
ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਵਲੋਂ ਰਾਜਵੀਰ ਸਿੰਘ ਬੈਂਸ ਕੈਨੇਡਾ ਦਾ ਸਨਮਾਨ
ਗੜ੍ਹਸ਼ੰਕਰ - ਸਮਾਜ ਸੇਵੀ ਅਤੇ ਖੇਡ ਪ੍ਰਮੋਟਰ ਰਾਜਵੀਰ ਸਿੰਘ ਬੈਂਸ ਕੈਨੇਡਾ ਦਾ ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਟੂਰਨਾਮੈਂਟ ਕਮੇਟੀ ਵਲੋਂ ਰੋਸ਼ਨਜੀਤ ਸਿੰਘ ਪਨਾਮ ਅਤੇ ਯੋਗਰਾਜ ਗੰਭੀਰ ਨੇ ਰਾਜਵੀਰ ਸਿੰਘ ਬੈਂਸ ਦੇ ਦਾਦਾ ਰਾਮਜੀਤ ਸਿੰਘ ਅਤੇ ਪਿਤਾ ਰਿਟਾ. ਐੱਸ.ਪੀ. ਸ਼ਵਿੰਦਰਜੀਤ ਸਿੰਘ ਬੈਂਸ ਵਲੋਂ ਸਮਾਜ ਸੇਵਾ ਅਤੇ ਖੇਡਾਂ ਦੇ ਖੇਤਰ ’ਚ ਪਾਏ ਗਏ
ਗੜ੍ਹਸ਼ੰਕਰ - ਸਮਾਜ ਸੇਵੀ ਅਤੇ ਖੇਡ ਪ੍ਰਮੋਟਰ ਰਾਜਵੀਰ ਸਿੰਘ ਬੈਂਸ ਕੈਨੇਡਾ ਦਾ ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਟੂਰਨਾਮੈਂਟ ਕਮੇਟੀ ਵਲੋਂ ਰੋਸ਼ਨਜੀਤ ਸਿੰਘ ਪਨਾਮ ਅਤੇ ਯੋਗਰਾਜ ਗੰਭੀਰ ਨੇ ਰਾਜਵੀਰ ਸਿੰਘ ਬੈਂਸ ਦੇ ਦਾਦਾ ਰਾਮਜੀਤ ਸਿੰਘ ਅਤੇ ਪਿਤਾ ਰਿਟਾ. ਐੱਸ.ਪੀ. ਸ਼ਵਿੰਦਰਜੀਤ ਸਿੰਘ ਬੈਂਸ ਵਲੋਂ ਸਮਾਜ ਸੇਵਾ ਅਤੇ ਖੇਡਾਂ ਦੇ ਖੇਤਰ ’ਚ ਪਾਏ ਗਏ ਯੋਗਦਾਨ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਰਾਜਵੀਰ ਸਿੰਘ ਬੈਂਸ ਵਲੋਂ ਵੀ ਸਮਾਜ ਸੇਵਾ ਅਤੇ ਖੇਡਾਂ ਦੇ ਖੇਤਰ ’ਚ ਪਾਇਆ ਜਾ ਰਿਹਾ ਯੋਗਦਾਨ ਕਾਬਲੇ ਤਾਰੀਫ ਹੈ। ਰਣਜੀਤ ਸਿੰਘ ਖੱਖ ਅਤੇ ਅਮਨਦੀਪ ਸਿੰਘ ਬੈਂਸ ਨੇ ਰਾਜਵੀਰ ਸਿੰਘ ਬੈਂਸ ਅਤੇ ਉਨ੍ਹਾਂ ਦੇ ਪਰਿਵਾਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਭਲਾਈ ਦੇ ਕਾਰਜਾਂ ਅਤੇ ਖੇਡਾਂ ਦੇ ਖੇਤਰ ਵਿਚ ਐੱਨ.ਆਰ.ਆਈ. ਵਲੋਂ ਵੱਡੇ ਪੱਧਰ ’ਤੇ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਮੌਕੇ ਸ਼ਵਿੰਦਰਜੀਤ ਸਿੰਘ ਬੈਂਸ, ਸਤਨਾਮ ਸਿੰਘ ਸੰਘਾ, ਰਣਜੀਤ ਸਿੰਘ ਖੱਖ, ਯੋਗਰਾਜ ਗੰਭੀਰ, ਰੌਸ਼ਨਜੀਤ ਸਿੰਘ ਪਨਾਮ, ਅਮਨਦੀਪ ਸਿੰਘ ਬੈਂਸ ਆਦਿ ਹਾਜ਼ਰ ਹੋਏ।
