पहली बार पटियाला की आठ सांस्कृतिक संस्थाओं के 40 कलाकारों ने बेहतरीन प्रस्तुति दी

ਪਟਿਆਲਾ, 29 ਮਾਰਚ - ਸੰਗੀਤ ਪ੍ਰੇਮੀ ਤੇ ਰਾਇਲ ਪਟਿਆਲਾ ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਬਰਿੰਦਰ ਸਿੰਘ ਖੁਰਲ ਦੀ ਅਗਵਾਈ ਹੇਠ ਅੱਠ ਸਭਿਆਚਾਰਕ ਸੰਸਥਾਵਾਂ ਦਾ ਸਾਂਝਾ ਸੰਗੀਤਕ ਪ੍ਰੋਗਰਾਮ ਆਯੋਜਿਤ ਕਰਕੇ ਪਟਿਆਲਾ ਦੇ ਸੰਗੀਤ ਇਤਿਹਾਸ ਵਿੱਚ ਇੱਕ ਨਵੀਂ ਪਿਰਤ ਪਾਈ, ਜਿਸਦਾ ਸੰਗੀਤ ਪ੍ਰੇਮੀਆਂ ਤੇ ਦਰਸ਼ਕਾਂ ਨੇ ਭਰਵਾਂ ਸਵਾਗਤ ਕੀਤਾ।

ਪਟਿਆਲਾ, 29 ਮਾਰਚ - ਸੰਗੀਤ ਪ੍ਰੇਮੀ ਤੇ ਰਾਇਲ ਪਟਿਆਲਾ ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਬਰਿੰਦਰ ਸਿੰਘ ਖੁਰਲ ਦੀ ਅਗਵਾਈ ਹੇਠ ਅੱਠ ਸਭਿਆਚਾਰਕ ਸੰਸਥਾਵਾਂ ਦਾ ਸਾਂਝਾ ਸੰਗੀਤਕ ਪ੍ਰੋਗਰਾਮ ਆਯੋਜਿਤ ਕਰਕੇ ਪਟਿਆਲਾ ਦੇ ਸੰਗੀਤ ਇਤਿਹਾਸ ਵਿੱਚ ਇੱਕ ਨਵੀਂ ਪਿਰਤ ਪਾਈ, ਜਿਸਦਾ ਸੰਗੀਤ ਪ੍ਰੇਮੀਆਂ ਤੇ ਦਰਸ਼ਕਾਂ ਨੇ ਭਰਵਾਂ ਸਵਾਗਤ ਕੀਤਾ। ਰਾਇਲ ਪਟਿਆਲਾ ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਤੋਂ ਇਲਾਵਾ ਰਾਮਗੜ੍ਹੀਆ ਕਲਚਰਲ ਐਂਡ ਵੈਲਫ਼ੇਅਰ ਕੌਂਸਲ ਪਟਿਆਲਾ, ਝਨਕਾਰ ਕਲਚਰਲ ਐਂਡ ਮਿਊਜ਼ੀਕਲ ਫੋਰਮ, ਰਿਆਜ਼ ਮਿਊਜ਼ੀਕਲ ਗਰੁੱਪ, ਰਾਮ ਸੰਗੀਤ ਸਭਾ, ਕਿਸ਼ੋਰ ਕੁਮਾਰ ਫੈਨਜ਼ ਕਲੱਬ, ਐਲੀਟ ਮਿਊਜ਼ੀਕਲ ਲਵਰਜ਼ ਕਲੱਬ ਤੇ ਨਗਮਾ ਸਿੰਗਿੰਗ ਪਲੈਨੇਟ ਸੰਗਰੂਰ ਦੇ ਕਰੀਬ 40 ਗਾਇਕ ਕਲਾਕਾਰਾਂ ਨੇ ਇੱਕ ਤੋਂ ਇੱਕ ਵਧ ਕੇ ਗੀਤਾਂ ਦੀ ਬਿਹਤਰੀਨ ਪੇਸ਼ਕਾਰੀ ਦਿੱਤੀ। ਪੁਰਾਣੇ ਤੇ ਨਵੇਂ ਗੀਤਾਂ ਨੂੰ ਜਿਨ੍ਹਾਂ ਕਲਾਕਾਰਾਂ ਨੇ ਆਪਣੀ ਆਵਾਜ਼ ਦਿੱਤੀ, ਉਨ੍ਹਾਂ ਵਿੱਚ ਬਰਿੰਦਰ ਸਿੰਘ ਖੁਰਲ ਤੋਂ ਇਲਾਵਾ ਰਾਜੀਵ ਵਰਮਾ, ਪਰਮਜੀਤ ਸਿੰਘ ਪਰਵਾਨਾ, ਬਿਮਲ ਕੁਮਾਰ ਗਾਬਾ, ਲਖਬੀਰ ਸਿੰਘ, ਪ੍ਰਵੀਨ ਸਿੰਘ, ਡਾ. ਬ੍ਰਜੇਸ਼ ਮੋਦੀ, ਪਵਨ ਆਹੂਜਾ, ਰਾਜੇਸ਼ ਪੰਚੋਲੀ, ਨਰਿੰਦਰ ਅਰੋੜਾ-ਰਣਦੀਪ ਅਰੋੜਾ, ਪਰਮਜੀਤ ਕੌਰ, ਗਿਆਨ ਸਿੰਘ, ਅੰਮ੍ਰਿਤਾ ਸਿੰਘ, ਪਵਨ ਕਾਲੀਆ-ਸੁਨੀਤਾ ਕਾਲੀਆ, ਸੁਸ਼ੀਲ ਕੁਮਾਰ, ਲਲਿਤ ਛਾਬੜਾ, ਰੋਹਿਤ ਸ਼ੁਕਲਾ, ਅਰਵਿੰਦਰ ਕੌਰ, ਡਾ. ਜੇ. ਐਸ. ਪਰਵਾਨਾ ਤੇ ਡਾ. ਹਰਜਿੰਦਰ ਕੌਰ ਪਰਵਾਨਾ , ਰੂਬੀ ਕਪੂਰ, ਪ੍ਰੇਮ ਸੇਠੀ, ਭਗਵਾਨ ਦਾਸ ਗੁਪਤਾ, ਭੁਪਿੰਦਰ ਸਿੰਘ, ਅਸ਼ੋਕ ਬਾਂਸਲ, ਅਭਿਜੀਤ, ਡਾ. ਰਾਕੇਸ਼ ਅਰੋੜਾ, ਡਾ. ਅਨੂ, ਕਿਰਨ ਸੂਰੀ, ਡਾ. ਇੰਦਰਜੀਤ ਸਿੰਘ ਸ਼ਾਮਲ ਸਨ। ਅੰਮ੍ਰਿਤਾ ਸਿੰਘ ਨੇ ਹਰ ਵਾਰ ਵਾਂਗ ਮੰਚ ਸੰਚਾਲਨ ਬਾਖ਼ੂਬੀ ਨਿਭਾਇਆ। ਇਸ ਮੌਕੇ ਹਾਜ਼ਰ ਨਾਮਵਰ ਸ਼ਖ਼ਸੀਅਤਾਂ ਵਿੱਚ ਕਰਨਲ (ਰਿਟਾਇਰਡ) ਸੁਰਿੰਦਰ ਸਿੰਘ ਤੇ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਸ਼ਾਮਲ ਸਨ।