ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸੇਵਾ ਸੁਸਾਇਟੀ ਨੇ ਮਹੀਨਾਵਾਰ ਗੁਰਮਤਿ ਸਮਾਗਮ ਕਰਵਾਇਆ

ਮਾਹਿਲਪੁਰ, 29 ਜੂਨ- ਸਾਹਿਬਜਾਦਾ ਅਜੀਤ ਸਿੰਘ ਸੇਵਾ ਸੋਸਾਇਟੀ ਵਲੋਂ ਮਹੀਨਾਵਾਰ ਗੁਰਮਤਿ ਸਮਾਗਮ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਸਰਹਾਲਾ ਖੁਰਦ ਵਿਖੇ ਕਰਵਾਏ ਗਏ। ਇਸ ਸਮੇਂ ਭਾਈ ਬਲਵੀਰ ਸਿੰਘ ਖਾਲਸਾ ਮਨੋਲੀਆ ਦੇ ਕੀਰਤਨੀ ਜਥੇ ਨੇ ਕੀਰਤਨ ਕੀਤਾ। ਭਾਈ ਪਰਗਟ ਸਿੰਘ ਮੁਦਕੀ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਅਤੇ ਸ਼ਹੀਦੀ ਵਾਰੇ ਬਹੁਤ ਵਿਸਤਾਰ ਨਾਲ ਚਾਨਣਾ ਪਾਇਆ।

ਇਸ ਮੌਕੇ ਗੁਰਦੁਆਰਾ ਬਿਭੋਰ ਸਾਹਿਬ ਵਿਖੇ ਬੱਚਿਆਂ ਦੇ ਗੁਰਮਤਿ ਕੈਂਪ ਵਿੱਚ ਸਹਿਯੋਗ ਦੇਣ  ਵਾਲੇ ਪੁਰਾਣੇ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਸਰਦਾਰ ਗੁਰਦੇਵ ਸਿੰਘ ਸਰਪੰਚ ਮਨੋਲੀਆ, ਕੁਲਵੰਤ ਸਿੰਘ,  ਲੱਖਾ ਸਿੰਘ ਗੋਂਦਪੁਰ, ਸੋਹਣ ਸਿੰਘ ਦਾਦੂਵਾਲ, ਮਾਸਟਰ ਜਗਜੀਤ ਗਨੇਸ਼ਪੁਰ, ਪ੍ਰਿੰਸੀਪਲ ਰੁਪਿੰਦਰ ਸਿੰਘ ਲੋਟਸ ਸਕੂਲ ਮਾਹਿਲਪੁਰ, ਗੁਰਪ੍ਰੀਤ ਸਿੰਘ ਜੇਜੋ, ਸਤਨਾਮ ਸਿੰਘ ਲਕਸੀਆ, ਨਵਪ੍ਰੀਤ ਸਿੰਘ ਚੱਕ ਕਟਾਰੂ ਸਮੇਤ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। 
ਇਸ ਮੌਕੇ ਬੱਚਿਆਂ ਦੇ ਘਰ ਵਾਲਿਆ ਓਂਕਾਰ ਸਿੰਘ, ਸਤਵੀਰ ਸਿੰਘ, ਜਸਵੀਰ ਕੌਰ ਥਪਲ, ਅਮਰਜੀਤ ਸਿੰਘ ਕੂਕੋਵਾਲ, ਗੁਰਪ੍ਰੀਤ ਸਿੰਘ ਅਜਨੋਹਾ, ਗੁਰਦੀਪ ਸਿੰਘ ਸਰਪੰਚ ਸਾਹਿਬ ਦਿਹਾਣਾ ਦਾ ਸਨਮਾਨ ਕੀਤਾ ਗਿਆ। ਸੰਗਤ ਦਾ ਧੰਨਵਾਦ ਜਥੇਦਾਰ ਹਰਬੰਸ ਸਿੰਘ ਸਰਹਾਲਾ ਨੇ ਕੀਤਾ। ਇਸ ਮੌਕੇ ਪਿੰਡ ਸਰਾਹਾਲਾਪੁਰ ਦੇ ਸਰਪੰਚ ਸੁਖਵਿੰਦਰ ਸਿੰਘ, ਜਸਵੀਰ ਸਿੰਘ ਪੰਚ,ਗੁਰਿੰਦਰ ਸਿੰਘ ਪੰਚ, ਗੁਰਜਿੰਦਰ ਸਿੰਘ ਗੋਗਾ, ਧਿਆਨ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।