
ਸਰਕਾਰੀ ਸਮਾਰਟ ਸਕੂਲ ਪੱਦੀ ਸੂਰਾ ਸਿੰਘ ਵਿਖੇ ਬੱਚਿਆਂ ਦੀ ਆਵਾਜਾਈ ਲਈ ਸਕੂਲੀ ਬਸ ਸਰਵਿਸ ਸ਼ੁਰੂ ।
ਗੜ੍ਹਸ਼ੰਕਰ 28 ਮਾਰਚ - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੱਦੀ ਸੂਰਾ ਸਿੰਘ ਵਿਖੇ ਸਰਕਾਰੀ ਸਕੂਲ ਦੇ ਤੌਰ ਤੇ ਨਿਵੇਕਲੀ ਪਹਿਲਕਦਮੀ ਕਰਦਿਆਂ ਅਤੇ ਮਾਪਿਆਂ ਦੀ ਭਾਰੀ ਮੰਗ ਨੂੰ ਪੂਰਾ ਕਰਦਿਆਂ ਬੱਚਿਆਂ ਦੀ ਸਕੂਲ ਤੱਕ ਆਵਾਜਾਈ ਨੂੰ ਹੋਰ ਸੁਖਾਲਾ ਕਰਨ ਲਈ ਸਕੂਲੀ ਬਸ ਸਰਵਿਸ ਦੀ ਸ਼ੁਰੂਆਤ ਕੀਤੀ ਗਈ। ਪ੍ਰਿੰਸੀਪਲ ਕ੍ਰਿਪਾਲ ਸਿੰਘ ਅਤੇ ਸਮੂਹ ਸਟਾਫ ਦੁਆਰਾ ਹਰੀ ਝੰਡੀ ਦਿਖਾਕੇ ਬਸ ਨੂੰ ਰਸਮੀ ਤੌਰ ਤੇ ਰਵਾਨਾ ਕੀਤਾ ਗਿਆ ਇਹ ਬਸ ਪੱਦੀ ਸੂਰਾ ਸਿੰਘ, ਪੋਸ਼ੀ, ਕਿੱਤਣਾ, ਮੋਰਾਂਵਾਲੀ, ਪਠਲਾਵਾ, ਐਮਾਂ ਜੱਟਾਂ, ਸੂੰਨੀ, ਬਿੰਜੋ, ਖੁਸ਼ੀ, ਪੱਦੀ, ਸੈਲਾਂ ਕਲਾਂ, ਸੈਲਾਂ ਖੁਰਦ ਆਦਿ ਪਿੰਡਾਂ ਵਿੱਚੋਂ ਬੱਚਿਆਂ ਨੂੰ ਸਕੂਲ ਤੱਕ ਲੈਕੇ ਆਉਣ ਜਾਣ ਦਾ ਕੰਮ ਕਰੇਗੀ।
ਗੜ੍ਹਸ਼ੰਕਰ 28 ਮਾਰਚ - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੱਦੀ ਸੂਰਾ ਸਿੰਘ ਵਿਖੇ ਸਰਕਾਰੀ ਸਕੂਲ ਦੇ ਤੌਰ ਤੇ ਨਿਵੇਕਲੀ ਪਹਿਲਕਦਮੀ ਕਰਦਿਆਂ ਅਤੇ ਮਾਪਿਆਂ ਦੀ ਭਾਰੀ ਮੰਗ ਨੂੰ ਪੂਰਾ ਕਰਦਿਆਂ ਬੱਚਿਆਂ ਦੀ ਸਕੂਲ ਤੱਕ ਆਵਾਜਾਈ ਨੂੰ ਹੋਰ ਸੁਖਾਲਾ ਕਰਨ ਲਈ ਸਕੂਲੀ ਬਸ ਸਰਵਿਸ ਦੀ ਸ਼ੁਰੂਆਤ ਕੀਤੀ ਗਈ। ਪ੍ਰਿੰਸੀਪਲ ਕ੍ਰਿਪਾਲ ਸਿੰਘ ਅਤੇ ਸਮੂਹ ਸਟਾਫ ਦੁਆਰਾ ਹਰੀ ਝੰਡੀ ਦਿਖਾਕੇ ਬਸ ਨੂੰ ਰਸਮੀ ਤੌਰ ਤੇ ਰਵਾਨਾ ਕੀਤਾ ਗਿਆ ਇਹ ਬਸ ਪੱਦੀ ਸੂਰਾ ਸਿੰਘ, ਪੋਸ਼ੀ, ਕਿੱਤਣਾ, ਮੋਰਾਂਵਾਲੀ, ਪਠਲਾਵਾ, ਐਮਾਂ ਜੱਟਾਂ, ਸੂੰਨੀ, ਬਿੰਜੋ, ਖੁਸ਼ੀ, ਪੱਦੀ, ਸੈਲਾਂ ਕਲਾਂ, ਸੈਲਾਂ ਖੁਰਦ ਆਦਿ ਪਿੰਡਾਂ ਵਿੱਚੋਂ ਬੱਚਿਆਂ ਨੂੰ ਸਕੂਲ ਤੱਕ ਲੈਕੇ ਆਉਣ ਜਾਣ ਦਾ ਕੰਮ ਕਰੇਗੀ। ਇਲਾਕਾ ਵਾਸੀਆਂ ਅਤੇ ਬੱਚਿਆਂ ਦੇ ਮਾਪਿਆਂ ਨੇ ਇਸ ਬਸ ਦੇ ਚੱਲਣ ਤੇ ਖੁਸ਼ੀ ਪ੍ਰਗਟ ਕੀਤੀ। ਉਹਨਾਂ ਨੇ ਕਿਹਾ ਕਿ ਇਲਾਕੇ ਦਾ ਨੰਬਰ ਇੱਕ ਸਕੂਲ ਹੋਣ ਕਰਕੇ ਮਾਪਿਆਂ ਦਾ ਆਪਣੇਂ ਬੱਚਿਆਂ ਨੂੰ ਇਸ ਸਕੂਲ ਚ ਪੜਾਉਣ ਦੀ ਤਮੰਨਾ ਸੀ ਪਰ ਦੂਰ ਦਰਾਡੇ ਦੇ ਕਈ ਪਿੰਡਾਂ ਦੇ ਬੱਚੇ ਆਉਣ ਜਾਣ ਕਾਰਨ ਅਸਮਰਥ ਸਨ ਪਰ ਇਸ ਬਸ ਦੇ ਚੱਲਣ ਨਾਲ ਹੁਣ ਮਾਪਿਆਂ ਦਾ ਸੂਪਨਾ ਪੂਰਾ ਹੋਇਆ ਹੈ।ਇਸ ਮੌਕੇ ਪ੍ਰਿੰਸੀਪਲ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਇਹ ਬਸ ਦੇ ਸਰੂ ਹੋਣ ਨਾਲ ਬੱਚਿਆਂ ਦੇ ਦਾਖਲੇ ਵਿੱਚ ਵਾਧਾ ਹੋਵੇਗਾ ਸਗੋਂ ਬੱਚਿਆਂ ਦੀ ਸੁਰੱਖਿਆ ਵੀ ਹੋਵੇਗੀ।ਇਸ ਮੌਕੇ ਲੈਕੇ. ਰਾਜ ਕੁਮਾਰ, ਬਲਵੀਰ ਕੌਰ, ਰਿੱਤੂ, ਮਹਿੰਦਰ ਕੌਰ, ਐਨਾ ਭਟੇਜਾ, ਗੁਰਿੰਦਰ ਸਿੰਘ, ਸਤਨਾਮ ਸਿੰਘ, ਜਗਦੀਪ ਸਿੰਘ ਸਮੇਤ ਸਟਾਫ ਹਾਜ਼ਰ ਸੀ।
