ਰਿਪੋਰਟਰ ਦੀ ਮਦਦ ਨਾਲ ਪੀ. ਪੀ. ਸੀ. ਬੀ. ਨੇ ਕੀਤੀ ਚਾਈਨਾ ਡੋਰ ਬ੍ਰਾਮਦ

ਪਟਿਆਲਾ, 7 ਜਨਵਰੀ- ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ ਪੀ ਸੀ ਬੀ) ਵੱਲੋਂ ਪਾਬੰਦੀਸ਼ੁਦਾ ਚੀਨੀਡੋਰ/ ਮਾਂਜਾ/ ਨਾਈਲੋਨ/ਸਿੰਥੈਟਿਕ ਧਾਗੇ ਦੀ ਵਰਤੋਂ ਨਾ ਕਰਨ ਦੇ ਪ੍ਰਕਾਸ਼ਿਤ ਅਖ਼ਬਾਰੀ ਇਸ਼ਤਿਹਾਰ ਪ੍ਰਤੀ ਹੁੰਗਾਰਾ ਭਰਦੇ ਹੋਏ ਇੱਕ ਰਿਪੋਰਟਰ ਦੀ ਮਦਦ ਨਾਲ ਦੀਪ ਨਗਰ ਦੇ ਵਿਅਕਤੀਆਂ ਤੋਂ ਵੱਡੀ ਮਾਤਰਾ ਵਿੱਚ ਪਾਬੰਦੀਸ਼ੁਦਾ ਚਾਈਨਾ ਡੋਰ ਬ੍ਰਾਮਦ ਕੀਤੀ ਹੈ।

 ਇਨ੍ਹਾਂ ਵਿਚ ਸੋਨੂੰ ਕੁਮਾਰ ਵੀ ਸ਼ਾਮਿਲ ਹੈ, ਜਿਸਦੇ ਘਰ ਦੀ ਤਲਾਸ਼ੀ ਦੌਰਾਨ 330 ਗੱਟੇ ਚਾਈਨਾ ਡੋਰ ਦੇ ਬ੍ਰਾਮਦ ਹੋਏ। ਸੋਨੂੰ ਕੁਮਾਰ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਚਾਈਨਾ ਡੋਰ ਦੇ ਸਪਲਾਇਰ ਦੇ ਸਰੋਤ ਅਤੇ ਚਾਈਨਾ ਡੋਰ ਦੇ ਵਪਾਰ/ਵੇਚਣ/ਵਰਤੋਂ ਵਿੱਚ ਸ਼ਾਮਲ ਏਜੰਟਾਂ ਦਾ ਹੋਰ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। 
ਪੀਪੀਸੀਬੀ ਦੇ ਚੇਅਰਮੈਨ ਡਾ. ਆਦਰਸ਼ ਪਾਲ ਵਿੱਗ ਅਤੇ ਮੈਂਬਰ ਸਕੱਤਰ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਦੋਸ਼ੀਆਂ ਦੀ ਤੁਰੰਤ ਸੂਚਨਾ ਦੇਣ ਤਾਂ ਜੋ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਸਕੇ ਅਤੇ  ਰਾਜ ਵਿੱਚ ਅਜਿਹੀਆਂ ਗੈਰ-ਕਾਨੂੰਨੀ ਕਾਤਲ ਗਤੀਵਿਧੀਆਂ 'ਤੇ ਰੋਕ ਲੱਗੇ।