ਭਾਰਤ ਵਿਕਾਸ ਪ੍ਰੀਸ਼ਦ ਦੇ ਅਹੁਦੇਦਾਰਾਂ ਦੀ ਚੋਣ

ਐਸ ਏ ਐਸ ਨਗਰ, 26 ਮਾਰਚ - ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਦੀਆਂ ਦੋਹਾਂ ਬ੍ਰਾਂਚਾਂ ਦੇ ਅਹੁਦੇਦਾਰਾਂ ਦੀ ਸਾਲ 2024-25 ਲਈ ਚੋਣ ਪ੍ਰਕਿਰਿਆ ਪੂਰਨ ਕਰਨ ਲਈ ਜਨਰਲ ਬਾਡੀ ਦੀ ਮੀਟਿੰਗ ਸ਼ਹੀਦ ਊਧਮ ਸਿੰਘ ਭਵਨ ਫੇਜ਼-3 ਏ ਮੁਹਾਲੀ ਵਿਖੇ ਕੀਤੀ ਗਈ।

ਐਸ ਏ ਐਸ ਨਗਰ, 26 ਮਾਰਚ - ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਦੀਆਂ ਦੋਹਾਂ ਬ੍ਰਾਂਚਾਂ ਦੇ ਅਹੁਦੇਦਾਰਾਂ ਦੀ ਸਾਲ 2024-25 ਲਈ ਚੋਣ ਪ੍ਰਕਿਰਿਆ ਪੂਰਨ ਕਰਨ ਲਈ ਜਨਰਲ ਬਾਡੀ ਦੀ ਮੀਟਿੰਗ ਸ਼ਹੀਦ ਊਧਮ ਸਿੰਘ ਭਵਨ ਫੇਜ਼-3 ਏ ਮੁਹਾਲੀ ਵਿਖੇ ਕੀਤੀ ਗਈ।
ਇਸ ਮੌਕੇ ਸਰਵਸੰਮਤੀ ਨਾਲ ਕੀਤੀ ਗਈ ਚੋਣ ਦੌਰਾਨ ਮੁਹਾਲੀ ਬ੍ਰਾਂਚ ਲਈ ਸ਼੍ਰੀ ਅਸ਼ੋਕ ਪਵਾਰ ਨੂੰ ਪ੍ਰਧਾਨ, ਸ਼੍ਰੀ ਬਲਦੇਵ ਰਾਮ ਨੂੰ ਸਕੱਤਰ ਅਤੇ ਸ਼੍ਰੀ ਦੇਵ ਰਾਜ ਮੋਦੀ ਨੂੰ ਖਜਾਨਚੀ ਚੁਣਿਆ ਗਿਆ। ਮਹਾਰਾਣਾ ਪ੍ਰਤਾਪ ਬ੍ਰਾਂਚ ਲਈ ਸ਼੍ਰੀ ਐਸ ਕੇ ਵਿਜ ਨੂੰ ਪ੍ਰਧਾਨ, ਸ਼੍ਰੀ ਚਿਮਨ ਲਾਲ ਨੂੰ ਸਕੱਤਰ ਅਤੇ ਸ਼੍ਰੀ ਅਜੈ ਗੁਪਤਾ ਨੂੰ ਖਜ਼ਾਨਚੀ ਚੁਣਿਆ ਗਿਆ। ਚੋਣ ਦੀ ਕਾਰਵਾਈ ਰਿਟਰਨਿੰਗ ਅਫਸਰ ਸz. ਬਲਜਿੰਦਰ ਸਿੰਘ ਬਿੱਟੂ ਦੀ ਅਗਵਾਈ ਹੇਠ ਹੋਈ।
ਚੋਣ ਤੋਂ ਬਾਅਦ ਮੁਹਾਲੀ ਬ੍ਰਾਂਚ ਦੇ ਪੈਟਰਨ ਸ਼੍ਰੀ ਰਾਜਵੰਤ ਸਿੰਘ ਵੱਲੋਂ ਚੁਣੇ ਗਏ ਅਹੁਦੇਦਾਰਾਂ ਨੂੰ ਅਹੁਦੇ ਦੀ ਸਹੁੰ ਚੁਕਵਾਈ ਗਈ। ਅਖੀਰ ਵਿੱਚ ਸ਼੍ਰੀ ਸ਼ਿਵ ਕੁਮਾਰ ਵੱਲੋਂ ਆਏ ਮੈਂਬਰਾਂ ਅਤੇ ਸਹੀਦ ਊਧਮ ਸਿੰਘ ਭਵਨ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਦੇਵ ਰਾਜ ਮੋਦੀ, ਅਜੈ ਗੁਪਤਾ, ਗੁਰਦੀਪ ਸਿੰਘ ਮੈਂਟਰ ਪੀ ਐਸ ਭੁਪਾਲ, ਦੌਲਤ ਰਾਮ ਕੰਬੋਜ, ਕਰਨਲ ਸੀ ਐਸ ਬਾਵਾ, ਚਮਨ ਦੇਵ ਸ਼ਰਮਾ, ਪਵਨ ਕੁਮਾਰ, ਅਜੈ ਕੁੰਦਰਾ, ਸ਼ਿਵ ਕੁਮਾਰ, ਮਦਨਜੀਤ ਸਿੰਘ, ਆਰ ਪੀ ਗੁਪਤਾ, ਅਸ਼ੋਕ ਸ਼ਰਮਾ, ਕੁਲਭੂਸ਼ਣ ਮਹਾਜਨ, ਹਰਜਿੰਦਰ ਸਿੰਘ, ਅਸ਼ਵਨੀ ਸ਼ਰਮਾ, ਮਨਜੀਤ ਸਿੰਘ ਆਹਲੂਵਾਲੀਆ, ਮੋਹਨ ਲਾਲ ਸ਼ਿਂਗਲਾ, ਕੇ ਕੇ ਚੌਧਰੀ, ਬੀ ਬੀ ਸ਼ਰਮਾ, ਗੁਰਿੰਦਰ ਸਿੰਘ, ਵਿਕਰਮਜੀਤ ਗ੍ਰੋਵਰ, ਕਮਲਜੀਤ ਗ੍ਰੋਵਰ, ਸੋਹਣ ਲਾਲ ਸ਼ਰਮਾ, ਦੇਵੇਸ਼ ਪ੍ਰਾਸ਼ਰ ਅਤੇ ਸ਼੍ਰੀਮਤੀ ਵੀਰਾਂਵਾਲੀ, ਕ੍ਰਿਸ਼ਨਾ ਮੋਦੀ, ਪਰਮਜੀਤ ਕੌਰ, ਕਿਰਨ ਪਵਾਰ, ਮਧੂ ਬਾਲਾ, ਰਾਜ ਬਾਲਾ, ਰਾਜ ਰਾਣੀ, ਸੁਚੇਤਾ ਵਾਲੀਆ, ਵੀਨਾ, ਰੇਣੂ ਸ਼ਰਮਾ, ਦਿਨੇਸ਼ ਭਾਰਦਵਾਜ, ਕਿਰਨ ਸਿੰਗਲਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।