ।